28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਹਥਿਆਰਾਂ ਸਮੇਤ ਪੁਲਿਸ ਨੇ ਚਾਰ ਅਪਰਾਧੀਆਂ ਨੂੰ ਕੀਤਾ ਕਾਬੂ

ਅਜੀਤ ਡੈਸਕ 08-07-2026

ਨਵੀਂ ਦਿੱਲੀ, 7 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਦੁਆਰਕਾ ਜ਼ਿਲ੍ਹੇ ਦੀ ਪੁਲਿਸ ਦੇ ਵਿਸ਼ੇਸ਼ ਸਟਾਫ਼ ਨੇ 4 ਅਪਰਾਧੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਨਾਂਅ ਅਮਨ ਉਰਫ ਸੁੱਖਾ (31) ਨਿਵਾਸੀ ਬਿੰਦਾਪੁਰ ਦਿੱਲੀ, ਅਕਾਸ਼ (22) ਨਿਵਾਸੀ ਬਿੰਦਾਪੁਰ ਦਿੱਲੀ, ਅਮਨ ਉਰਫ਼ ਹੀਰਾ (24) ਨਿਵਾਸੀ ਬਿੰਦਾਪੁਰ (24) ਦਿੱਲੀ ਤੇ ਰਿਤਿਕ (22) ਨਿਵਾਸੀ ਬਿੰਦਾਪੁਰ ਦਿੱਲੀ ਹਨ। ਇਨ੍ਹਾਂ ਕੋਲੋਂ ਪੁਲਿਸ ਨੇ ਦੋ ਆਧੁਨਿਕ ਪਿਸਤੌਲ, 3 ਜ਼ਿੰਦਾ ਕਾਰਤੂਸ ਅਤੇ ਦੋ ਬਟਨ ਵਾਲੇ ਚਾਕੂ ਬਰਾਮਦ ਕੀਤੇ ਹਨ। ਇਨ੍ਹਾਂ ਚਾਰੇ ਅਪਰਾਧੀਆਂ ਵਿਰੁੱਧ ਪੁਲਿਸ ਕੋਲ ਪਹਿਲਾਂ ਵੀ ਮਾਮਲੇ ਦਰਜ ਹਨ। ਇਨ੍ਹਾਂ ਅਪਰਾਧੀਆਂ ਪ੍ਰਤੀ ਪੁਲਿਸ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਇਹ ਅਪਰਾਧੀ ਬਿੰਦਾਪੁਰ ਖੇਤਰ ਵਿਚ ਗ਼ੈਰ-ਕਾਨੂੰਨੀ ਹਥਿਆਰਾਂ ਨਾਲ ਘੁੰਮ ਰਹੇ ਹਨ। ਇਸ ਸੂਚਨਾ ਦੇ ਮਿਲਣ ’ਤੇ ਪੁਲਿਸ ਨੇ ਆਪਣੀ ਟੀਮ ਦੇ ਨਾਲ ਦੱਸੀ ਥਾਂ ’ਤੇ ਆਪਣਾ ਜਾਲ ਵਿਛਾਇਆ ਅਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ’ਤੇ ਅਸਲ੍ਹਾ ਐਕਟ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਤੋਂ ਪੁਲਿਸ ਹਥਿਆਰਾਂ ਦੇ ਸਰੋਤ ਦਾ ਪਤਾ ਲਗਾ ਰਹੀ ਹੈ। ਇਸ ਤੋਂ ਇਲਾਵਾ ਇਨ੍ਹਾਂ ਦੀ ਚੇਨ ਦੀ ਵੀ ਪੁਲਿਸ ਜਾਣਕਾਰੀ ਇਕੱਠੀ ਕਰ ਰਹੀ ਹੈ।

ਪਿਛਲੀ ਖ਼ਬਰ ਸਾਬਕਾ ਮੰਤਰੀ ਹਰਮਿੰਦਰ ਜੱਸੀ ਵਲੋਂ ਵਾਰਡ ਵਾਈਜ਼ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਅਗਲੀ ਖ਼ਬਰ ‘ਸਤਲੁਜ’ ’ਤੇ ਪਾਬੰਦੀ ਲਗਾ ਕੇ ਸੱਚ ’ਤੇ ਪਰਦਾ ਨਹੀਂ ਪਾਇਆ ਜਾ ਸਕਦਾ - ਗੁਰਮੀਤ ਸਿੰਘ ਸ਼ੰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।