27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਪੰਜਾਬ ’ਚ ਪੰਥਕ ਏਕਤਾ ਜ਼ਰੂਰੀ-ਰਾਫੇਲ, ਰਾਣਾ

ਅਜੀਤ ਡੈਸਕ 08-07-2026

ਇੰਦੌਰ, 7 ਜੁਲਾਈ (ਰਤਨਜੀਤ ਸਿੰਘ ਸ਼ੈਰੀ)-ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਤੋਂ ਬਾਹਰ ਵੱਸਦੇ ਪੰਥਕ ਸਿੱਖ ਆਗੂਆਂ ਨੇ ਪੰਥਕ ਏਕਤਾ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਗੁਰਦੁਆਰਾ ਗੁਰੂ ਨਾਨਕ ਘਾਟ, ਉੱਜੈਨ ਦੇ ਮੁੱਖ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਰਾਫੇਲ ਅਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਖੰਡਵਾ ਦੇ ਮੁੱਖ ਗ੍ਰੰਥੀ ਗਿਆਨੀ ਜਸਵੀਰ ਸਿੰਘ ਰਾਣਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਅੱਜ ਪੰਜਾਬ ਵਿੱਚ ਵੱਖ-ਵੱਖ ਪੰਥਕ ਅਤੇ ਰਾਜਨੀਤਿਕ ਧਿਰਾਂ ਛੋਟੀਆਂ-ਛੋਟੀਆਂ ਗੱਲਾਂ ਅਤੇ ਹਉਮੈ ਕਾਰਨ ਆਪਸ ’ਚ ਵੰਡੀਆਂ ਹੋਈਆਂ ਹਨ। ਜਦਕਿ ਵਿਧਾਨ ਸਭਾ ਚੋਣਾਂ ਨੇੜੇ ਹਨ, ਇਸ ਸਮੇਂ ਸਾਰੀਆਂ ਪੰਥਕ ਤਾਕਤਾਂ ਨੂੰ ਇੱਕ ਮੰਚ ’ਤੇ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰ ਵੱਸਦੇ ਸਿੱਖ ਵੀ ਇਹ ਮਹਿਸੂਸ ਕਰਦੇ ਹਨ ਕਿ ਜੇਕਰ ਪੰਜਾਬ ਵਿੱਚ ਪੰਥਕ ਏਕਤਾ ਕਾਇਮ ਹੁੰਦੀ ਹੈ ਤਾਂ ਪੰਥਕ ਸੋਚ ਵਾਲੀ ਸਰਕਾਰ ਬਣਨ ਦਾ ਰਾਹ ਸੁਖਾਲਾ ਹੋਵੇਗਾ। ਇਸ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਵਕਾਰ ਹੋਰ ਮਜ਼ਬੂਤ ਹੋਵੇਗਾ ਅਤੇ ਸਮੁੱਚਾ ਸਿੱਖ ਪੰਥ ਵੀ ਇੱਕਜੁੱਟ ਅਤੇ ਮਜ਼ਬੂਤ ਬਣੇਗਾ। ਦੋਵੇਂ ਗ੍ਰੰਥੀਆਂ ਨੇ ਸਮੂਹ ਪੰਥਕ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਮਤਭੇਦਾਂ ਅਤੇ ਹਉਮੈ ਤੋਂ ਉੱਪਰ ਉੱਠ ਕੇ ਪੰਥ ਦੀ ਚੜ੍ਹਦੀ ਕਲਾ, ਏਕਤਾ ਅਤੇ ਸਾਂਝੇ ਹਿੱਤਾਂ ਲਈ ਮਿਲ ਕੇ ਕੰਮ ਕਰਨ। ਉਪਰੋਕਤ ਦੋਹਾਂ ਆਗੂਆਂ ਨੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਫਿਰਕੂ ਤਾਕਤਾਂ ਕੌਮ ਦੀਆਂ ਜੜ੍ਹਾਂ ਵੱਢਣ ਦਾ ਕੰਮ ਸੁ ਨਿਯੋਜਿਤ ਤਰੀਕੇ ਨਾਲ ਕਰ ਰਹੀਆਂ ਹਨ, ਸਿੱਖ ਜੇਕਰ ਇਕਜੁਟ ਨਹੀਂ ਹੋਏ ਤਾਂ ਕੌਮ ਦਾ ਵੱਡਾ ਘਾਣ ਹੋਵੇਗਾ ।

ਪਿਛਲੀ ਖ਼ਬਰ ਟੋਹਾਣਾ ਫਤਿਹਾਬਾਦ ਡਿਸਟ੍ਰੀਬਿਊਟਰ ਨਹਿਰ ’ਚ ਫਸੀ ਬੰਦ ਬੋਰੀ ਤੋਂ ਫੈਲੀ ਬਦਬੂ, ਅੰਦਰੋਂ ਮਿਲੇ ਮਰੇ ਹੋਏ ਮੁਰਗੇ ਅਗਲੀ ਖ਼ਬਰ ਬੀਕੇਈ ਨੇ ਮੁੱਖ ਮੰਤਰੀ ਦੇ ਨਾਂਅ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।