06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪਿੰਡ ਰੁਘੂਆਣਾ ਵਿੱਚ ਵਾਹਨ ਵਲੋਂ ਛੱਡੇ ਗਏ ਪਸ਼ੂਆਂ ਦਾ ਪਿੰਡ ਵਾਸੀਆਂ ਵਲੋਂ ਵਿਰੋਧ ਦੋ ਵੱਛੇ ਮਰੇ ਮਿਲੇ, ਪੁਲਿਸ ਕਰ ਰਹੀ ਹੈ ਜਾਂਚ

ਕਾਲਾਂਵਾਲੀ/ਸਿਰਸਾ, 6 ਅਗਸਤ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਰੁੂੁਘੂਆਣਾ ਵਿੱਚ ਬੀਤੀ ਰਾਤ ਇੱਕ ਅਣਪਛਾਤੇ ਵਾਹਨ ਵੱਲੋਂ ਛੱਡੇ ਗਏ ਪਸ਼ੂਆਂ ਦੀ ਸੂਚਨਾ ਮਿਲੀ ਹੈ। ਪਿੰਡ ਵਾਸੀ ਹਰਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਨੇ ਦੱਸਿਆ ਕਿ ਉਹ ਸਵੇਰੇ 2 ਵਜੇ ਦੇ ਕਰੀਬ ਰੁਘੂਆਣਾ-ਸਾਹੂਵਾਲਾ ਸੜਕ ’ਤੇ ਆਪਣੇ ਖੇਤ ਵਿੱਚ ਸੀ ਜਦੋਂ ਸਾਹੂਵਾਲਾ ਤੋਂ ਇੱਕ ਪਿਕਅੱਪ ਟਰੱਕ ਆਇਆ।

ਅਜੀਤ ਡੈਸਕ 07-08-2026
ਕਾਲਾਂਵਾਲੀ/ਸਿਰਸਾ, 6 ਅਗਸਤ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਰੁੂੁਘੂਆਣਾ ਵਿੱਚ ਬੀਤੀ ਰਾਤ ਇੱਕ ਅਣਪਛਾਤੇ ਵਾਹਨ ਵੱਲੋਂ ਛੱਡੇ ਗਏ ਪਸ਼ੂਆਂ ਦੀ ਸੂਚਨਾ ਮਿਲੀ ਹੈ। ਪਿੰਡ ਵਾਸੀ ਹਰਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਨੇ ਦੱਸਿਆ ਕਿ ਉਹ ਸਵੇਰੇ 2 ਵਜੇ ਦੇ ਕਰੀਬ ਰੁਘੂਆਣਾ-ਸਾਹੂਵਾਲਾ ਸੜਕ ’ਤੇ ਆਪਣੇ ਖੇਤ ਵਿੱਚ ਸੀ ਜਦੋਂ ਸਾਹੂਵਾਲਾ ਤੋਂ ਇੱਕ ਪਿਕਅੱਪ ਟਰੱਕ ਆਇਆ। ਸ਼ੱਕ ਹੋਣ ’ਤੇ ਉਸਨੇ ਟਾਰਚ ਜਗਾਈ ਪਰ ਡਰਾਈਵਰ ਪਸ਼ੂਆਂ ਨੂੰ ਉਤਾਰ ਕੇ ਭੱਜ ਗਿਆ। ਸਵੇਰੇ ਜਾਂਚ ਕਰਨ ’ਤੇ ਇੱਕ ਵੱਛਾ ਉਸਦੇ ਖੇਤ ਵਿੱਚ ਅਤੇ ਦੂਜਾ ਛੱਪੜ ਦੇ ਨੇੜੇ ਗਊਸ਼ਾਲਾ ਦੇ ਸਾਹਮਣੇ ਮ੍ਰਿਤਕ ਪਾਇਆ ਗਿਆ। ਪਿੰਡ ਵਾਸੀ ਹਰਿੰਦਰ ਸਿੰਘ, ਸੁਖਪਾਲ ਸਿੰਘ, ਕਰਮਜੀਤ ਸਿੰਘ, ਸਿਮਰਜੀਤ ਸਿੰਘ ਅਤੇ ਤਰਸੇਮ ਸਿੰਘ ਨੇ ਘਟਨਾ ਦੀ ਸੂਚਨਾ ਬੜਾਗੁੜਾ ਪੁਲਿਸ ਸਟੇਸ਼ਨ ਨੂੰ ਦਿੱਤੀ। ਪ੍ਰਸ਼ਾਸਨ ਨੂੰ ਰਘੁਆਣਾ, ਛੱਤਰੀਆ, ਬੜਾਗੁੜ੍ਹਾ, ਸਾਹੂਵਾਲਾ ਫਸਟ, ਦੌਲਤਪੁਰ ਖੇੜਾ ਪਿੰਡਾਂ ਵਿੱਚ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਦੀ ਜਾਂਚ ਕਰਕੇ ਰਾਤ ਨੂੰ ਇੱਕ ਪਿੰਡ ਤੋਂ ਦੂਜੇ ਪਿੰਡ ਵਿੱਚ ਪਸ਼ੂ ਛੱਡਣ ਵਾਲੇ ਡਰਾਈਵਰਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਪਿੰਡ ਵਾਸੀਆਂ ਦੀ ਸ਼ਿਕਾਇਤ ’ਤੇ ਥਾਣਾ ਬੜਾਗੁੜ੍ਹਾ ਪੁਲਿਸ ਨੇ ਤੁਰੰਤ ਪਿੰਡ ਵਾਸੀਆਂ ਸ਼ਿਕਾਇਤ ’ਤੇ ਅਮਲ ਕਰਦੇ ਹੋਏ ਦੋ ਮਰੇ ਹੋਏ ਵੱਛਿਆਂ ਦੀ ਮੌਤ ਦੇ ਕਾਰਨ ਦਾ ਪਤਾ ਲਗਾਉਣ ਲਈ ਵੈਟਰਨਰੀ ਡਾਕਟਰ ਰੁਘੂਆਣਾ ਨੂੰ ਜਾਂਚ ਕਰਨ ਲਈ ਕਿਹਾ। ਇਸ ’ਤੇ ਕਾਰਵਾਈ ਕਰਦੇ ਹੋਏ ਪਸ਼ੂ ਪਾਲਣ ਵਿਭਾਗ ਨੇ ਦੋ ਮੈਂਬਰੀ ਟੀਮ ਬਣਾਈ ਜਿਸ ਵਿੱਚ ਡਾ. ਸੰਦੀਪ ਕੰਬੋਜ ਵੈਟਰਨਰੀ ਡਾਕਟਰ ਰੁਘੂਆਣਾ ਅਤੇ ਡਾ. ਜਗਦੀਸ਼ ਵੈਟਰਨਰੀ ਡਾਕਟਰ ਬੜਾਗੁੜ੍ਹਾ ਸ਼ਾਮਲ ਹਨ। ਟੀਮ ਨੇ ਦੋਵਾਂ ਪਸ਼ੂਆਂ ਦੀਆਂ ਲਾਸ਼ਾਂ ਦੀ ਜਾਂਚ ਕੀਤੀ। ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਪਿੰਡ ਵਾਸੀਆਂ ਨੇ ਇਸ ਤਰੀਕੇ ਨਾਲ ਵਾਹਨਾਂ ਵਿੱਚ ਪਸ਼ੂ ਛੱਡਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਧੀਆਂ ਬਣ ਰਹੀਆਂ ਕੁਦਰਤ ਰੱਖਿਅਕ , ਇਕ ਧੀ ਇਕ ਬੂਟਾ ਮੁਹਿੰਮ ਦੇ ਪਹਿਲੇ ਹਫ਼ਤੇ 150 ਬੂਟੇ ਲਗਾਏ ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਕਾਲਜ ਬਰੋਟਾ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।