03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸ਼ਹੀਦ ਭਗਤ ਸਿੰਘ ਦਾ 8 ਫੁੱਟ ਉੱਚਾ ਬੁੱਤ 1 ਮਹੀਨੇ ਦੇ ਅੰਦਰ-ਅੰਦਰ ਚੌਕ ’ਚ ਸਥਾਪਿਤ ਕੀਤਾ ਜਾਵੇਗਾ : ਨਿਗਮ ਕਮਿਸ਼ਨਰ

ਅਜੀਤ ਡੈਸਕ 30-07-2026
ਯਮੁਨਾਨਗਰ, 29 ਜੁਲਾਈ (ਗੁਰਦਿਆਲ ਸਿੰਘ ਨਿਮਰ)-1 ਮਹੀਨੇ ਦੇ ਅੰਦਰ ਸ਼ਹੀਦ ਭਗਤ ਸਿੰਘ ਚੌਕ ‘ਤੇ ਸ਼ਹੀਦ ਦਾ ਨਵਾਂ ਬੁੱਤ ਸਥਾਪਿਤ ਕੀਤਾ ਜਾਵੇਗਾ। ਇਸ ਬੁੱਤ ਦੀ ਉੱਚਾਈ 8 ਫੁੱਟ ਹੋਵੇਗੀ। ਟੈਂਡਰ ਦੀਆਂ ਸ਼ਰਤਾਂ ਅਨੁਸਾਰ ਚੌਕ ਦੇ ਨਵੀਨੀਕਰਨ ਦੇ ਕੰਮ ਦੌਰਾਨ ਚੌਕ ‘ਤੇ ਲਗਭਗ ਸਾਢੇ ਛੇ ਫੁੱਟ ਦਾ ਸ਼ਹੀਦ ਭਗਤ ਸਿੰਘ ਦਾ ਬੁੱਤ ਲਗਾਇਆ ਜਾਣਾ ਸੀ, ਪਰ ਏਜੰਸੀ ਨੇ ਸਿਰਫ 5 ਫੁੱਟ 11 ਇੰਚ ਦਾ ਬੁੱਤ ਹੀ ਸਥਾਪਿਤ ਕੀਤਾ। ਇਸ ਤੋਂ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਦੇ ਨਿਰਦੇਸ਼ਾਂ ‘ਤੇ ਏਜੰਸੀ ਨੂੰ ਇਕ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਭੁਗਤਾਨ ਰੋਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਨੇ ਏਜੰਸੀ ਨੂੰ ਢੁਕਵੀਂ ਉੱਚਾਈ ਦਾ ਬੁੱਤ ਲਗਾਉਣ ਦੇ ਨਿਰਦੇਸ਼ ਦਿੱਤੇ ਸਨ। ਏਜੰਸੀ ਵਲੋਂ ਸ਼ਹੀਦ ਭਗਤ ਸਿੰਘ ਦਾ ਨਵਾਂ ਬੁੱਤ ਬਣਾਇਆ ਜਾ ਰਿਹਾ ਹੈ। 1 ਮਹੀਨੇ ਦੇ ਅੰਦਰ ਚੌਕ ਤੋਂ ਛੋਟੀ ਮੂਰਤੀ ਨੂੰ ਹਟਾ ਦਿੱਤਾ ਜਾਵੇਗਾ ਅਤੇ 8 ਫੁੱਟ ਤੱਕ ਦੀ ਨਵੀਂ ਮੂਰਤੀ ਲਗਾਈ ਜਾਵੇਗੀ। ਇਹ ਜਾਣਕਾਰੀ ਸਾਂਝੀ ਕਰਦਿਆਂ ਨਗਰ ਨਿਗਮ ਦੇ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਨੇ ਦੱਸਿਆ ਕਿ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ 9 ਜਨਵਰੀ 2025 ਨੂੰ ਸ਼ਹਿਰ ਵਿਚਲੇ ਭਗਤ ਸਿੰਘ ਚੌਕ ਦੇ ਨਵੀਨੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਸੀ। ਇਸ ਤੋਂ ਬਾਅਦ ਚੌਕ ਦਾ ਨਵੀਨੀਕਰਨ ਕੀਤਾ ਗਿਆ। ਇਸ ਦੌਰਾਨ ਚੌਕ ‘ਤੇ ਸ਼ਹੀਦ ਭਗਤ ਸਿੰਘ ਦਾ ਬੁੱਤ ਸਥਾਪਿਤ ਕਰਨ ਲਈ ਇਕ ਢਾਂਚਾ ਬਣਾਇਆ ਗਿਆ ਸੀ। ਹਾਲਾਂਕਿ ਜਦੋਂ ਬੁੱਤ ਲਗਾਇਆ ਗਿਆ ਤਾਂ ਇਹ ਚੌਕ ‘ਤੇ ਪਹਿਲਾਂ ਤੋਂ ਬਣੇ ਢਾਂਚੇ ਨਾਲੋਂ ਵੀ ਛੋਟਾ ਦਿਖਾਈ ਦਿੱਤਾ। ਇਸ ਤੋਂ ਬਾਅਦ ਨਗਰ ਨਿਗਮ ਨੇ ਏਜੰਸੀ ਨੂੰ ਇਕ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ ਅਤੇ ਉਸ ਦੀ ਅਦਾਇਗੀ ਰੋਕ ਦਿੱਤੀ ਸੀ। ਇਸ ਤੋਂ ਬਾਅਦ ਨਗਰ ਨਿਗਮ ਨੇ ਏਜੰਸੀ ਨੂੰ ਸ਼ਹੀਦ ਭਗਤ ਸਿੰਘ ਦਾ 8 ਫੁੱਟ ਉੱਚਾ ਬੁੱਤ ਸਥਾਪਿਤ ਕਰਨ ਦਾ ਆਦੇਸ਼ ਦਿੱਤਾ। ਨਿਗਮ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਨਵਾਂ ਬੁੱਤ ਕਰੀਬ ਇਕ ਮਹੀਨੇ ਦੇ ਅੰਦਰ ਚੌਕ ‘ਤੇ ਸਥਾਪਿਤ ਕੀਤੀ ਜਾਵੇਗੀ।
ਪਿਛਲੀ ਖ਼ਬਰ ਲੁੱਟ-ਖੋਹ ਦੇ ਦੋਸ਼ ਹੇਠ ਨੌਜਵਾਨ ਗ੍ਰਿਫ਼ਤਾਰ ਅਗਲੀ ਖ਼ਬਰ ਐਸ.ਡੀ.ਐਮ. ਮਨੀਸ਼ ਕੁਮਾਰ ਯਾਦਵ ਨੇ ਸੀਵਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਅਚਨਚੇਤ ਕੀਤਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।