07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਬਾਬਾ ਬਘੇਲ ਸਿੰਘ ਅਤੇ ਬਾਬਾ ਅਜੀਤ ਸਿੰਘ ਦੀ ਬਰਸੀ ’ਤੇ ਗੁਰਮਤਿ ਸਮਾਗਮ

ਅਜੀਤ ਡੈਸਕ 28-07-2026
ਸਿਰਸਾ, 27 ਜੁਲਾਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਗੁਰਦੁਆਰਾ ਚਿੱਲ੍ਹਾ ਸਾਹਿਬ ਵਿਖੇ ਸੰਤ ਬਾਬਾ ਬਘੇਲ ਸਿੰਘ ਦੀ 58ਵੀਂ ਬਰਸੀ ਅਤੇ ਬਾਬਾ ਅਜੀਤ ਸਿੰਘ ਦੀ ਤੀਜੀ ਬਰਸੀ ਮਨਾਉਣ ਲਈ ਗੁਰਮਤਿ ਸਮਾਗਮ, ਮੈਡੀਕਲ ਚੈੱਕ-ਅੱਪ ਕੈਂਪ ਅਤੇ ਖੂਨਦਾਨ ਕੈਂਪ ਲਗਾਇਆ ਗਿਆ।ਹਸਪਤਾਲ ਦੇ ਪ੍ਰਸ਼ਾਸਕ ਜਤਿੰਦਰ ਸਿੰਘ ਮਿਲਾਪ ਨੇ ਦੱਸਿਆ ਕਿ ਗੁਰਦੁਆਰਾ ਚਿੱਲਾ ਸਾਹਿਬ ਵਿਖੇ ਮੁਫ਼ਤ ਮੈਡੀਕਲ ਕੈਂਪ ਵਿੱਚ ਲਗਭਗ 600 ਲੋਕਾਂ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਦਿੱਤੀਆਂ ਗਈਆਂ। ਖੂਨਦਾਨ ਕੈਂਪ ਵਿੱਚ ਸੈਂਕੜੇ ਯੂਨਿਟ ਖੂਨ ਇਕੱਤਰ ਕੀਤਾ ਗਿਆ। ਵਾਤਾਵਰਣ ਨੂੰ ਬਚਾਉਣ ਦੇ ਉਦੇਸ਼ ਨਾਲ ਸੰਗਤ ਨੂੰ ਦਸ ਹਜ਼ਾਰ ਤੋਂ ਵੱਧ ਬੂਟੇ ਮੁਫ਼ਤ ਵੰਡੇ ਗਏ। ਗੁਰਦੁਆਰੇ ਵਿਖੇ ਲਗਭਗ 69 ਅਖੰਡ ਪਾਠ ਦੇ ਭੋਗ ਪਾਏ ਗੲ ਜੋ ਕਿ 2 ਜੁਲਾਈ ਤੋਂ ਚੱਲ ਰਹੇ ਸਨ। ਬਾਬਾ ਅਜੀਤ ਸਿੰਘ ਚੈਰੀਟੇਬਲ ਹਸਪਤਾਲ ਦੀ ਪੂਰੀ ਟੀਮ ਅਤੇ ਸਟਾਫ ਜਿਨ੍ਹਾਂ ਵਿੱਚ ਡਾ. ਐਸ.ਪੀ. ਸਿੰਘ ਡਾ. ਜਤਿੰਦਰ ਕੌਰ ਚੀਮਾ, ਡਾ. ਨਿਹਾਰਿਕਾ ਭਾਟੀਆ, ਡਾ. ਐਨ.ਐਸ. ਜੌਸਨ, ਡਾ. ਮੰਜੂ ਗਰਗ, ਡਾ. ਹਿਤੇਸ਼ੀ ਕੰਬੋਜ ਅਤੇ ਡਾ. ਸ਼ਰਨਦੀਪ ਭੁੱਲਰ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਅਤੇ ਰੋਗੀਆਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਵਰਦਾਨ ਚੈਰੀਟੇਬਲ ਬਲੱਡ ਬੈਂਕ, ਸਿਵਲ ਹਸਪਤਾਲ ਸੀਸਾ ਦੀ ਟੀਮ ਨੇ ਵੀ ਖੂਨਦਾਨ ਕੈਂਪ ਵਿੱਚ ਨਿਰਸਵਾਰਥ ਸੇਵਾ ਪ੍ਰਦਾਨ ਕੀਤੀ। ਸਾਰੇ ਸਮਾਗਮ ਜਥੇਦਾਰ ਬਾਬਾ ਜਗਤਾਰ ਸਿੰਘ, ਮੁੱਖ ਸੇਵਾਦਾਰ/ਚੇਅਰਮੈਨ, ਅਤੇ ਬਾਬਾ ਨਰਿੰਦਰ ਸਿੰਘ ਦੀ ਨਿਗਰਾਨੀ ਹੇਠ ਕਰਵਾਏ ਗਏ। ਵਧੀਕ ਡਿਪਟੀ ਕਮਿਸ਼ਨਰ ਅਰਪਿਤ ਸੰਗਲ ਨੇ ਵੀ ਗੁਰਦੁਆਰੇ ਵਿਖੇ ਮੱਥਾ ਟੇਕਿਆ ਅਤੇ ਖੂਨਦਾਨ ਕੈਂਪ ਅਤੇ ਬੂਟੇ ਲਗਾਉਣ ਦੇ ਵੰਡ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਮੌਕ ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਦੇ ਡਾਇਰੈਕਟਰ ਸ. ਹਰਪਾਲ ਸਿੰਘ ਗਿੱਲ ਨੇ ਇਸ ਸਮਾਗਮ ਵਿੱਚ ਸ਼ਿਰਕਤ ਕਰਕੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਇਲਾਵਾ ਨਿਰਮਲ ਸਿੰਘ, ਲਖਬੀਰ ਸਿੰਘ ਗਿੱਲ, ਜਤਿੰਦਰ ਸਿੰਘ, ਜਸਕਰਨ ਸਿੰਘ ਸੰਧਾ, ਜੁਗਰਾਜ ਸਿੰਘ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ ਵਿਰਕ, ਅਰਵਿੰਦ ਸਿੰਘ ਵਧਵਾ, ਸੁਰਿੰਦਰ ਸਿੰਘ ਵੈਦਵਾਲਾ ਸਮੇਤ ਕਈ ਪਤਵੰਤੇ ਲੋਕ ਹਾਜ਼ਰ ਸਨ।
ਪਿਛਲੀ ਖ਼ਬਰ ਮੋਹਨ ਸਿੰਘ ਮਤਵਾਲਾ ਸਕੂਲ ਦੇ ਬਲਾਕ ਪੱਧਰੀ ਖੇਡਾਂ ’ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਬਜ਼ੁਰਗ ਵਿਅਕਤੀ ਦੀ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।