05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇੰਦੌਰ ਤੇ ਗਵਾਲੀਅਰ ਵਿਖੇ ਸਜਾਏ ਵਿਸ਼ੇਸ਼ ਦੀਵਾਨ

ਅਜੀਤ ਡੈਸਕ 02-07-2026
ਇੰਦੌਰ, 1 ਜੁਲਾਈ (ਰਤਨਜੀਤ ਸਿੰਘ ਸ਼ੈਰੀ)-ਦਾਤਾ ਬੰਦੀ ਛੋੜ ਗੁਰੂ ,ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਇੰਦੌਰ ਅਤੇ ਕਿਲ੍ਹਾ ਗਵਾਲੀਅਰ ਵਿਖੇ ਵਿਸ਼ੇਸ਼ ਦੀਵਾਨ ਸਜੇ । ਗੁਰਦੁਆਰਾ ਦਾਤਾ ਬੰਦੀ ਛੋੜ ਪਿੱਪਲੀਆ ਰਾਓ ਵਿਖੇ ਤਿੰਨ ਦਿਨੀਂ ਦੀਵਾਨਾਂ ’ਚ ਕਥਾ ਕੀਰਤਨ ਦੇ ਉਪਦੇਸ਼ ਗੂੰਜੇ । ਭਾਈ ਕੁਲਵਿੰਦਰ ਸਿੰਘ ਖਰੜ ਵਾਲੀਆਂ ਦੇ ਜੱਥੇ ਨੇ ਆਪਣੇ ਵੱਖਰੇ ਅੰਦਾਜ਼ ਵਿੱਚ ਸੰਗਤਾ ਨੂੰ ਵੀ ਸ਼ਬਦ ਗਾਇਨ ਕਰਨ ’ਤੇ ਮਜਬੂਰ ਕਰ ਦਿੱਤਾ । ਪ੍ਰਧਾਨ ਪ੍ਰਿਤਪਾਲ ਸਿੰਘ ਬੰਟੀ ਭਾਟੀਆ ਨੇ ਦੱਸਿਆ ਕਿ ਭਾਈ ਨਿਰਭੈ ਸਿੰਘ ਹਜ਼ੂਰੀ ਜਥਾ ਸ਼੍ਰੀ ਦਰਬਾਰ ਸਾਹਿਬ , ਢਾਡੀ ਗਿਆਨੀ ਹਰਪਾਲ ਸਿੰਘ, ਕਥਾਕਾਰ ਭਾਈ ਬਲਦੇਵ ਸਿੰਘ ਉਗਰਾ, ਭਾਈ ਰਣਜੋਧ ਸਿੰਘ, ਭਾਈ ਦੀਦਾਰ ਸਿੰਘ ਤੇ ਭਾਈ ਗੁਰਚਰਨ ਸਿੰਘ ਨੇ ਕਥਾ ਕੀਰਤਨ ਰਾਹੀਂ ਹਾਜ਼ਰੀ ਭਰੀ । ਇਸੇ ਤਰ੍ਹਾਂ ਕਿਲਾ ਗਵਾਲੀਅਰ ਸਥਿਤ ਗੁਰਦੁਆਰਾ ਦਾਤਾ ਬੰਦੀ ਛੋੜ ਵਿਖੇ ਵੀ ਗੁਰੂ ਹਰਿਗੋਬਿੰਦ ਪਾਤਿਸ਼ਾਹ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ। ਬਾਬਾ ਸੁਖਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲਿਆਂ ਨੇ ਕੀਰਤਨ ਰਾਹੀਂ ਤੇ ਕਥਾਵਾਚਕ ਭਾਈ ਸਰਬਜੀਤ ਸਿੰਘ ਲੁਧਿਆਣਾ ਵਾਲਿਆਂ ਨੇ ਗੁਰ ਇਤਿਹਾਸ ’ਤੇ ਚਾਨਣਾ ਪਾਇਆ । ਇਸ ਮੌਕੇ ਪ੍ਰਬੰਧਕ ਬਾਬਾ ਲੱਖਾ ਸਿੰਘ ਜੀ ਤੇ ਬਾਬਾ ਗੁਰਪ੍ਰੀਤ ਸਿੰਘ ਨੇ ਜਸਟਿਸ ਜੀ.ਐਸ ਆਹਲੂਵਾਲਿਆ ਦਾ ਸਨਮਾਨ ਕੀਤਾ । ਭਾਈ ਜਸਵੀਰ ਸਿੰਘ ਅਤੇ ਭਾਈ ਹਰਤੇਜ ਸਿੰਘ ਨੇ ਰਾਗਬੱਧ ਕੀਰਤਨ ਕੀਤਾ । ਇਸ ਤੋਂ ਬਾਅਦ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ।
ਪਿਛਲੀ ਖ਼ਬਰ ਡੀ.ਐਲ.ਐਸ.ਏ. ਸਕੱਤਰ ਵਲੋਂ ਬਾਲ ਕੁੰਜ ਆਸ਼ਰਮ ਅਤੇ ਬਾਬਾ ਬੰਸੀ ਵਾਲਾ ਵ੍ਰਿਧ ਆਸ਼ਰਮ ਦਾ ਨਿਰੀਖਣ ਅਗਲੀ ਖ਼ਬਰ ਮੰਗਾਂ ਦੀ ਪੂਰਤੀ ਲਈ ਆਂਗਣਵਾੜੀ ਵਰਕਰਾਂ ਵਲੋਂ ਬੀਡੀਓ ਦਫ਼ਤਰ ਦਾ ਘਿਰਾਓ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਕੀਤੀ ਜੋਰਦਾਰ ਨਾਅਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।