01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਭਾਰਤ ਵਿਕਾਸ ਪ੍ਰੀਸ਼ਦ ਟੋਹਾਣਾ ਵਲੋਂ ਦੋ ਅਪਾਹਜ ਵਿਅਕਤੀਆਂ ਨੂੰ ਟਰਾਈ ਸਾਈਕਲ ਤੇ ਵ੍ਹੀਲਚੇਅਰ ਭੇਟ

ਅਜੀਤ ਡੈਸਕ 06-07-2026

ਟੋਹਾਣਾ, 5 ਜੁਲਾਈ (ਮਨਜੀਤ ਸਿੰਘ) – ਭਾਰਤ ਵਿਕਾਸ ਪਰਿਸ਼ਦ ਟੋਹਾਣਾ ਵੱਲੋਂ ਸਵਾਮੀ ਵਿਵੇਕਾਨੰਦ ਦੀ ਬਰਸੀ ਮੌਕੇ ਸੇਵਾ ਅਤੇ ਸਮਾਜ ਭਲਾਈ ਦੇ ਉਦੇਸ਼ ਨਾਲ ਦੋ ਲੋੜਵੰਦ ਅਪਾਹਜ ਵਿਅਕਤੀਆਂ ਨੂੰ ਇੱਕ ਟਰਾਈ ਸਾਈਕਲ ਅਤੇ ਇੱਕ ਵ੍ਹੀਲਚੇਅਰ ਭੇਟ ਕੀਤੀ ਗਈ। ਪਰਿਸ਼ਦ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਉਪਰਾਲੇ ਦਾ ਮਕਸਦ ਲੋੜਵੰਦ ਅਪਾਹਜ ਵਿਅਕਤੀਆਂ ਨੂੰ ਆਤਮਨਿਰਭਰ ਬਣਾਉਣ ਅਤੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਨੂੰ ਸੁਖਾਲਾ ਬਣਾਉਣ ਵਿੱਚ ਸਹਿਯੋਗ ਦੇਣਾ ਹੈ। ਇਸ ਸੇਵਾ ਕਾਰਜ ਲਈ ਅਮਨ ਬਾਂਸਲ (ਸੰਨੀ) ਵੱਲੋਂ ਦਿੱਤੇ ਵਿਸ਼ੇਸ਼ ਸਹਿਯੋਗ ਦੀ ਭਰਪੂਰ ਸਰਾਹਨਾ ਕਰਦਿਆਂ ਪਰਿਸ਼ਦ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਪਰਿਸ਼ਦ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਸੰਪਰਕ ਵਿੱਚ ਕੋਈ ਲੋੜਵੰਦ ਅਪਾਹਜ ਵਿਅਕਤੀ ਹੈ ਤਾਂ ਉਸ ਦੀ ਜਾਣਕਾਰੀ ਭਾਰਤ ਵਿਕਾਸ ਪਰਿਸ਼ਦ ਨੂੰ ਦਿੱਤੀ ਜਾਵੇ, ਤਾਂ ਜੋ ਵੱਧ ਤੋਂ ਵੱਧ ਲੋੜਵੰਦਾਂ ਤੱਕ ਸਹਾਇਤਾ ਪਹੁੰਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਮਾਜ ਦੇ ਸਹਿਯੋਗ ਨਾਲ ਅਜਿਹੇ ਲੋਕ ਭਲਾਈ ਦੇ ਕਾਰਜ ਲਗਾਤਾਰ ਜਾਰੀ ਰਹਿਣਗੇ।

ਪਿਛਲੀ ਖ਼ਬਰ ਭੋਗਲ ਨੇ ਦਿੱਲੀ ਵਿਚ ‘1984 ਸਿੱਖ ਕਤਲੇਆਮ ਦੀ ਯਾਦਗਾਰ’ ਦੀ ਉਸਾਰੀ ਦੀ ਮੰਗ ਨੂੰ ਮੁੜ ਦੁਹਰਾਇਆ ਅਗਲੀ ਖ਼ਬਰ ਰਿਹਾਇਸ਼ੀ ਗਲੀਆਂ ਵਿੱਚ ਧੜੱਲੇ ਨਾਲ ਬਣ ਰਹੇ ਗੁਦਾਮ, ਵਪਾਰਕ ਇਮਾਰਤਾਂ; ਟੋਹਾਣਾ ਵਿੱਚ ਵੱਡੇ ਹਾਦਸੇ ਦਾ ਖ਼ਤਰਾ ਵਧਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।