ਗੁਰੂ ਨਾਨਕ ਗਰਲਜ਼ ਕਾਲਜ ਵਿਖੇ ‘ਰਾਸ਼ਟਰੀ ਹੈਂਡਲੂਮ ਦਿਵਸ’ ਮਨਾਇਆ
ਯਮੁਨਾਨਗਰ , 7 ਅਗਸਤ ( ਗੁਰਦਿਆਲ ਸਿੰਘ ਨਿਮਰ )- ਸਥਾਨਕ ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਹੋਮ ਸਾਇੰਸ ਐਸੋਸੀਏਸ਼ਨ ਵਲੋਂ ਸੰਸਥਾ ਦੀ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ‘ ਰਾਸ਼ਟਰੀ ਹੈਂਡਲੂਮ ਦਿਵਸ ’ ਉਤਸ਼ਾਹ ਨਾਲ ਮਨਾਇਆ ਗਿਆ । ਇਸ ਸਮਾਗਮ ਦਾ ਉਦੇਸ਼ ਭਾਰਤ ਦੀ ਅਮੀਰ ਹੈਂਡਲੂਮ ਵਿਰਾਸਤ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਟਿਕਾਊ ਅਤੇ ਸਵਦੇਸ਼ੀ ਕੱਪੜਿਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਸੀ ।
ਯਮੁਨਾਨਗਰ , 7 ਅਗਸਤ ( ਗੁਰਦਿਆਲ ਸਿੰਘ ਨਿਮਰ )- ਸਥਾਨਕ ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਹੋਮ ਸਾਇੰਸ ਐਸੋਸੀਏਸ਼ਨ ਵਲੋਂ ਸੰਸਥਾ ਦੀ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ‘ ਰਾਸ਼ਟਰੀ ਹੈਂਡਲੂਮ ਦਿਵਸ ’ ਉਤਸ਼ਾਹ ਨਾਲ ਮਨਾਇਆ ਗਿਆ । ਇਸ ਸਮਾਗਮ ਦਾ ਉਦੇਸ਼ ਭਾਰਤ ਦੀ ਅਮੀਰ ਹੈਂਡਲੂਮ ਵਿਰਾਸਤ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਟਿਕਾਊ ਅਤੇ ਸਵਦੇਸ਼ੀ ਕੱਪੜਿਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਸੀ । ਇਸ ਸਮਾਗਮ ਦੇ ਮੁੱਖ ਮਹਿਮਾਨ ਨੀਤੂ ਸਲੂਜਾ ਸਨ , ਜੋ ਕਿ ਪ੍ਰਸਿੱਧ ਫੈਸ਼ਨ ਡਿਜ਼ਾਈਨਰ , ਉੱਦਮੀ ਅਤੇ ਸਾਜੀ ਸਾਂਵਰੀ ਬੁਟੀਕ ਦੇ ਸੰਸਥਾਪਕ ਹਨ । ਇਸ ਮੌਕੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਨੀਤੂ ਸਲੂਜਾ ਨੇ ਭਾਰਤੀ ਹੈਂਡਲੂਮ ਉਦਯੋਗ ਦੀ ਮਹੱਤਤਾ ‘ ਤੇ ਚਾਨਣਾ ਪਾਇਆ । ਉਨ੍ਹਾਂ ਦੱਸਿਆ ਕਿ ਹੈਂਡਲੂਮ ਨਾ ਸਿਰਫ਼ ਸਾਡੀਆਂ ਰਵਾਇਤੀ ਸ਼ਿਲਪਕਾਰੀ ਅਤੇ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ , ਸਗੋਂ ਟਿਕਾਊ ਫੈਸ਼ਨ ਨੂੰ ਉਤਸ਼ਾਹਿਤ ਕਰਨ ਅਤੇ ਪੇਂਡੂ ਕਾਰੀਗਰਾਂ ਨੂੰ ਰੋਜ਼ੀ - ਰੋਟੀ ਪ੍ਰਦਾਨ ਕਰਨ ਦਾ ਵੀ ਮਹੱਤਵਪੂਰਨ ਜ਼ਰੀਆ ਹੈ । ਇਸੇ ਦੌਰਾਨ ਉਨ੍ਹਾਂ ਇਕ ਪੇਸ਼ਕਾਰੀ ਦਿੰਦਿਆਂ ਵਿਦਿਆਰਥਣਾਂ ਨੂੰ ਦੱਸਿਆ ਕਿ ਕਿਵੇਂ ਆਧੁਨਿਕ ਤਕਨਾਲੋਜੀ ਅਤੇ ਨਵੀਨਤਾ ਨੂੰ ਫੈਸ਼ਨ ਉਦਯੋਗ ‘ ਚ ਪ੍ਰਭਾਵਸ਼ਾਲੀ ਢੰਗ ਨਾਲ ਜੋੜਿਆ ਜਾ ਸਕਦਾ ਹੈ , ਜਦਕਿ ਭਾਰਤੀ ਹੈਂਡਲੂਮ ਦੀ ਮੌਲਿਕਤਾ ਅਤੇ ਪ੍ਰੰਪਰਾਵਾਂ ਦੀ ਸੰਭਾਲ ਨੂੰ ਵੀ ਯਕੀਨੀ ਬਣਾਇਆ ਜਾ ਸਕਦਾ ਹੈ । ਇਸ ਮੌਕੇ ਕਾਲਜ ਕੈਂਪਸ ਵਿਖੇ ਇਕ ਹੈਂਡਲੂਮ - ਥੀਮ ਵਾਲਾ ਸੈਲਫੀ ਪੁਆਇੰਟ ਵੀ ਸਥਾਪਿਤ ਕੀਤਾ ਗਿਆ ਸੀ । ਇਸ ਦੇ ਨਾਲ ਹੀ ਵਿਦਿਆਰਥਣਾਂ ਨੂੰ ਭਾਰਤੀ ਹੈਂਡਲੂਮ ਦੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਇਕ ਵਿੱਦਿਅਕ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਗਈ । ਇਸ ਤੋਂ ਇਲਾਵਾ ਅਰਥ ਸ਼ਾਸਤਰ ਵਿਭਾਗ ਨੇ ਹੈਂਡਲੂਮ ਉਤਪਾਦਾਂ ਦੀ ਇਕ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ , ਜਿਸ ‘ ਚ ਕਈ ਤਰ੍ਹਾਂ ਦੇ ਹੱਥ ਨਾਲ ਬਣੇ ਅਤੇ ਰਵਾਇਤੀ ਕੱਪੜਿਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ । ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ . ਵਰਿੰਦਰ ਗਾਂਧੀ ਅਤੇ ਪ੍ਰਿੰ . ਡਾ . ਸੁਖਵਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਭਾਰਤੀ ਹੱਥ - ਖੱਡੀ ਦੀ ਸ਼ਾਨਦਾਰ ਵਿਰਾਸਤ ਦਾ ਸਤਿਕਾਰ ਕਰਨ , ਸਥਾਨਕ ਕਾਰੀਗਰਾਂ ਦਾ ਸਮਰਥਨ ਕਰਨ ਅਤੇ ਟਿਕਾਊ ਵਿਕਾਸ ਅਤੇ ਸਵੈ - ਨਿਰਭਰ ਭਾਰਤ ਦੇ ਨਿਰਮਾਣ ਲਈ ਦੇਸੀ ਹੱਥ - ਖੱਡੀ ਤੋਂ ਤਿਆਰ ਉਤਪਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ । ਡਾ . ਨਿਰੂਪਮਾ ਸੈਣੀ , ਡਾ . ਵੰਦਨਾ ਸਿੰਘ , ਸੰਦੀਪ ਰੇਨ ਅਤੇ ਡਾ . ਪ੍ਰਭਜੋਤ ਕੌਰ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ‘ ਚ ਰੂਹੀ , ਚਾਰੂ , ਦਿਵਿਆ , ਪ੍ਰਾਚੀ , ਨਮਿਤਾ , ਸ਼ਿਲਪਾ ਤੇ ਕਾਜਲ ਸਮੇਤ ਅਰਥ ਸ਼ਾਸਤਰ ਵਿਭਾਗ ਦੇ ਵਿਦਿਆਰਥੀਆਂ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ ।