ਕਾਜ਼ੀ ਮੰਡੀ ਦੇ 120 ਫੁੱਟੀ ਰੋਡ ਦੇ ਕਬਜ਼ੇ ਚੁਕਾਉਣ ਲਈ ਇੰਪਰੂਵਮੈਂਟ ਟਰੱਸਟ ਵਲੋਂ ਕਾਬਜ਼ਕਾਰਾਂ ਨੂੰ ਪਲਾਟ ਦੇਣ ਦੀ ਤਿਆਰੀ 70 ਦੇ ਕਰੀਬ ਲੋਕਾਂ ਨੂੰ ਪਲਾਟ ਦੇ ਕੇ ਸੜਕ ਕਰਵਾਈ ਜਾਵੇਗੀ ਖ਼ਾਲੀ
ਜਲੰਧਰ, 10 ਅਗਸਤ (ਸ਼ਿਵ)- ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਵਿਚ ਜਿੱਥੇ 5 ਸਾਲਾਂ ਵਿਚ ਸੂਰਿਆ ਇਨਕਲੇਵ ਦੇ ਹਾਈਵੇ ਤੋਂ ਲੈ ਕੇ ਕਾਜ਼ੀ ਮੰਡੀ ਤੱਕ 120 ਫੁੱਟੀ ਰੋਡ ਨੂੰ ਪੂਰਾ ਨਹੀਂ ਕਰਵਾਇਆ ਜਾ ਸਕਿਆ ਹੈ ਜਦਕਿ ਦੂਜੇ ਪਾਸੇ ਇੰਪਰੂਵਮੈਂਟ ਟਰੱਸਟ ਨੇ ਕਾਜ਼ੀ ਮੰਡੀ ਦੇ ਕੋਲ ਹੋਏ ਕਬਜ਼ਿਆਂ ਨੂੰ ਹਟਾ ਕੇ ਇਸ ਅਧੂਰੀ ਰੋਡ ਨੂੰ ਪੂਰੀ ਕਰਨ ਦੀ ਤਿਆਰੀ ਸ਼ੁਰੂ ਕਰ ਲਈ ਹੈ। ਇੰਪਰੂਵਮੈਂਟ ਟਰੱਸਟ ਵਲੋਂ ਇਸ 120 ਫੁੱਟੀ ਰੋਡ ਨੂੰ ਪੂਰਾ ਕਰਨ ਲਈ ਇਸ ਜ਼ਮੀਨ ’ਤੇ ਕਰੀਬ 70 ਕਾਬਜਕਾਰਾਂ ਨੂੰ ਪਲਾਟ ਦਿੱਤੇ ਜਾਣਗੇ।
ਜਲੰਧਰ, 10 ਅਗਸਤ (ਸ਼ਿਵ)- ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਵਿਚ ਜਿੱਥੇ 5 ਸਾਲਾਂ ਵਿਚ ਸੂਰਿਆ ਇਨਕਲੇਵ ਦੇ ਹਾਈਵੇ ਤੋਂ ਲੈ ਕੇ ਕਾਜ਼ੀ ਮੰਡੀ ਤੱਕ 120 ਫੁੱਟੀ ਰੋਡ ਨੂੰ ਪੂਰਾ ਨਹੀਂ ਕਰਵਾਇਆ ਜਾ ਸਕਿਆ ਹੈ ਜਦਕਿ ਦੂਜੇ ਪਾਸੇ ਇੰਪਰੂਵਮੈਂਟ ਟਰੱਸਟ ਨੇ ਕਾਜ਼ੀ ਮੰਡੀ ਦੇ ਕੋਲ ਹੋਏ ਕਬਜ਼ਿਆਂ ਨੂੰ ਹਟਾ ਕੇ ਇਸ ਅਧੂਰੀ ਰੋਡ ਨੂੰ ਪੂਰੀ ਕਰਨ ਦੀ ਤਿਆਰੀ ਸ਼ੁਰੂ ਕਰ ਲਈ ਹੈ। ਇੰਪਰੂਵਮੈਂਟ ਟਰੱਸਟ ਵਲੋਂ ਇਸ 120 ਫੁੱਟੀ ਰੋਡ ਨੂੰ ਪੂਰਾ ਕਰਨ ਲਈ ਇਸ ਜ਼ਮੀਨ ’ਤੇ ਕਰੀਬ 70 ਕਾਬਜਕਾਰਾਂ ਨੂੰ ਪਲਾਟ ਦਿੱਤੇ ਜਾਣਗੇ। ਇਸ ਬਾਰੇ ਚਾਹੇ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਫ਼ੈਸਲਾ ਕਰ ਲਿਆ ਗਿਆ ਸੀ ਪਰ ਇਸ ’ਤੇ ਅਮਲ ਨਹੀਂ ਹੋ ਸਕਿਆ ਸੀ। ਟਰੱਸਟ ਨੇ ਕਾਬਜਕਾਰਾਂ ਨੂੰ ਜਿਸ ਸਕੀਮ ਵਿਚੋਂ ਪਲਾਟ ਦੇਣ ਦਾ ਫ਼ੈਸਲਾ ਕੀਤਾ ਸੀ।ਉਹ ਫਲੈਟਾਂ ਦੀ ਕੈਟਾਗਰੀ ਵਿਚ ਰੱਖਿਆ ਗਿਆ ਸੀ ਤਾਂ ਟਰੱਸਟ ਸੂਤਰਾਂ ਦਾ ਕਹਿਣਾ ਸੀ ਕਿ ਕਾਬਜਕਾਰਾਂ ਨੂੰ ਇਹ ਪਲਾਟ ਦੇਣ ਤੋਂ ਪਹਿਲਾਂ ਫਲੈਟਾਂ ਦੇ ਟਾਈਟਲ ਬਦਲਣ ਦਾ ਕੰਮ ਕੀਤਾ ਜਾਵੇਗਾ। ਇਸ ਲਈ ਸਰਕਾਰ ਨੂੰ ਮਤਾ ਪਾਸ ਕਰਕੇ ਭੇਜਿਆ ਗਿਆ ਹੈ। ਟਰੱਸਟ ਨੇ ਜਿਹੜੇ ਪਲਾਟ ਦੇਣੇ ਹਨ। ਉਹ ਫਲੈਟਾਂ ਲਈ ਸਨ ਤਾਂ ਸਰਕਾਰ ਵਲੋਂ ਇਨ੍ਹਾਂ ਨੂੰ ਫਲੈਟ ਦੀ ਥਾਂ ਪਲਾਟ ਦੀ ਕੈਟਾਗਰੀ ਦੀ ਮਨਜ਼ੂਰੀ ਤੋਂ ਬਾਅਦ ਕਾਬਜਕਾਰਾਂ ਨੂੰ ਇਹ ਪਲਾਟ ਅਲਾਟ ਕਰ ਦਿੱਤੇ ਜਾਣਗੇ ਜਿਸ ਤੋਂ ਬਾਅਦ ਟਰੱਸਟ ਵਲੋਂ 120 ਫੁੱਟੀ ਰੋਡ ਤੋਂ ਕਬਜ਼ੇ ਹਟਾਏ ਜਾਣਗੇ। ਸੂਰਿਆ ਇਨਕਲੇਵ ਤੋਂ ਲੈ ਕੇ ਦਮੋਰੀਆ ਪੁਲ ਨੂੰ ਜੋੜਨ ਵਾਲੀ 120 ਫੁੱਟੀ ਰੋਡ ਦਾ ਕਈ ਸਾਲਾਂ ਤੋਂ ਸੜਕ ਅਧੂਰੀ ਪਈ ਹੈ ਤੇ ਇਸ ਨੂੰ ਕਾਜ਼ੀ ਮੰਡੀ ਦੇ ਕੋਲ ਹੀ ਪੂਰੀ ਕਰਨਾ ਹੈ ਜਿੱਥੇ ਕਿ ਇਸ ਵੇਲੇ ਕਬਜ਼ੇ ਹੋਏ ਹਨ।ਜਦੋਂ ਕਬਜ਼ੇ ਹਟਾ ਕੇ ਇਸ ਸੜਕ ਦਾ ਕੰਮ ਪੂਰਾ ਹੋ ਜਾਵੇਗਾ ਤਾਂ ਅੰਮ੍ਰਿਤਸਰ, ਪਠਾਨਕੋਟ ਚੌਕ ਜਾਣ ਵਾਲਿਆਂ ਨੂੰ ਸਿੱਧਾ ਰਸਤਾ ਮਿਲ ਜਾਵੇਗਾ ਜਿਹੜਾ ਕਿ ਸੁੱਚੀ ਪਿੰਡ ਦੇ ਸਾਹਮਣੇ ਨਿਕਲੇਗਾ। ਇਸ 120ਫੁੱਟੀ ਰੋਡ ਦਾ ਰਸਤਾ ਖੁੱਲਣ ਤੋਂ ਬਾਅਦ ਗੁਰੂ ਨਾਨਕ ਪੂਰਾ ਅਤੇ ਪੀ. ਏ. ਪੀ. ਚੌਕ ਰਾਹੀਂ ਅੰਮ੍ਰਿਤਸਰ ਅਤੇ ਪਠਾਨਕੋਟ ਚੌਕ ਵੱਲ ਜਾਣ ਵਾਲਿਆਂ ਨੂੰ ਵੱਡੀ ਸਹੂਲਤ ਹੋਵੇਗੀ। ਟਰੱਸਟ ਕੋਲੋਂ ਸਾਲਾਂ ਤੋਂ ਇਹ ਸਮੱਸਿਆ ਹੱਲ ਨਹੀਂ ਹੋਈ ਹੈ ਜਦਕਿ ਲੋਕਾਂ ਲਈ ਇਹ ਵੱਡੀ ਰਾਹਤ ਹੋਵੇਗੀ। ਇਸ ਮੁੱਦੇ ’ਤੇ ਸਿਆਸਤ ਹੀ ਚੱਲਦੀ ਰਹੀ ਸੀ ਤੇ ਲੋਕਾਂ ਨੂੰ ਰਾਹਤ ਨਹੀਂ ਮਿਲ ਸਕੀ ਸੀ।