30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਸਾਈਬਰ ਧੋਖਾਧੜੀ ਦੇ ਮਾਮਲੇ ਵਿਚ ਪੁਲਿਸ ਨੇ ਦੋ ਵਿਅਕਤੀ ਕੀਤੇ ਗ੍ਰਿਫ਼ਤਾਰ

ਅਜੀਤ ਡੈਸਕ 18-06-2026
ਨਵੀਂ ਦਿੱਲੀ, 17 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੇ ਸਾਈਬਰ ਥਾਣੇ ਦੀ ਪੁਲਿਸ ਨੇ ਇਕ ਸਾਈਬਰ ਧੋਖਾਧੜੀ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂਅ ਕੁਸ਼ ਭਟਨਾਗਰ (22) ਨਿਵਾਸੀ ਉੱਤਰ ਪ੍ਰਦੇਸ਼ ਅਤੇ ਅਮਿਤ (23) ਨਿਵਾਸੀ ਉੱਤਰ ਪ੍ਰਦੇਸ਼ ਹਨ। ਪੁਲਿਸ ਨੇ ਅਮਿਤ ਤੋਂ ਅਪਰਾਧ ਵਿਚ ਵਰਤਿਆ ਗਿਆ ਮੋਬਾਈਲ ਅਤੇ ਡਿਜੀਟਲ ਸਬੂਤ ਫੜੇ ਹਨ। ਕੁਸ਼ ਭਟਨਾਗਰ ਤੋਂ ਦੋ ਜੀਓ ਸਿੰਮ ਕਾਰਡ ਅਤੇ ਇਕ ਮੋਬਾਈਲ, ਵਿਦੇਸ਼ੀ ਨੌਕਰੀਆਂ ਦੀਆਂ ਪੇਸ਼ਕਸ਼ਾਂ ਅਤੇ ਹੋਰ ਦਸਤਾਵੇਜ਼ ਫੜੇ ਹਨ। ਇਹ ਲੋਕ ਵਿਦੇਸ਼ੀ ਕੰਪਨੀਆਂ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਸਨ। ਪੁਲਿਸ ਨੂੰ ਅਮਿਤ ਦੇ ਬੈਂਕ ਖਾਤੇ ਵਿਚੋਂ 14,850 ਰੁਪਏ ਮਿਲੇ ਹਨ ਅਤੇ ਕੁਸ਼ ਭਟਨਾਗਰ ਦੇ ਬੈਂਕ ਖਾਤੇ ਵਿਚੋਂ 1,27,400 ਰੁਪਏ ਮਿਲੇ ਹਨ ਅਤੇ ਹੋਰ ਲੈਣ-ਦੇਣ ਦੇ ਬਾਰੇ ਵੀ ਖਾਤਿਅ਼ਾਂ ਤੋਂ ਪੁਲਿਸ ਨੂੰ ਪਤਾ ਲੱਗਾ ਹੈ। ਇਨ੍ਹਾਂ ਦੋਵੇਂ ਵਿਅਕਤੀਆਂ ਪ੍ਰਤੀ ਪੁਲਿਸ ਕੋਲ ਸ਼ਿਕਾਇਤ ਆਈ ਸੀ ਕਿ ਉਸ ਨਾਲ ਨੌਕਰੀ ਦਿਵਾਉਣ ਪ੍ਰਤੀ ਠੱਗੀ ਮਾਰੀ ਗਈ ਹੈ। ਸ਼ਿਕਾਇਤ ਕਰਨ ਵਾਲੇ ਨੇ ਪੁਲਿਸ ਦੇ ਕੋਲ ਸਾਰੇ ਸਬੂਤ ਵੀ ਦਿੱਤੇ। ਪੁਲਿਸ ਨੇ ਇਸ ਮਾਮਲੇ ਦਾ ਹਰ ਪੱਖ ਤੋਂ ਵਿਸ਼ਲੇਸ਼ਣ ਕੀਤਾ ਅਤੇ ਨਾਲ ਹੀ ਉੱਤਰ ਪ੍ਰਦੇਸ਼ ਦਾ ਦੌਰਾ ਕਰਕੇ ਖੇਤਰੀ ਜਾਂਚ ਕਰਦੇ ਹੋਏ ਕਈ ਸਬੂਤ ਇਕੱਠੇ ਕੀਤੇ, ਜਿਨ੍ਹਾਂ ਦੇ ਅਧਾਰ ’ਤੇ ਪੁਲਿਸ ਨੇ ਉਪਰੋਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਇਨ੍ਹਾਂ ਦੇ ਹੋਰ ਸਹਿਯੋਗੀਆਂ ਦਾ ਪਤਾ ਕਰ ਰਹੀ ਹੈ।
ਪਿਛਲੀ ਖ਼ਬਰ ਸੱਤਿਆ ਨਿਕੇਤਨ ਵਿਖੇ ਰੈਸਟੋਰੈਂਟ ’ਚ ਲੱਗੀ ਅੱਗ ਅਗਲੀ ਖ਼ਬਰ ਵਿਸ਼ੇਸ਼ ਗਹਿਰੀ ਸੁਧਾਈ-2026 ਸੰਬੰਧੀ ਬੂਥ ਲੈਵਲ ਏਜੰਟਾਂ ਨੂੰ ਦਿੱਤੀ ਸਿਖਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।