02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਚਰਚ ’ਚੋਂ ਚੋਰੀ ਕੀਤਾ ਸਾਮਾਨ ਪੁਲਿਸ ਨੇ ਕੀਤਾ ਬਰਾਮਦ

ਅਜੀਤ ਡੈਸਕ 15-07-2026

ਨਵੀਂ ਦਿੱਲੀ, 14 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰੀ ਪੱਛਮੀ ਜ਼ਿਲ੍ਹੇ ਦੀ ਪੁਲਿਸ ਨੇ ਮੁਕਤੀ ਅਰਾਧਨਾਲਿਆ ਚਰਚ ਵਿਚ ਚੋਰੀ ਦਾ ਮਾਮਲਾ ਸੁਲਝਾ ਲਿਆ ਹੈ। ਚਰਚ ਵਿਚੋਂ ਪਿੱਤਲ ਦਾ ਸਾਮਾਨ, ਮੋਮਬੱਤੀ (ਪਿੱਤਲ) ਸਮੇਤ ਇਕ ਕੰਪਿਊਟਰ ਤੇ ਹੋਰ ਸਾਮਾਨ ਪੁਲਿਸ ਨੇ ਬਰਾਮਦ ਕਰ ਲਿਆ ਹੈ। ਇਸ ਮਾਮਲੇ ਵਿਚ ਦੋ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਚੋਰੀ ਪ੍ਰਤੀ ਚਰਚ ਦੇ ਕਰਮਚਾਰੀਆਂ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਜਿਸ ਵਿਚ ਦੱਸਿਆ ਗਿਆ ਕਿ ਚਰਚ ਦਾ ਮੁੱਖ ਗੇਟ ਨੂੰ ਤੋੜ ਕੇ ਚੋਰ ਅੰਦਰ ਦਾਖ਼ਲ ਹੋਏ ਅਤੇ ਚੋਰੀ ਕਰਕੇ ਚਲੇ ਗਏ। ਇਸ ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਸੀ.ਸੀ.ਟੀ.ਵੀ. ਦੀ ਫੁਟੇਜ ਦਾ ਬਰੀਕੀ ਨਾਲ ਵਿਸ਼ਲੇਸ਼ਣ ਕੀਤਾ, ਸਥਾਨਕ ਖੁਫ਼ੀਆ ਜਾਣਕਾਰੀ ਲਈ ਗਈ, ਨਿਰੰਤਰ ਤਕਨੀਕੀ ਵਿਸ਼ਲੇਸ਼ਣ ਕਰਕੇ ਕੁਝ ਸਬੂਤ ਇਕੱਠੇ ਕੀਤੇ ਅਤੇ ਦੋਵੇਂ ਨਾਬਾਲਗਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਨੇ ਚਰਚ ਵਿਚ ਚੋਰੀ ਸਵੀਕਾਰ ਕਰ ਲਈ। ਪੁਲਿਸ ਇਨ੍ਹਾਂ ਦਾ ਪਿਛਲਾ ਰਿਕਾਰਡ ਵੀ ਵੇਖ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਪਿਛਲੀ ਖ਼ਬਰ ਮੈਟਰੋ ਰੇਲ ਕਾਰਪੋਰੇਸ਼ਨ ਦਾ 12ਵਾਂ ਗਾਹਕ ਸੰਤੁਸ਼ਟੀ ਸਰਵੇ ਅੱਜ ਤੋਂ ਸ਼ੁਰੂ ਅਗਲੀ ਖ਼ਬਰ ਪੁਲਿਸ ਨੇ ਜਨ-ਸੁਣਵਾਈ ਸਮੇਂ ਨਾਗਰਿਕਾਂ ਦੀਆਂ ਸ਼ਿਕਾਇਤਾਂ ਸੁਣੀਆਂ, ਗੁਆਚੇ ਮੋਬਾਈਲ ਮਾਲਕਾਂ ਨੂੰ ਕੀਤੇ ਵਾਪਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।