06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸੰਤ ਸਮਾਜ , ਹਿੰਦੂ ਜਥੇਬੰਦੀਆਂ ਵਲੋਂ ਸ੍ਰੀ ਦੇਵੀ ਤਾਲਾਬ ਮੰਦਰ ਦੀ ਮਰਿਆਦਾ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਸ਼ੀਤਲ ਵਿਜ, ਰਾਜੇਸ਼ ਵਿਜ, ਲਲਿਤ ਗੁਪਤਾ, ਬੰਸੀ ਦਾਸ ਸਮੇਤ ਹੋਰ ਆਗੂ ਵੀ ਰਹੇ ਮੌਜੂਦ

ਜਲੰਧਰ, 5 ਅਗਸਤ (ਸ਼ਿਵ)- ਕੁੱਝ ਦਿਨ ਪਹਿਲਾਂ ਉੱਤਰੀ ਭਾਰਤ ਦੇ ਪ੍ਰਸਿੱਧ ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਾਲਾਬ ਮੰਦਿਰ ਵਿਚ ਸ਼ਰਾਰਤੀ ਅਨਸਰਾਂ ਵਲੋਂ ਭਾਰੀ ਹੰਗਾਮਾ ਕਰਕੇ ਮਾਹੌਲ ਖ਼ਰਾਬ ਕਰਨ ਅਤੇ ਮਰਿਆਦਾ ਭੰਗ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਸ੍ਰੀ ਦੇਵੀ ਤਾਲਾਬ ਮੰਦਿਰ ਪ੍ਰਬੰਧਕ ਕਮੇਟੀ ਦੇ ਸੱਦੇ ’ਤੇ ਪੰਜਾਬ ਭਰ ਤੋਂ ਸੰਤ ਸਮਾਜ, ਹਿੰਦੂ ਸੰਗਠਨਾਂ, ਵੱਖ-ਵੱਖ ਧਾਰਮਿਕ ਸੰਸਥਾਵਾਂ, ਬ੍ਰਾਹਮਣ ਸਮਾਜ ਸਮੇਤ ਸ਼ਹਿਰ ਦੀਆਂ 400 ਤੋਂ ਵੱਧ ਮੰਦਰ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੂੰ ਇਕ ਮੰਗ ਪੱਤਰ ਦੇ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਧਰਮ ਦੀ ਬੇਅਦਬੀ ਕਰਨ ਦੇ ਤਹਿਤ ਕੇਸ ਦਰਜ ਕਰਨ ਅਤੇ ਅੱਗੇ ਤੋਂ ਇਸ ਤਰਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਮੰਦਿਰ ਵਿਚ ਪੁਲਿਸ ਸੁਰੱਖਿਆ ਵੀ ਵਧਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰਨ ਵਾਲੇ ਪ੍ਰਤੀਨਿਧੀ ਮੰਡਲ ਵਿਚ ਸ੍ਰੀ ਦੇਵੀ ਤਾਲਾਬ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸਰਵਸ੍ਰੀ ਸ਼ੀਤਲ ਵਿਜ, ਜਨਰਲ ਸਕੱਤਰ ਰਾਜੇਸ਼ ਵਿਜ, ਸੀਨੀਅਰ ਮੀਤ ਪ੍ਰਧਾਨ ਲਲਿਤ ਗੁਪਤਾ, ਖ਼ਜ਼ਾਨਚੀ ਪਵਿੰਦਰ ਬਹਿਲ ਸਮੇਤ ਸੰਤ ਸਮਾਜ ਦੇ ਮਹਾਂਮੰਡਲੇਸ਼ਵਰ 1008 ਮਹੰਤ ਬੰਸੀ ਦਾਸ ਮਹਾਰਾਜ, ਮਹਾਂਮੰਡਲੇਸ਼ਵਰ 1008 ਮਹੰਤ ਕੇਸ਼ਵ ਦਾਸ ਮਹਾਰਾਜ, ਸੰਤ ਗੋਪਾਲ ਦਾਸ, ਮਾਂ ਬਗਲਾ ਮੁਖੀ ਧਾਮ ਗੁਲਮੋਹਰ ਸਿਟੀ ਦੇ ਸੰਚਾਲਕ ਨਵਜੀਤ ਭਾਰਦਵਾਜ, ਪੰ.

ਅਜੀਤ ਡੈਸਕ 06-08-2026
ਜਲੰਧਰ, 5 ਅਗਸਤ (ਸ਼ਿਵ)- ਕੁੱਝ ਦਿਨ ਪਹਿਲਾਂ ਉੱਤਰੀ ਭਾਰਤ ਦੇ ਪ੍ਰਸਿੱਧ ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਾਲਾਬ ਮੰਦਿਰ ਵਿਚ ਸ਼ਰਾਰਤੀ ਅਨਸਰਾਂ ਵਲੋਂ ਭਾਰੀ ਹੰਗਾਮਾ ਕਰਕੇ ਮਾਹੌਲ ਖ਼ਰਾਬ ਕਰਨ ਅਤੇ ਮਰਿਆਦਾ ਭੰਗ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਸ੍ਰੀ ਦੇਵੀ ਤਾਲਾਬ ਮੰਦਿਰ ਪ੍ਰਬੰਧਕ ਕਮੇਟੀ ਦੇ ਸੱਦੇ ’ਤੇ ਪੰਜਾਬ ਭਰ ਤੋਂ ਸੰਤ ਸਮਾਜ, ਹਿੰਦੂ ਸੰਗਠਨਾਂ, ਵੱਖ-ਵੱਖ ਧਾਰਮਿਕ ਸੰਸਥਾਵਾਂ, ਬ੍ਰਾਹਮਣ ਸਮਾਜ ਸਮੇਤ ਸ਼ਹਿਰ ਦੀਆਂ 400 ਤੋਂ ਵੱਧ ਮੰਦਰ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੂੰ ਇਕ ਮੰਗ ਪੱਤਰ ਦੇ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਧਰਮ ਦੀ ਬੇਅਦਬੀ ਕਰਨ ਦੇ ਤਹਿਤ ਕੇਸ ਦਰਜ ਕਰਨ ਅਤੇ ਅੱਗੇ ਤੋਂ ਇਸ ਤਰਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਮੰਦਿਰ ਵਿਚ ਪੁਲਿਸ ਸੁਰੱਖਿਆ ਵੀ ਵਧਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰਨ ਵਾਲੇ ਪ੍ਰਤੀਨਿਧੀ ਮੰਡਲ ਵਿਚ ਸ੍ਰੀ ਦੇਵੀ ਤਾਲਾਬ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸਰਵਸ੍ਰੀ ਸ਼ੀਤਲ ਵਿਜ, ਜਨਰਲ ਸਕੱਤਰ ਰਾਜੇਸ਼ ਵਿਜ, ਸੀਨੀਅਰ ਮੀਤ ਪ੍ਰਧਾਨ ਲਲਿਤ ਗੁਪਤਾ, ਖ਼ਜ਼ਾਨਚੀ ਪਵਿੰਦਰ ਬਹਿਲ ਸਮੇਤ ਸੰਤ ਸਮਾਜ ਦੇ ਮਹਾਂਮੰਡਲੇਸ਼ਵਰ 1008 ਮਹੰਤ ਬੰਸੀ ਦਾਸ ਮਹਾਰਾਜ, ਮਹਾਂਮੰਡਲੇਸ਼ਵਰ 1008 ਮਹੰਤ ਕੇਸ਼ਵ ਦਾਸ ਮਹਾਰਾਜ, ਸੰਤ ਗੋਪਾਲ ਦਾਸ, ਮਾਂ ਬਗਲਾ ਮੁਖੀ ਧਾਮ ਗੁਲਮੋਹਰ ਸਿਟੀ ਦੇ ਸੰਚਾਲਕ ਨਵਜੀਤ ਭਾਰਦਵਾਜ, ਪੰ. ਉਦੇ ਪਾਂਡੇ ਅਤੇ ਸ਼ਹਿਰ ਦੀਆਂ 400 ਤੋਂ ਵੱਧ ਮੰਦਰ ਕਮੇਟੀਆਂ ਦੇ ਅਹੁਦੇਦਾਰ ਸ਼ਾਮਲ ਸਨ। ਇਸ ਮੌਕੇ ਸੰਤ ਸਮਾਜ ਅਤੇ ਵੱਖ-ਵੱਖ ਧਾਰਮਿਕ ਸੰਗਠਨਾਂ ਨੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੂੰ ਆਗਾਹ ਕੀਤਾ ਕਿ ਜੇਕਰ ਦੋਸ਼ੀਆਂ ਦੀ ਜਲਦੀ ਗ੍ਰਿਫ਼ਤਾਰੀ ਨਾ ਹੋਈ ਤਾਂ ਉਹ ਲੋਕਤੰਤਰੀ ਢੰਗ ਨਾਲ ਧਰਨਾ-ਪ੍ਰਦਰਸ਼ਨ ਕਰਨਗੇ ਅਤੇ ਲੋੜ ਪੈਣ ’ਤੇ ਭੁੱਖ ਹੜਤਾਲ ਵੀ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਸ੍ਰੀ ਗੀਤਾ ਮੰਦਰ ਮਾਡਲ ਟਾਊਨ ਦੇ ਪ੍ਰਧਾਨ ਵਿਜੈ ਖੁੱਲਰ, ਸ੍ਰੀ ਗੀਤਾ ਮੰਦਰ ਅਰਬਨ ਅਸਟੇਟ ਫ਼ੇਜ਼-1 ਦੇ ਪ੍ਰਧਾਨ ਰਾਜੇਸ਼ ਅਗਰਵਾਲ, ਸ੍ਰੀ ਲਕਸ਼ਮੀ ਨਰਾਇਣ ਮੰਦਰ ਮਾਡਲ ਹਾਊਸ ਦੇ ਪ੍ਰਧਾਨ ਦਿਨੇਸ਼ ਸ਼ਰਮਾ, ਅਜੈ ਲਾਲੀ, ਜੀਵਨ ਕੁਮਾਰ ਹੈਪੀ, ਜਤਿੰਦਰ ਮਹਾਜਨ, ਹਜ਼ਾਰੀ ਲਾਲ, ਸੁਰਿੰਦਰ ਪਵਾਰ, ਰਾਹੁਲ ਟੰਡਨ, ਪਵਨ ਸੇਤੀਆ, ਗਿਆਨ ਇੰਦਰ ਦੱਤਾ, ਗੁਰਦੱਤ ਸ਼ਿੰਗਾਰੀ, ਰਾਮ ਨਰੇਸ਼ ਅਗਰਵਾਲ, ਸ਼ਸ਼ੀ ਸ਼ਰਮਾ, ਕੰਠ ਜੱਜ ਸ਼ਰਮਾ, ਗੁਲਸ਼ਨ ਸ਼ਰਮਾ, ਦਵਿੰਦਰ ਧੀਰ, ਸ਼ਸ਼ੀ ਗੁਪਤਾ, ਡਾ. ਆਰ. ਐਲ. ਬੱਸਨ, ਭਗਵਾਨ ਦਾਸ, ਕੌਂਸਲਰ ਰੌਬਿਨ ਲਵ, ਸਾਬਕਾ ਕੌਂਸਲਰ ਗੰਗਾ ਦੇਵੀ, ਸੁਭਾਸ਼ ਚੰਦਰ ਦੱਤ, ਬਲਵੰਤ ਰਾਏ, ਰਾਜਿੰਦਰ ਸ਼ਰਮਾ, ਐਡਵੋਕੇਟ ਵਿਕਰਮ ਸ਼ਰਮਾ, ਮੁਨੀਸ਼ ਰਾਜਪੂਤ, ਰਮੇਸ਼ ਲਖਨਪਾਲ, ਸੰਜੇ ਕੋਛੜ, ਸੋਮਦੱਤ ਕਾਲੀਆ, ਰਮਨ ਸ਼ਰਮਾ, ਸੌਰਭ ਸ਼ਰਮਾ, ਅਸ਼ਵਨੀ ਸ਼ਰਮਾ ਧੂਪ ਵਾਲੇ, ਭੂਸ਼ਨ ਅਗਰਵਾਲ, ਨਰੇਸ਼ ਸ਼ਰਮਾ, ਭੂਸ਼ਨ ਕੋਹਲੀ ਸਮੇਤ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਲੋਕ ਵੱਡੀ ਗਿਣਤੀ ਵਿਚ ਮੌਜੂਦ ਸਨ।
ਪਿਛਲੀ ਖ਼ਬਰ ਮਿਡ-ਡੇ-ਮੀਲ ਕੁੱਕ ਵਰਕਰਾਂ ਦੀਆਂ ਤਨਖਾਹਾਂ ’ਚ ਵਾਧੇ ਨੂੰ ਲੈ ਕੇ ਗੌਰਮਿੰਟ ਟੀਚਰਜ਼ ਯੂਨੀਅਨ ਨੇ ਆਵਾਜ਼ ਕੀਤੀ ਬੁਲੰਦ ਅਗਲੀ ਖ਼ਬਰ ਸੇਵਾ ਮੁਕਤ ਨਗਰ ਨਿਗਮ ਕਰਮਚਾਰੀ ਐਸੋਸੀਏਸ਼ਨ ਨੇ ਨਗਰ ਨਿਗਮ ਦੇ ਨਵੇਂ ਬਣੇ ਬੋਰਡ ਨੂੰ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।