03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਐਲਏਡੀਸੀ ਨੀਤੀ ਦੇ ਵਿਰੋਧ ’ਚ ਵਕੀਲਾਂ ਨੇ ਕੀਤਾ ਪੈਦਲ ਮਾਰਚ 6 ਵਕੀਲ ਭੁੱਖ ਹੜਤਾਲ ’ਤੇ ਬੈਠੇ

ਅਜੀਤ ਡੈਸਕ 30-07-2026
ਸਿਰਸਾ, 29 ਜੁਲਾਈ (ਭੁਪਿੰਦਰ ਪੰਨੀਵਾਲੀਆ)- ਜੁਆਇੰਟ ਐਕਸ਼ਨ ਕਮੇਟੀ ਪੰਜਾਬ ਅਤੇ ਹਰਿਆਣਾ ਦੇ ਸੱਦੇ ’ਤੇ ਬੁੱਧਵਾਰ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੰਗਾ ਰਾਮ ਢਾਕਾ ਦੀ ਅਗਵਾਈ ਹੇਠ ਐੱਲਏਡੀਸੀ ਨੀਤੀ ਦੇ ਵਿਰੋਧ ’ਚ ਮਿੰਨੀ ਸਕੱਤਰੇਤ ਤੋਂ ਬਾਬਾ ਭੂਮਣ ਸ਼ਾਹ ਚੌਕ ਤੱਕ ਪੈਦਲ ਮਾਰਚ ਕੀਤਾ ਗਿਆ। ਇਸ ਦੌਰਾਨ ਛੇ ਵਕੀਲ ਭੁੱਖ ਹੜਤਾਲ ’ਤੇ ਵੀ ਬੈਠੇ ਜਿਨ੍ਹਾਂ ਵਿੱਚ ਜਸਦੀਪ ਸਿੰਘ ਖਹਿਰਾ, ਆਰ.ਡੀ. ਬਿਸ਼ਨੋਈ, ਅਸ਼ੋਕ ਸਹਾਰਨ, ਅਜੈ ਸੈਣੀ, ਵਿਨੋਦ ਬੈਨੀਵਾਲ ਅਤੇ ਸੁਨੀਲ ਬਜਾਜ ਸ਼ਾਮਲ ਸਨ। ਵਕੀਲਾਂ ਦੇ ਪੈਦਲ ਮਾਰਚ ਵਿੱਚ ਸਿਰਸਾ ਤੋਂ ਇਲਾਵਾ ਏਲਨਾਬਾਦ, ਡੱਬਵਾਲੀ, ਕਾਲਾਂਵਾਲੀ ਅਤੇ ਨਾਥੂਸਰੀ ਚੋਪਟਾ ਦੇ ਵਕੀਲਾਂ ਨੇ ਵੀ ਹਿੱਸਾ ਲਿਆ। ਆਪਣੀਆਂ ਮੰਗਾਂ ਦੇ ਸਮਰਥਨ ਵਿੱਚ ਪੰਜਾਬ ਅਤੇ ਹਰਿਆਣਾ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਅਤੇ ਕਨਵੀਨਰ ਨੇ ਕਿਹਾ ਕਿ ਉਹ ਚੁੱਪ ਨਹੀਂ ਰਹਿਣਗੇ ਅਤੇ ਪੰਜਾਬ ਅਤੇ ਹਰਿਆਣਾ ਜੁਆਇੰਟ ਐਕਸ਼ਨ ਕਮੇਟੀ ਦਾ ਜ਼ੋਰਦਾਰ ਸਮਰਥਨ ਕਰਨਗੇ। ਯੁਵਾ ਆਗੂ ਪੁਨੀਤ ਪਾਲ ਸਿੰਘ ਬਿਸ਼ਨੋਈ, ਅਸ਼ੋਕ ਸਹਾਰਨ, ਨਰਿੰਦਰ ਸਿੰਘ ਯਾਦਵ ਅਤੇ ਹੋਰਾਂ ਨੇ ਕਿਹਾ ਕਿ ਇਹ ਨੀਤੀ ਵਕੀਲ ਭਾਈਚਾਰੇ ’ਤੇ ਜ਼ਬਰਦਸਤੀ ਥੋਪੀ ਜਾ ਰਹੀ ਹੈ। ਏਲਨਾਬਾਦ, ਡੱਬਵਾਲੀ, ਨਾਥੂਸਰੀ ਚੋਪਟਾ ਅਤੇ ਰਾਣੀਆਂ ਦੇ ਪ੍ਰਤੀਨਿਧੀਆਂ ਅਤੇ ਪ੍ਰਧਾਨਾਂ ਨੇ ਕਿਹਾ ਕਿ ਉਹ ਹਮੇਸ਼ਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜ਼ਬਰਦਸਤੀ ਨਵੀਂ ਨੀਤੀ ਬਣਾ ਕੇ ਉਨ੍ਹਾਂ ਦੇ ਰੁਜ਼ਗਾਰ ਨੂੰ ਬੰਦ ਕਰਨਾ ਅਤੇ ਉਨ੍ਹਾਂ ਨੂੰ ਬੇਰੁਜ਼ਗਾਰ ਕਰਨਾ ਚਾਹੁੰਦੀ ਹੈ। ਮਹਿਲਾ ਵਕੀਲਾਂ ਨੇ ਐਲਾਨ ਕੀਤਾ ਕਿ ਉਹ ਪੂਰੀ ਤਾਕਤ ਨਾਲ ਦਿੱਲੀ, ਚੰਡੀਗੜ੍ਹ ਜਾਂ ਜੰਤਰ-ਮੰਤਰ ਜਿੱਥੇ ਵੀ ਉਨ੍ਹਾਂ ਨੂੰ ਜਾਣਾ ਪਿਆ ਪਹੁੰਚਣਗੀਆਂ।
ਪਿਛਲੀ ਖ਼ਬਰ ਸਬ-ਡਵੀਜ਼ਨਲ ਸੁਤੰਤਰਤਾ ਦਿਵਸ ਸਮਾਰੋਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੀਕਾ ਦੇ ਮੈਦਾਨ ’ਚ ਕਰਵਾਇਆ ਜਾਵੇਗਾ: ਐਸਡੀਐਮ ਮ... ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਸਕੂਲ ਖੇਡ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।