28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮਾਤੇਸ਼ਵਰੀ ਜਗਦੰਬਾ ਸਰਸਵਤੀ ਦੀ 61ਵੀਂ ਬਰਸੀ ਸ਼ਰਧਾ ਨਾਲ ਮਨਾਈ

ਅਜੀਤ ਡੈਸਕ 25-06-2026
ਟੋਹਾਣਾ, 24 ਜੂਨ (ਮਨਜੀਤ ਸਿੰਘ) - ਬ੍ਰਹਮਾਕੁਮਾਰੀ ਈਸ਼ਵਰੀਯ ਯੂਨੀਵਰਸਿਟੀ ਟੋਹਾਣਾ ਦੀ ਪਹਿਲੀ ਮੁੱਖ ਪ੍ਰਸ਼ਾਸਿਕਾ ਮਾਤੇਸ਼ਵਰੀ ਜਗਦੰਬਾ ਸਰਸਵਤੀ ਦੀ 61ਵੀਂ ਬਰਸੀ ਸਥਾਨਕ ਸੇਵਾ ਕੇਂਦਰ ਵਿੱਚ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਸੇਵਾ ਕੇਂਦਰ ਸੰਚਾਲਿਕਾ ਬ੍ਰਹਮਾਕੁਮਾਰੀ ਵੰਦਨਾ ਭੈਣ ਨੇ ਆਦਿ ਸ਼ਕਤੀ ਜਗਦੰਬਾ ਮਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਜੀਵਨ ਅਤੇ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਾਤੇਸ਼ਵਰੀ ਜਗਦੰਬਾ ਸਰਸਵਤੀ ਜੀ ਦਾ ਜਨਮ ਸਾਲ 1920 ਵਿੱਚ ਅੰਮ੍ਰਿਤਸਰ (ਪੰਜਾਬ) ਵਿਖੇ ਹੋਇਆ ਸੀ। ਸਿਰਫ਼ 14 ਸਾਲ ਦੀ ਉਮਰ ਵਿੱਚ ਉਹ ਬ੍ਰਹਮਾਕੁਮਾਰੀ ਸੰਸਥਾ ਦੇ ਸੰਪਰਕ ਵਿੱਚ ਆ ਗਏ ਸਨ ਅਤੇ ਈਸ਼ਵਰੀ ਮਹਾਵਾਕਾਂ ਤੋਂ ਪ੍ਰੇਰਿਤ ਹੋ ਕੇ ਆਪਣਾ ਸਮੂਹ ਜੀਵਨ ਪ੍ਰਭੂ ਸੇਵਾ ਲਈ ਸਮਰਪਿਤ ਕਰ ਦਿੱਤਾ। ਵੰਦਨਾ ਭੈਣ ਨੇ ਕਿਹਾ ਕਿ ਮਾਤੇਸ਼ਵਰੀ ਜੀ ਦੇ ਸ਼ਬਦਾਂ ਵਿੱਚ ਅਦਭੁੱਤ ਆਤਮਿਕ ਆਕਰਸ਼ਣ ਸੀ। ਉਹ ਹਮੇਸ਼ਾ ਇਹ ਸੰਦੇਸ਼ ਦਿੰਦੇ ਸਨ ਕਿ “ਹਰ ਘੜੀ ਨੂੰ ਆਖਰੀ ਘੜੀ ਸਮਝ ਕੇ ਜੀਵਨ ਬਤੀਤ ਕਰੋ।” ਉਹ ਪਰਮਾਤਮਾ ਦੇ ਗਿਆਨ ਨੂੰ ਬਹੁਤ ਹੀ ਸਰਲ ਭਾਸ਼ਾ ਵਿੱਚ ਲੋਕਾਂ ਤੱਕ ਪਹੁੰਚਾਉਂਦੇ ਸਨ ਅਤੇ ਉਨ੍ਹਾਂ ਦੀ ਵਾਣੀ ਬੇਹੱਦ ਮਿੱਠੀ ਅਤੇ ਪ੍ਰਭਾਵਸ਼ਾਲੀ ਸੀ। ਉਨ੍ਹਾਂ ਦੱਸਿਆ ਕਿ ਕੇਵਲ 28 ਸਾਲਾਂ ਦੇ ਪੁਰਸ਼ਾਰਥ ਨਾਲ ਮਾਤੇਸ਼ਵਰੀ ਜੀ ਨੇ 24 ਜੂਨ 1965 ਨੂੰ ਕਰਮਾਤੀਤ ਅਵਸਥਾ ਪ੍ਰਾਪਤ ਕੀਤੀ। ਸਮਾਗਮ ਦੇ ਅੰਤ ਵਿੱਚ ਹਾਜ਼ਰ ਬ੍ਰਹਮਾਕੁਮਾਰ ਅਤੇ ਬ੍ਰਹਮਾਕੁਮਾਰੀ ਭੈਣਾਂ ਨੇ ਮਾਤੇਸ਼ਵਰੀ ਜਗਦੰਬਾ ਸਰਸਵਤੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਪਿਛਲੀ ਖ਼ਬਰ ਆਲ ਇੰਡੀਆ ਕਿਸਾਨ ਸਭਾ ਵਲੋਂ ਚਨੋਤ ਦੇ ਪਿੰਡ ਵਾਸੀਆਂ ’ਤੇ ਲਾਠੀਚਾਰਜ ਦੀ ਨਿੰਦਾ ਅਗਲੀ ਖ਼ਬਰ ਅਧਿਕਾਰੀ ਮੁੱਖ ਮੰਤਰੀ ਦੇ ਐਲਾਨਾਂ ਨੂੰ ਗੰਭੀਰਤਾ ਨਾਲ ਲੈਣ-ਡੀ.ਸੀ. ਅਪਰਾਜਿਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।