12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਇਨੈਲੋ ਸੁਪਰੀਮੋ ਅਭੇ ਚੌਟਾਲਾ 17 ਅਗਸਤ ਨੂੰ ਪਿੰਡ ਬਖਤੂਆ ’ ਚ ਕਰਨਗੇ ਵਰਕਰਾਂ ਨੂੰ ਸੰਬੋਧਨ

ਨਾਰਾਇਣਗੜ੍ਹ, 11 ਅਗਸਤ (ਪੀ. ਸਿੰਘ)-ਇਨੈਲੋ ਜ਼ਿਲ੍ਹਾ ਪ੍ਰਧਾਨ ਜਗਮਲ ਸਿੰਘ ਰੋਲੋਂ ਨੇ ਨਾਰਾਇਣਗੜ੍ਹ ਹਲਕੇ ਦੇ ਅਹੁਦੇਦਾਰਾਂ ਨਾਲ ਮਿਲ ਕੇ ਪਿੰਡ ਗਧੋਲੀ, ਮਿਰਜ਼ਾਪੁਰ, ਬੇਰਖੇੜੀ, ਬਾਲਟੀ, ਨਗਲਾ, ਕੰਜਾਲਾ ਹਸਨਪੁਰ, ਭੂਖੜੀ, ਅਬੂਪੁਰ ਅਤੇ ਹੋਰ ਪਿੰਡਾਂ ਦਾ ਦੌਰਾ ਕਰਦਿਆਂ ਕਿਹਾ ਕਿ 17 ਅਗਸਤ ਨੂੰ ਦੁਪਹਿਰ 2 ਵਜੇ ਇਨੈਲੋ ਸੁਪਰੀਮੋ ਚੌਧਰੀ ਅਭੈ ਸਿੰਘ ਚੌਟਾਲਾ ਨਾਰਾਇਣਗੜ੍ਹ ਹਲਕੇ ਦੇ ਬਖਤੂਆ ਪਿੰਡ ਵਿਖੇ ਇਕ ਹਲਕਾ ਪੱਧਰੀ ਸਮਾਗਮ ’ਚ ਮੁੱਖ ਤੌਰ ‘ਤੇ ਸ਼ਾਮਿਲ ਹੋਣਗੇ।

ਨਾਰਾਇਣਗੜ੍ਹ ਹਲਕੇ ’ਚ ਜ਼ਿਲ੍ਹਾ ਪ੍ਰਧਾਨ ਜਗਮਲ ਰੇਲੋਂ ਸਮਾਗਮ ਲਈ ਸੱਦਾ ਦਿੰਦੇ ਹੋਏ। ਤਸਵੀਰ : ਪੀ. ਸਿੰਘ 12-08-2026
ਨਾਰਾਇਣਗੜ੍ਹ, 11 ਅਗਸਤ (ਪੀ. ਸਿੰਘ)-ਇਨੈਲੋ ਜ਼ਿਲ੍ਹਾ ਪ੍ਰਧਾਨ ਜਗਮਲ ਸਿੰਘ ਰੋਲੋਂ ਨੇ ਨਾਰਾਇਣਗੜ੍ਹ ਹਲਕੇ ਦੇ ਅਹੁਦੇਦਾਰਾਂ ਨਾਲ ਮਿਲ ਕੇ ਪਿੰਡ ਗਧੋਲੀ, ਮਿਰਜ਼ਾਪੁਰ, ਬੇਰਖੇੜੀ, ਬਾਲਟੀ, ਨਗਲਾ, ਕੰਜਾਲਾ ਹਸਨਪੁਰ, ਭੂਖੜੀ, ਅਬੂਪੁਰ ਅਤੇ ਹੋਰ ਪਿੰਡਾਂ ਦਾ ਦੌਰਾ ਕਰਦਿਆਂ ਕਿਹਾ ਕਿ 17 ਅਗਸਤ ਨੂੰ ਦੁਪਹਿਰ 2 ਵਜੇ ਇਨੈਲੋ ਸੁਪਰੀਮੋ ਚੌਧਰੀ ਅਭੈ ਸਿੰਘ ਚੌਟਾਲਾ ਨਾਰਾਇਣਗੜ੍ਹ ਹਲਕੇ ਦੇ ਬਖਤੂਆ ਪਿੰਡ ਵਿਖੇ ਇਕ ਹਲਕਾ ਪੱਧਰੀ ਸਮਾਗਮ ’ਚ ਮੁੱਖ ਤੌਰ ‘ਤੇ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਹਰ ਸਾਲ ਵਾਂਗ ਸਾਬਕਾ ਪ੍ਰਧਾਨ ਮੰਤਰੀ ਤਾਊ ਦੇਵੀ ਲਾਲ ਦਾ ਜਨਮ ਦਿਨ 27 ਸਤੰਬਰ ਨੂੰ ਨੂਹ ਵਿਖੇ ’ਸਮਾਨ ਦਿਵਸ’ (ਸਤਿਕਾਰ ਦਿਵਸ) ਵਜੋਂ ਮਨਾਇਆ ਜਾਵੇਗਾ, ਜਿਸ ਦੌਰਾਨ ਸੈਂਕੜੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਣਗੇ। ਇਸ ਲਈ ਇਨੈਲੋ ਸੁਪਰੀਮੋ ਇਸ ਸਮਾਗਮ ਲਈ ਨਾਰਾਇਣਗੜ੍ਹ ਦੇ ਵਸਨੀਕਾਂ ਨੂੰ ਸੱਦਾ ਦੇਣ ਲਈ ਪਹੁੰਚ ਰਹੇ ਹਨ। ਹਲਕਾ ਪ੍ਰਧਾਨ ਲੱਕੀ ਨਾਗੌਲੀ ਨੇ ਕਿਹਾ ਕਿ 27 ਸਤੰਬਰ ਨੂੰ ਰੈਲੀ ’ਚ ਸ਼ਾਮਿਲ ਹੋਣ ਲਈ ਲੋਕਾਂ ’ਚ ਬਹੁਤ ਉਤਸ਼ਾਹ ਹੈ। ਇਸ ਮੌਕੇ ਭੂਪ ਸਿੰਘ ਗੁਰਜਰ, ਸਾਬਕਾ ਸਰਪੰਚ ਗੋਲਡੀ ਬਟੋਰਾ, ਜਗਦੀਸ਼ ਬੁੱਢਾਖੇੜਾ, ਬਲਰਾਜ ਬੇਰਖੇੜੀ, ਰਜਨੀਸ਼ ਸ਼ਰਮਾ ਅਤੇ ਹੋਰ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਲਾਇਨਜ਼ ਕਲੱਬ ਰਤੀਆ ਸਿਟੀ ਨੇ ਖਾਈ ਸਕੂਲ ਵਿਖੇ ਕੰਬਲ ਵੰਡੇ ਅਗਲੀ ਖ਼ਬਰ ਹਾਦਸੇ ’ ਚ ਜ਼ਖਮੀ ਹੋਏ ਵਿਅਕਤੀ ਦੀ ਮਦਦ ਕਰਨਾ ਹਰੇਕ ਨਾਗਰਿਕ ਦੀ ਮਨੁੱਖੀ ਅਤੇ ਸਮਾਜਿਕ ਜ਼ਿੰਮੇਵਾਰੀ : ਡੀ . ਸੀ .

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।