ਈ -20 ਖ਼ਿਲਾਫ਼ ਰਾਸ਼ਟਰੀ ਟਾਊਨਹਾਲ ਦੀ ਸਫ਼ਲਤਾ ਮਗਰੋਂ ਹੁਣ ਸੂਬਾ ਪੱਧਰੀ ਟਾਊਨਹਾਲ ਬੈਠਕ - ਸੁਖਵਿੰਦਰ ਸਿੰਘ ਗਿੱਲ ਇਥੋਨਾਲ ਮਿਲੇ ਪੈਟਰੋਲ ਖ਼ਿਲਾਫ਼ ਲਾਮਬੰਦ ਹੋ ਰਿਹਾ ਦੇਸ਼ - ਗਿੱਲ
ਟੋਹਾਣਾ, 8 ਅਗਸਤ (ਮਨਜੀਤ ਸਿੰਘ) - ਭਾਰਤੀ ਜਨਤਾ ਪਾਰਟੀ ਵੱਲੋਂ ਲੋਕਾਂ ’ਤੇ ਥੋਪੇ ਜਾ ਰਹੇ ਇਥੇਨਾਲ ਮਿਲੇ ਪੈਟਰੋਲ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹੁਣ ਸੂਬਾ ਪੱਧਰੀ ਟਾਊਨਹਾਲ ਮੀਟਿੰਗ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਆਮ ਆਦਮੀ ਪਾਰਟੀ ਹਰਿਆਣਾ ਦੇ ਸੂਬਾ ਸਾਂਝੇ ਸਕੱਤਰ ਸੁਖਵਿੰਦਰ ਸਿੰਘ ਗਿੱਲ ਨੇ ਦਿੱਤੀ।
ਟੋਹਾਣਾ, 8 ਅਗਸਤ (ਮਨਜੀਤ ਸਿੰਘ) - ਭਾਰਤੀ ਜਨਤਾ ਪਾਰਟੀ ਵੱਲੋਂ ਲੋਕਾਂ ’ਤੇ ਥੋਪੇ ਜਾ ਰਹੇ ਇਥੇਨਾਲ ਮਿਲੇ ਪੈਟਰੋਲ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹੁਣ ਸੂਬਾ ਪੱਧਰੀ ਟਾਊਨਹਾਲ ਮੀਟਿੰਗ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਆਮ ਆਦਮੀ ਪਾਰਟੀ ਹਰਿਆਣਾ ਦੇ ਸੂਬਾ ਸਾਂਝੇ ਸਕੱਤਰ ਸੁਖਵਿੰਦਰ ਸਿੰਘ ਗਿੱਲ ਨੇ ਦਿੱਤੀ। ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਥੇਨਾਲ ਮਿਲਿਆ ਪੈਟਰੋਲ ਸਿੱਧੇ ਤੌਰ ’ਤੇ ਆਮ ਲੋਕਾਂ ਨਾਲ ਜੁੜਿਆ ਮਸਲਾ ਹੈ, ਕਿਉਂਕਿ ਇਸ ਨਾਲ ਲੋਕਾਂ ਦੀਆਂ ਗੱਡੀਆਂ ਅਤੇ ਜੇਬ ’ਤੇ ਸਿੱਧਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿਖੇ ਰਾਸ਼ਟਰੀ ਟਾਊਨਹਾਲ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ 7 ਲੱਖ ਤੋਂ ਵੱਧ ਲੋਕਾਂ ਨੇ ਸਿੱਧੇ ਅਤੇ ਆਨਲਾਈਨ ਢੰਗ ਨਾਲ ਸ਼ਮੂਲੀਅਤ ਕਰਕੇ ਇਥੇਨਾਲ ਮਿਲੇ ਪੈਟਰੋਲ ਕਾਰਨ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਸਾ ਂਝੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਟਾਊਨਹਾਲ ਦੀ ਸਫ਼ਲਤਾ ਤੋਂ ਬਾਅਦ 9 ਅਗਸਤ 2026, ਐਤਵਾਰ ਨੂੰ ਦੁਪਹਿਰ 12 ਵਜੇ ਫਰੀਦਾਬਾਦ ਦੇ ਬੱਲਭਗੜ੍ਹ ਵਿਖੇ ਆਮ ਆਦਮੀ ਪਾਰਟੀ ਹਰਿਆਣਾ ਵੱਲੋਂ ਇਥੇਨਾਲ ਮਿਲੇ ਪੈਟਰੋਲ ਖ਼ਿਲਾਫ਼ ਸੂਬਾ ਪੱਧਰੀ ਟਾਊਨਹਾਲ ਮੀਟਿੰਗ ਕਰਵਾਈ ਜਾਵੇਗੀ। ਇਸ ਵਿੱਚ ਲੋਕ ਸਿੱਧੇ ਅਤੇ ਆਨਲਾਈਨ ਢੰਗ ਨਾਲ ਸ਼ਾਮਲ ਹੋ ਕੇ ਇਸ ਮੁੱਦੇ ਸਬੰਧੀ ਆਪਣੀਆਂ ਮੁਸ਼ਕਲਾਂ ਅਤੇ ਵਿਚਾਰ ਸਾਂਝੇ ਕਰਨਗੇ। ਉਨ੍ਹਾਂ ਦੱਸਿਆ ਕਿ ਪਾਰਟੀ ਵਰਕਰ ਆਮ ਲੋਕਾਂ ਨੂੰ ਆਨਲਾਈਨ ਜੁੜਨ ਲਈ ਲਿੰਕ ਵੀ ਮੁਹੱਈਆ ਕਰਵਾ ਰਹੇ ਹਨ। ਗਿੱਲ ਨੇ ਦੋਸ਼ ਲਾਇਆ ਕਿ ਸਰਕਾਰ ਵਿਦੇਸ਼ੀ ਦਬਾਅ ਹੇਠ ਕੰਮ ਕਰ ਰਹੀ ਹੈ ਅਤੇ ਇਸੇ ਕਾਰਨ ਇਥੇਨਾਲ-20 ਮਿਲੇ ਤੇਲ ਤੋਂ ਬਾਅਦ ਵੀ ਅੱਗੇ ਇਥੇਨਾਲ-30, ਇਥੇਨਾਲ-40 ਅਤੇ ਇਥੇਨਾਲ-50 ਮਿਲੇ ਪੈਟਰੋਲ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਆਪਣੀ ਮਿਹਨਤ ਦੀ ਕਮਾਈ ਨਾਲ ਗੱਡੀਆਂ ਖਰੀਦਣ ਵਾਲੇ ਆਮ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਲੈ ਕੇ ਵੱਡੀ ਮੁਹਿੰਮ ਚਲਾਏਗੀ ਅਤੇ ਸਰਕਾਰ ’ਤੇ ਦਬਾਅ ਬਣਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲੋਕਾਂ ਨੂੰ ਸ਼ੁੱਧ ਪੈਟਰੋਲ ਮੁਹੱਈਆ ਨਹੀਂ ਕਰਵਾਇਆ ਜਾਂਦਾ, ਉਦੋਂ ਤੱਕ ਪਾਰਟੀ ਵੱਲੋਂ ਆਮ ਲੋਕਾਂ ਦੇ ਹਿੱਤਾਂ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ।