08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਡਿਪਟੀ ਕਮਿਸ਼ਨਰ ਪ੍ਰੀਤੀ ਨੇ 15 ਅਗਸਤ ਦੇ ਜਸ਼ਨਾਂ ਦੀਆਂ ਤਿਆਰੀਆਂ ਸੰਬੰਧੀ ਅਧਿਕਾਰੀਆਂ ਨੂੰ ਦਿੱਤੀਆਂ ਜ਼ਰੂਰੀ ਹਦਾਇਤਾਂ

ਯਮੁਨਾਨਗਰ , 7 ਅਗਸਤ ( ਗੁਰਦਿਆਲ ਸਿੰਘ ਨਿਮਰ )- ਡਿਪਟੀ ਕਮਿਸ਼ਨਰ ਪ੍ਰੀਤੀ ਨੇ 15 ਅਗਸਤ ਨੂੰ ਤੇਜਲੀ ਸਪੋਰਟਸ ਕੰਪਲੈਕਸ ਵਿਖੇ ਕਰਵਾਏ ਜਾ ਰਹੇ ਆਜ਼ਾਦੀ ਦਿਵਸ ਸਮਾਰੋਹ ਦੇ ਸਫ਼ਲ ਅਤੇ ਸ਼ਾਨਾਮੱਤੇ ਪ੍ਰਬੰਧਾਂ ਸੰਬੰਧੀ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਮੀਟਿੰਗ ‘ ਚ ਜਸ਼ਨਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਉਨ੍ਹਾਂ ਸਾਰੇ ਵਿਭਾਗਾਂ ਨੂੰ ਸਮੇਂ ਸਿਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ।

15 ਅਗਸਤ ਦੇ ਜਸ਼ਨਾਂ ਦੀਆਂ ਤਿਆਰੀਆਂ ਸੰਬੰਧੀ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿੰਦੇ ਹੋਏ ਡੀ. ਸੀ. ਪ੍ਰੀਤੀ। ਤਸਵੀਰ : ਨਿਮਰ 08-08-2026
ਯਮੁਨਾਨਗਰ , 7 ਅਗਸਤ ( ਗੁਰਦਿਆਲ ਸਿੰਘ ਨਿਮਰ )- ਡਿਪਟੀ ਕਮਿਸ਼ਨਰ ਪ੍ਰੀਤੀ ਨੇ 15 ਅਗਸਤ ਨੂੰ ਤੇਜਲੀ ਸਪੋਰਟਸ ਕੰਪਲੈਕਸ ਵਿਖੇ ਕਰਵਾਏ ਜਾ ਰਹੇ ਆਜ਼ਾਦੀ ਦਿਵਸ ਸਮਾਰੋਹ ਦੇ ਸਫ਼ਲ ਅਤੇ ਸ਼ਾਨਾਮੱਤੇ ਪ੍ਰਬੰਧਾਂ ਸੰਬੰਧੀ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਮੀਟਿੰਗ ‘ ਚ ਜਸ਼ਨਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਉਨ੍ਹਾਂ ਸਾਰੇ ਵਿਭਾਗਾਂ ਨੂੰ ਸਮੇਂ ਸਿਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਹੈ , ਇਸ ਲਈ ਤੇਜਲੀ ਸਪੋਰਟਸ ਕੰਪਲੈਕਸ ਵਿਖੇ ਕੀਤੀਆਂ ਜਾ ਰਹੀਆਂ ਆਜ਼ਾਦੀ ਦਿਵਸ ਦੀਆਂ ਤਿਆਰੀਆਂ ਵਾਂਗ ਹੀ ਅਨਾਜ ਮੰਡੀ ਵਿਖੇ ਵੀ ਤਿਆਰੀਆਂ ਪੂਰੀਆਂ ਕੀਤੀਆਂ ਜਾਣ ਤਾਂ ਜੋ ਲੋੜ ਪੈਣ ‘ ਤੇ ਅਨਾਜ ਮੰਡੀ ਵਿਖੇ ਆਜ਼ਾਦੀ ਦਿਵਸ ਸਮਾਗਮ ਕਰਵਾਇਆ ਜਾ ਸਕੇ । ਡੀ . ਸੀ . ਨੇ ਅੱਗੇ ਕਿਹਾ ਕਿ ਆਜ਼ਾਦੀ ਦਿਵਸ ਰਾਸ਼ਟਰੀ ਮਾਣ ਦਾ ਤਿਉਹਾਰ ਹੈ , ਲਿਹਾਜ਼ਾ ਇਸ ਤਿਉਹਾਰ ਨੂੰ ਖੁਸ਼ੀ ਨਾਲ ਮਨਾਇਆ ਜਾਣਾ ਚਾਹੀਦਾ ਹੈ । ਇਸ ਵਾਸਤੇ ਸਾਰੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣਾ ਚਾਹੀਦਾ ਹੈ ਅਤੇ ਤਿਉਹਾਰ ਨਾਲ ਸੰਬੰਧਿਤ ਸਾਰੇ ਕਾਰਜ ਸਮੇਂ ਸਿਰ ਪੂਰੇ ਕਰਨੇ ਚਾਹੀਦੇ ਹਨ । ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਤੈਅ ਸਥਾਨ ‘ ਤੇ ਸਾਰੇ ਜ਼ਰੂਰੀ ਪ੍ਰਬੰਧਾਂ ਨੂੰ ਸਮੇਂ ਸਿਰ ਪੂਰਾ ਕਰਨ , ਜਿਸ ‘ ਚ ਸਫ਼ਾਈ , ਪੀਣ ਵਾਲਾ ਪਾਣੀ , ਬਿਜਲੀ , ਬੈਠਣ ਦਾ ਢੁਕਵਾਂ ਪ੍ਰਬੰਧ , ਸੁਰੱਖਿਆ , ਟ੍ਰੈਫਿਕ ਪ੍ਰਬੰਧਨ , ਪਾਰਕਿੰਗ , ਡਾਕਟਰੀ ਸਹੂਲਤਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਸ਼ਾਮਿਲ ਹਨ । ਉਨ੍ਹਾਂ ਸੰਬੰਧਿਤ ਵਿਭਾਗਾਂ ਨੂੰ ਝੰਡਾ ਲਹਿਰਾਉਣ ਦੀ ਰਸਮ , ਪਰੇਡ , ਸੱਭਿਆਚਾਰਕ ਪ੍ਰੋਗਰਾਮਾਂ ਅਤੇ ਮਹਿਮਾਨਾਂ ਦੇ ਸਵਾਗਤ ਸਮੇਤ ਸਾਰੇ ਪ੍ਰਬੰਧਾਂ ਲਈ ਪਹਿਲਾਂ ਤੋਂ ਤਿਆਰੀ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ । ਇਸ ਦੇ ਨਾਲ ਹੀ ਡੀ . ਸੀ . ਨੇ ਅਧਿਕਾਰੀਆਂ ਨੂੰ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਤਾਲਮੇਲ ਬਣਾਈ ਰੱਖਣ ਦੀ ਅਪੀਲ ਕੀਤੀ ਤਾਂ ਜੋ ਸਾਰੇ ਕੰਮ ਨਿਰਧਾਰਤ ਸਮਾਂ - ਸੀਮਾ ਅੰਦਰ ਪੂਰੇ ਕੀਤੇ ਜਾ ਸਕਣ । ਉਨ੍ਹਾਂ ਕਿਹਾ ਕਿ ਹਰੇਕ ਵਿਭਾਗ ਨੂੰ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਿਭਾਉਣਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਮਾਰੋਹ ‘ ਚ ਸ਼ਾਮਿਲ ਹਣ ਵਾਲੇ ਸਮੁੱਚੇ ਨਾਗਰਿਕਾਂ , ਵਿਦਿਆਰਥੀਆਂ , ਭਾਗੀਦਾਰਾਂ ਅਤੇ ਮਹਿਮਾਨਾਂ ਨੂੰ ਕੋਈ ਅਸੁਵਿਧਾ ਨਾ ਹੋਵੇ । ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਨਿਯਮਿਤ ਤੌਰ ‘ ਤੇ ਤਿਆਰੀਆਂ ਦੀ ਸਮੀਖਿਆ ਕਰਨ ਅਤੇ ਲੋੜ ਅਨੁਸਾਰ ਸਥਾਨ ਦਾ ਨਿਰੀਖਣ ਕਰਨ । ਇਸੇ ਦੌਰਾਨ ਡੀ . ਸੀ . ਨੇ ਲੋਕ ਨਿਰਮਾਣ ਵਿਭਾਗ ਸਮੇਤ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਟਾਇਲਟਾਂ ‘ ਚ ਢੁਕਵੀਂ ਸਫ਼ਾਈ , ਪਖਾਨੇ ਦੀਆਂ ਸਹੂਲਤਾਂ ਅਤੇ ਰਿਹਾਇਸ਼ ਨੂੰ ਯਕੀਨੀ ਬਣਾਉਣ । ਉਨ੍ਹਾਂ ਅਪੀਲ ਕੀਤੀ ਕਿ ਇਸ ਸ਼ੁਭ ਆਜ਼ਾਦੀ ਦਿਵਸ ਸਮਾਰੋਹ ‘ ਚ ਵੱਧ ਤੋਂ ਵੱਧ ਲੋਕਾਂ ਨੂੰ ਸੱਦਾ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਸਮਾਰੋਹ ‘ ਚ ਭਾਗ ਲੈਣ ਵਾਲੇ ਬੱਚੇ ਇਹ ਯਕੀਨੀ ਬਣਾਉਣਗੇ ਕਿ ਉਹ ਆਪਣੀਆਂ ਵਰਦੀਆਂ ‘ ਚ ਹੀ ਸਮਾਗਮ ‘ ਚ ਸ਼ਮੂਲੀਅਤ ਕਰਨ । ਇਸ ਮੌਕੇ ਪੁਲਿਸ ਸੁਪਰਡੈਂਟ ਕਮਲਦੀਪ ਗੋਇਲ , ਵਧੀਕ ਡਿਪਟੀ ਕਮਿਸ਼ਨਰ ਨਵੀਨ ਆਹੂਜਾ , ਜਗਾਧਰੀ ਦੇ ਐਸ . ਡੀ . ਐਮ . ਵਿਸ਼ਵਨਾਥ , ਰਾਦੌਰ ਦੇ ਐਸ . ਡੀ . ਐਮ . ਨਰਿੰਦਰ ਕੁਮਾਰ , ਛਛਰੌਲੀ ਦੇ ਐਸ . ਡੀ . ਐਮ . ਜਸਪਾਲ ਸਿੰਘ ਗਿੱਲ , ਸਿਟੀ ਮੈਜਿਸਟ੍ਰੇਟ ਪਿਊਸ਼ ਗੁਪਤਾ , ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਨਰਿੰਦਰ ਸਿੰਘ , ਮੁੱਖ ਮੈਡੀਕਲ ਅਫ਼ਸਰ ਡਾ . ਦਿਵਿਆ ਮੰਗਲਾ , ਜ਼ਿਲ੍ਹਾ ਖੇਡ ਅਫ਼ਸਰ ਸ਼ਿਲਪਾ ਗੁਪਤਾ , ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮਲਤਾ ਅਤੇ ਡੀ . ਪੀ . ਆਰ . ਓ . ਡਾ . ਮਨੋਜ ਕੁਮਾਰ ਸਮੇਤ ਵੱਖ - ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।
ਪਿਛਲੀ ਖ਼ਬਰ ਪੁੰਡਰੀ ਅਤੇ ਬਾਤਾ ’ ਚ ਚੋਰੀ ਦੇ ਮਾਮਲਿਆਂ ’ ਚ ਲੋੜੀਂਦਾ ਮੁਲਜ਼ਮ ਪੁਲਿਸ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ , ਲੱਤ ’ ਚ ਲੱ... ਅਗਲੀ ਖ਼ਬਰ ਮਾਰਕੀਟ ਕਮੇਟੀ ਚੀਕਾ ਨੂੰ ਤੁਰੰਤ ਵਾਧੂ ਅਨਾਜ ਮੰਡੀ, ਚੀਕਾ ਤੋਂ ਕਣਕ ਦੇ ਥੈਲਿਆਂ ਦਾ ਸਟਾਕ ਸਾਫ਼ ਕਰਨਾ ਚਾਹੀਦਾ ਹੈ-ਰਾਜਕੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।