ਨਵੀਂ ਦਿੱਲੀ, 23 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮੁਨਿਰਕਾ, ਮੁਖਰਜੀ ਨਗਰ, ਲਕਸ਼ਮੀ ਨਗਰ, ਪੁਰਾਣੇ ਰਾਜਿੰਦਰ ਨਗਰ, ਉੱਤਮ ਨਗਰ, ਪ੍ਰੀਤ ਵਿਹਾਰ, ਜਮਨਾ ਵਿਹਾਰ, ਬਦਰਪੁਰ ਬੇਰਸਰਾਏ, ਜੀਆ ਸਰਾਏ ਆਦਿ ਇਲਾਕਿਆਂ ਵਿਚ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਲਈ ਵੱਡੇ ਕੋਚਿੰਗ ਸੈਂਟਰ ਬਣੇ ਹੋਏ ਹਨ, ਜਿਨ੍ਹਾਂ ਵਿਚ ਵੱਖ-ਵੱਖ ਰਾਜਾਂ ਤੋਂ ਵਿਦਿਆਰਥੀ ਪ੍ਰੀਖਿਆਵਾਂ ਦੀ ਤਿਆਰੀ ਲਈ ਆਉਂਦੇ ਹਨ। ਇਨ੍ਹਾਂ ਇਲਾਕਿਆਂ ਵਿਚ ਬੋਰਡ ਹੀ ਬੋਰਡ ਨਜ਼ਰ ਆ ਰਹੇ ਹਨ, ਜਿਨ੍ਹਾਂ ’ਤੇ ਪੀ.ਜੀ. ਹੋਸਟਲ ਦੇ ਇਸ਼ਤਿਹਾਰ ਵਿਖਾਈ ਦਿੰਦੇ ਹਨ। ਇਥੋਂ ਦੇ ਮਕਾਨ ਮਾਲਕਾਂ ਨੇ ਆਪਣੇ ਘਰਾਂ ਨੂੰ ਪੀ.ਜੀ. ਬਣਾ ਲਏ ਹਨ, ਜਿਨ੍ਹਾਂ ਵਿਚ ਰਹਿਣ-ਸਹਿਣ ਤੋਂ ਇਲਾਵਾ ਖਾਣਾ ਵੀ ਦਿੱਤਾ ਜਾ ਰਿਹਾ ਹੈ, ਜਿਸ ਦੇ ਬਦਲੇ ਵਿਚ ਵਿਦਿਆਰਥੀਆਂ ਤੋਂ ਪੈਸੇ ਵਸੂਲੇ ਜਾਂਦੇ ਹਨ। ਇਨ੍ਹਾਂ ਇਲਾਕਿਆਂ ਵਿਚ ਜ਼ਿਆਦਾ ਕਰਕੇ ਗਲੀਆਂ ਕਾਫ਼ੀ ਤੰਗ ਹਨ ਅਤੇ ਘਰ 5-6 ਮੰਜ਼ਿਲ ਤੱਕ ਬਣੇ ਹੋਏ ਹਨ। ਇਨ੍ਹਾਂ ਘਰਾਂ ਵਿਚ ਸੁਰੱਖਿਆ ਪ੍ਰਬੰਧਾਂ ਦੀ ਵੱਡੀ ਘਾਟ ਹੈ ਅਤੇ ਜੇਕਰ ਕਦੇ ਅੱਗ ਲੱਗਣ ਦੀ ਘਟਨਾ ਹੋ ਜਾਵੇ ਤਾਂ ਬਾਹਰ ਨਿਕਲਣਾ ਮੁਸ਼ਕਿਲ ਹੁੰਦਾ ਹੈ।
ਕੋਚਿੰਗ ਸੈਂਟਰਾਂ ਦੀ ਸੁਰੱਖਿਆ ਵਿਵਸਥਾ ਕੇਵਲ ਕਾਗਜ਼ਾਂ ਤੱਕ ਹੀ ਸੀਮਤ ਹੈ ਅਤੇ ਇਨ੍ਹਾਂ ਵਿਚ ਬਾਹਰ ਨਿਕਲਣ ਲਈ ਕੇਵਲ ਇਕ ਹੀ ਪ੍ਰਵੇਸ਼ ਹੈ। ਪੌੜੀਆਂ ਵੀ ਬਹੁਤ ਤੰਗ ਹਨ। ਹਾਲਾਂਕਿ ਪੁਲਿਸ ਨੇ ਇਨ੍ਹਾਂ ਸੈਂਟਰਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਹੋਏ ਹਨ, ਪ੍ਰੰਤੂ ਇਥੋਂ ਦੇ ਹਾਲਾਤ ਪਹਿਲਾਂ ਵਰਗੇ ਹੀ ਹਨ।
ਕੋਚਿੰਗ ਸੈਂਟਰਾਂ ਅਤੇ ਪੀ.ਜੀ. ਵਿਚ ਸੁਰੱਖਿਆ ਦੀ ਵੱਡੀ ਘਾਟ
ਅਜੀਤ ਡੈਸਕ
24-06-2026