31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਆੜ੍ਹਤੀਆਂ ਵਲੋਂ ਔਢਾਂ ਅਨਾਜ ਮੰਡੀ ਦੀਆਂ ਸਮੱਸਿਆਵਾਂ ਸੰਬੰਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਦਿੱਤਾ ਮੰਗ-ਪੱਤਰ

ਅਜੀਤ ਡੈਸਕ 06-07-2026

ਕਾਲਾਂਵਾਲੀ/ਸਿਰਸਾ, 5 ਜੁਲਾਈ (ਭੁਪਿੰਦਰ ਪੰਨੀਵਾਲੀਆ)- ਖੇਤਰ ਦੀ ਔਢਾਂ ਅਨਾਜ ਮੰਡੀ ਦੇ ਕੁਝ ਆੜ੍ਹਤੀਆਂ ਨੇ ਮਾਰਕੀਟ ਕਮੇਟੀ ਕਾਲਾਂਵਾਲੀ ਦੇ ਚੇਅਰਮੈਨ ਸਤਪਾਲ ਸ਼ਰਮਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਔਢਾਂ ਅਨਾਜ ਮੰਡੀ ਦੀਆਂ ਸਮੱਸਿਆਵਾਂ ਸਬੰਧੀ ਤੋਂ ਜਾਣੂ ਕਰਵਾਇਆ। ਆੜ੍ਹਤੀਆ ਯੋਕੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਚੇਅਰਮੈਨ ਸਤਪਾਲ ਸ਼ਰਮਾ ਨੂੰ ਔਢਾਂ ਅਨਾਜ ਮੰਡੀ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਹੈ, ਜਿਨ੍ਹਾਂ ਵਿੱਚ ਅਨਾਜ ਮੰਡੀ ਵਿੱਚ ਕੰਡਾ ਲਾਉਣਾ, ਮੰਡੀ ਦੇ ਆਲੇ-ਦੁਆਲੇ ਦੀ ਚਾਰਦੀਵਾਰੀ ਨੂੰ ਉੱਚਾ ਕਰਨਾ, ਗੇਟ ਨੰਬਰ 2 ਦੇ ਨੇੜੇ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦਾ ਪ੍ਰਬੰਧ ਕਰਨਾ ਅਤੇ ਔਢਾਂ ਮੰਡੀ ਵਿੱਚ ਬਾਜਰੇ ਦੀ ਖਰੀਦ ਮੁੜ ਸ਼ੁਰੂ ਕਰਨਾ ਸ਼ਾਮਲ ਹੈ। ਚੇਅਰਮੈਨ ਸਤਪਾਲ ਸ਼ਰਮਾ ਨੇ ਭਰੋਸਾ ਦਿੱਤਾ ਕਿ ਅਨਾਜ ਮੰਡੀ ਦੀਆਂ ਸਾਰੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ਡੱਬਵਾਲੀ ਨਿਗਰਾਨੀ ਕਮੇਟੀ ਔਢਾਂ ਦੇ ਸਾਬਕਾ ਚੇਅਰਮੈਨ ਪਵਨ ਗਰਗ, ਅਬੂਬਸ਼ਹਿਰ ਮੰਡਲ ਪ੍ਰਧਾਨ ਹਰਜਿੰਦਰ ਸਿੰਘ ਅਤੇ ਮੰਡਲ ਜਨਰਲ ਸਕੱਤਰ ਵਕੀਲ ਸਿੰਘ ਮੌਜੂਦ ਸਨ।

ਪਿਛਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜਲਦੀ ਹੀ ਕਾਲਾਂਵਾਲੀ ਆਉਣਗੇ- ਰੇਣੂ ਸ਼ਰਮਾ ਅਗਲੀ ਖ਼ਬਰ ਭੋਗਲ ਨੇ ਦਿੱਲੀ ਵਿਚ ‘1984 ਸਿੱਖ ਕਤਲੇਆਮ ਦੀ ਯਾਦਗਾਰ’ ਦੀ ਉਸਾਰੀ ਦੀ ਮੰਗ ਨੂੰ ਮੁੜ ਦੁਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।