ਦੁਕਾਨਦਾਰਾਂ ਨੇ ਰੇਲਵੇ ਰੋਡ ’ ਤੇ ਆਰਸੀਸੀ ਸੜਕ ਬਣਾਉਣ ਸੰਬੰਧੀ ਐਸਡੀਐਮ ਨੂੰ ਮੰਗ ਪੱਤਰ ਸੌਂਪਿਆ
ਕਾਲਾਂਵਾਲੀ/ਸਿਰਸਾ, 6 ਅਗਸਤ (ਭੁਪਿੰਦਰ ਪੰਨੀਵਾਲੀਆ)- ਰੇਲਵੇ ਰੋਡ ’ਤੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਐਸਡੀਐਮ ਮੋਹਿਤ ਕੁਮਾਰ ਨੂੰ ਮੰਗ ਪੱਤਰ ਸੌਂਪਿਆ ਅਤੇ ਰੇਲਵੇ ਫਾਟਕ ਤੋਂ ਪੁਰਾਣੀ ਡਾਕਘਰ ਵਾਲੀ ਗਲੀ ਤੱਕ ਆਰਸੀਸੀ ਸੜਕ ਬਣਾਉਣ ਦੀ ਮੰਗ ਕੀਤੀ। ਐਸਡੀਐਮ ਮੋਹਿਤ ਕੁਮਾਰ ਨੇ ਦੁਕਾਨਦਾਰਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
ਅਜੀਤ ਡੈਸਕ
07-08-2026