ਇਨਰਵ੍ਹੀਲ ਕਲੱਬ ਨੇ ਤੀਆਂ ਦਾ ਤਿਉਹਾਰ ਮਨਾਇਆ
ਜਲੰਧਰ , 8 ਅਗਸਤ ( ਸਟਾਫ ਰਿਪੋਰਟਰ )- ਇਨਰਵ੍ਹੀਲ ਕਲੱਬ ਦੀ ਮੀਟਿੰਗ ਪ੍ਰਧਾਨ ਨਿਧੀ ਸਹਿਗਲ ਦੀ ਪ੍ਰਧਾਨਗੀ ਹੇਠ ਕਰਵਾਈ ਗਈ , ਜਿਸ ਦੌਰਾਨ ਤੀਆਂ , ਆਜ਼ਾਦੀ ਦਿਵਸ ਤੇ ਰੱਖੜੀ ਦੇ ਤਿਉਹਾਰ ਪੂਰੇ ਉਤਸ਼ਾਹ ਅਤੇ ਰਵਾਇਤੀ ਮਾਹੌਲ ਵਿਚ ਮਨਾਏ ਗਏ । ਮੀਟਿੰਗ ਦੀ ਸ਼ੁਰੂਆਤ ਇਨਰ ਵੀਲ ਦੇ ਪ੍ਰੋਟੋਕੋਲ ਅਨੁਸਾਰ ਕੀਤੀ ਗਈ ।
ਜਲੰਧਰ , 8 ਅਗਸਤ ( ਸਟਾਫ ਰਿਪੋਰਟਰ )- ਇਨਰਵ੍ਹੀਲ ਕਲੱਬ ਦੀ ਮੀਟਿੰਗ ਪ੍ਰਧਾਨ ਨਿਧੀ ਸਹਿਗਲ ਦੀ ਪ੍ਰਧਾਨਗੀ ਹੇਠ ਕਰਵਾਈ ਗਈ , ਜਿਸ ਦੌਰਾਨ ਤੀਆਂ , ਆਜ਼ਾਦੀ ਦਿਵਸ ਤੇ ਰੱਖੜੀ ਦੇ ਤਿਉਹਾਰ ਪੂਰੇ ਉਤਸ਼ਾਹ ਅਤੇ ਰਵਾਇਤੀ ਮਾਹੌਲ ਵਿਚ ਮਨਾਏ ਗਏ । ਮੀਟਿੰਗ ਦੀ ਸ਼ੁਰੂਆਤ ਇਨਰ ਵੀਲ ਦੇ ਪ੍ਰੋਟੋਕੋਲ ਅਨੁਸਾਰ ਕੀਤੀ ਗਈ । ਇਸ ਉਪਰੰਤ ਸਕੱਤਰ ਪੂਨਮ ਜਗੋਟਾ ਨੇ ਕਲੱਬ ਮੈਂਬਰਾਂ ਦੇ ਕਈ ਮੈਂਬਰਾਂ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ । ਇਸ ਮੌਕੇ ਸਾਬਕਾ ਪ੍ਰਧਾਨ ਇੰਦਰਕਿਰਨ ਤੂਰ ਨੇ ਕਲੱਬ ਵਿਚ ਸ਼ਾਮਿਲ ਹੋਣ ਅਤੇ ਕਲੱਬ ਤੋਂ ਵੱਖ ਹੋਣ ਸਬੰਧੀ ਨਿਯਮਾਂ ਅਤੇ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕੀਤੀ । ਸਮਾਗਮ ਦੌਰਾਨ ਹੱਥ ਨਾਲ ਬਣਾਏ ਆਜ਼ਾਦੀ ਦਿਵਸ ਗ੍ਰੀਟਿੰਗ ਕਾਰਡ ਮੁਕਾਬਲੇ ਵਿੱਚ ਨੀਰੂ ਚਾਵਲਾ ਨੇ ਪਹਿਲਾ ਅਤੇ ਇੰਦਰਕਿਰਨ ਤੂਰ ਨੇ ਦੂਜਾ ਸਥਾਨ ਹਾਸਲ ਕੀਤਾ , ਜਦਕਿ ਰੱਖੜੀ ਪ੍ਰਸਤੁਤੀ ਮੁਕਾਬਲੇ ਵਿੱਚ ਪੂਜਾ ਸੈਣੀ ਜੇਤੂ ਰਹੀ । ਸੱਭਿਆਚਾਰਕ ਪ੍ਰੋਗਰਾਮਾਂ ਤਹਿਤ ਜਸਵੰਤ ਮਿਨਹਾਸ ਨੇ ਦੇਸ਼ ਭਗਤੀ ਨਾਲ ਸਬੰਧਿਤ ਕਵਿਤਾ ਅਤੇ ਪੁਸ਼ਪਾ ਅਰੋੜਾ ਨੇ ਰੱਖੜੀ ਦੇ ਪਵਿੱਤਰ ਰਿਸ਼ਤੇ ‘ ਤੇ ਆਧਾਰਿਤ ਕਵਿਤਾ ਪੇਸ਼ ਕੀਤੀ । ਮੈਂਬਰਾਂ ਵੱਲੋਂ ਕ੍ਰਿਸ਼ਨ ਲੀਲਾ ਦੀ ਪੇਸ਼ਕਾਰੀ ਅਤੇ ਗਿੱਧੇ ਨੇ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ । ਇਸ ਮੌਕੇ ਤੰਬੋਲੇ ਦੇ ਰੋਚਕ ਦੌਰ ਵੀ ਕਰਵਾਏ ਗਏ , ਜਿਨ੍ਹਾਂ ਦਾ ਮੈਂਬਰਾਂ ਨੇ ਭਰਪੂਰ ਆਨੰਦ ਮਾਣਿਆ । ਸਮਾਗਮ ਦਾ ਸੰਚਾਲਨ ਪ੍ਰੋਜੈਕਟ ਡਾਇਰੈਕਟਰ ਸਨੇਹ ਅਰੋੜਾ ਅਤੇ ਕਿਰਨ ਸਚਦੇਵਾ ਨੇ ਸੁਚੱਜੇ ਢੰਗ ਨਾਲ ਕੀਤਾ । ਅੰਤ ਵਿੱਚ ਉਪ ਪ੍ਰਧਾਨ ਨਿੰਮੀ ਚੌਧਰੀ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਸਮਾਗਮ ਦੀ ਸਫ਼ਲਤਾ ਲਈ ਸਮੂਹ ਮੈਂਬਰਾਂ ਦਾ ਆਭਾਰ ਪ੍ਰਗਟਾਇਆ ।