12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਬਾਬਾ ਬੰਦਾ ਸਿੰਘ ਬਹਾਦਰ ਲੋਹਗੜ੍ਹ ਪ੍ਰਾਜੈਕਟ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਮੀਟਿੰਗ ਸੱਦੀ

ਯਮੁਨਾਨਗਰ, 11 ਅਗਸਤ{ (ਗੁਰਦਿਆਲ ਸਿੰਘ ਨਿਮਰ)-ਬਾਬਾ ਬੰਦਾ ਸਿੰਘ ਬਹਾਦਰ ਲੋਹਗੜ੍ਹ ਪ੍ਰਾਜੈਕਟ ਦੀ ਨਿਗਰਾਨੀ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਕੈਬਨਿਟ ਮੰਤਰੀ ਕੰਵਰਪਾਲ ਗੁਰਜਰ ਦੀ ਪ੍ਰਧਾਨਗੀ ਹੇਠ ਲੋਕ ਨਿਰਮਾਣ ਵਿਭਾਗ ਵਿਆਸਪੁਰ ਦੇ ਰੈਸਟ ਹਾਊਸ ਵਿਖੇ ਲੋਹਗੜ੍ਹ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਸੰਬੰਧੀ ਮੀਟਿੰਗ ਸੱਦੀ ਗਈ। ਇਸ ਮੀਟਿੰਗ ‘ਚ ਮੁੱਖ ਮੰਤਰੀ ਦੇ ਓ.

ਬਾਬਾ ਬੰਦਾ ਸਿੰਘ ਬਹਾਦਰ ਲੋਹਗੜ੍ਹ ਪ੍ਰਾਜੈਕਟ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਨਿਗਰਾਨੀ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਕੈਬਨਿਟ ਮੰਤਰੀ ਕੰਵਰਪਾਲ ਗੁਰਜਰ। ਤਸਵੀਰ : ਨਿਮਰ ਕਸਤੂਰਬਾ ਗਾਂਧੀ ਬਾਲਿਕਾ ਸਕੂਲ ਖਾਈ ਵਿਖੇ ਵਿਖੇ ਕੰਬਲ ਵੰਡਦੇ ਹੋਏ ਅਹੁਦੇਦਾਰ। ਤਸਵੀਰ : ਬੇਅੰਤ ਕੌਰ ਮੰਡੇਰ 12-08-2026
ਯਮੁਨਾਨਗਰ, 11 ਅਗਸਤ{ (ਗੁਰਦਿਆਲ ਸਿੰਘ ਨਿਮਰ)-ਬਾਬਾ ਬੰਦਾ ਸਿੰਘ ਬਹਾਦਰ ਲੋਹਗੜ੍ਹ ਪ੍ਰਾਜੈਕਟ ਦੀ ਨਿਗਰਾਨੀ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਕੈਬਨਿਟ ਮੰਤਰੀ ਕੰਵਰਪਾਲ ਗੁਰਜਰ ਦੀ ਪ੍ਰਧਾਨਗੀ ਹੇਠ ਲੋਕ ਨਿਰਮਾਣ ਵਿਭਾਗ ਵਿਆਸਪੁਰ ਦੇ ਰੈਸਟ ਹਾਊਸ ਵਿਖੇ ਲੋਹਗੜ੍ਹ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਸੰਬੰਧੀ ਮੀਟਿੰਗ ਸੱਦੀ ਗਈ। ਇਸ ਮੀਟਿੰਗ ‘ਚ ਮੁੱਖ ਮੰਤਰੀ ਦੇ ਓ. ਐਸ. ਡੀ. ਡਾ. ਪ੍ਰਭਲੀਨ ਸਿੰਘ ਅਤੇ ਟਰੱਸਟ ਦੇ ਮੈਂਬਰ ਸਕੱਤਰ-ਕਮ-ਐਸ. ਡੀ. ਐਮ. ਵਿਆਸਪੁਰ ਡਾ. ਕੁਲਦੀਪ ਸਿੰਘ ਵੀ ਹਾਜ਼ਰ ਰਹੇ। ਮੀਟਿੰਗ ‘ਚ ਲੋਹਗੜ੍ਹ ‘ਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਾਨਦਾਰ ਯਾਦਗਾਰ ਦੀ ਉਸਾਰੀ ਦੀ ਪ੍ਰਗਤੀ ਅਤੇ ਫਾਊਂਡੇਸ਼ਨ ਟਰੱਸਟ ਦੀ ਭਵਿੱਖ ਦੀ ਰਣਨੀਤੀ ਬਾਰੇ ਵਿਸਥਾਰ ‘ਚ ਚਰਚਾ ਕੀਤੀ ਗਈ। ਇਸ ਮੌਕੇ ਪ੍ਰਾਜੈਕਟ ਨਿਗਰਾਨੀ ਕਮੇਟੀ ਦੇ ਚੇਅਰਮੈਨ ਕੰਵਰਪਾਲ ਗੁਰਜਰ ਨੇ ਦੱਸਿਆ ਕਿ ਲੋਹਗੜ੍ਹ ‘ਚ ਲਗਭਗ 20 ਏਕੜ ਜ਼ਮੀਨ ‘ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਇਕ ਸ਼ਾਨਦਾਰ ਯਾਦਗਾਰ ਬਣਾਈ ਜਾਵੇਗੀ। ਇਸ ‘ਚ ਇਤਿਹਾਸਕ ਕਿਲ੍ਹੇ ਅਤੇ ਕੰਪਾਊਂਡ ਦੀਆਂ ਦੀਵਾਰਾਂ ਦਾ ਨਵੀਨੀਕਰਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਇਕ ਵਿਸ਼ਾਲ ਮੂਰਤੀ ਬਣਾਉਣਾ ਸ਼ਾਮਿਲ ਹੈ। ਇਹ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਅਦੁੱਤੀ ਹਿੰਮਤ, ਬਹਾਦਰੀ ਅਤੇ ਕੁਰਬਾਨੀ ਦੀ ਯਾਦ ਨੂੰ ਅਮਰ ਕਰੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਿੱਖ ਭਾਈਚਾਰੇ ਦੀ ਸ਼ਾਨਦਾਰ ਇਤਿਹਾਸਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ‘ਚ ਇਕ ਮਹੱਤਵਪੂਰਨ ਕੇਂਦਰ ਵਜੋਂ ਕੰਮ ਕਰੇਗੀ। ਮੀਟਿੰਗ ‘ਚ ਚੇਅਰਮੈਨ ਗੁਰਜਰ ਨੇ ਯਾਦਗਾਰੀ ਕੇਂਦਰ ਦੇ ਵਿਕਾਸ ਕਾਰਜਾਂ ਦੀ ਪ੍ਰਗਤੀ ਅਤੇ ਲੰਬਿਤ ਕੰਮਾਂ ਦੀ ਸਮੀਖਿਆ ਕਰਦੇ ਹੋਏ ਸੰਬੰਧਿਤ ਅਧਿਕਾਰੀਆਂ ਨੂੰ ਸਾਰੇ ਕੰਮਾਂ ਨੂੰ ਨਿਰਧਾਰਤ ਸਮਾਂ-ਸੀਮਾ ਦੇ ਅ ੰਦਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਵੱਖ-ਵੱਖ ਪ੍ਰਸ਼ਾਸਕੀ ਅਤੇ ਨਿਰਮਾਣ ਨਾਲ ਸੰਬੰਧਿਤ ਮਾਮਲਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਅਧਿਕਾਰੀਆਂ ਨੂੰ ਲੋਹਗੜ੍ਹ ਯਾਦਗਾਰ ਦੇ ਸਾਰੇ ਵਿਕਾਸ ਕਾਰਜਾਂ ‘ਚ ਗੁਣਵੱਤਾ, ਪਾਰਦਰਸ਼ਤਾ ਅਤੇ ਸਮਾਂਬੱਧਤਾ ਨੂੰ ਯਕੀਨੀ ਬਣਾਉਣ ਅਤੇ ਲੰਬਿਤ ਕੰਮਾਂ ਨੂੰ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ। ਮੀਟਿੰਗ ਦੇ ਮੁੱਖ ਏਜੰਡਿਆਂ ‘ਚ ਵਣ ਮਹਾਂਉਤਸਵ ਦੇ ਪ੍ਰਬੰਧ ਅਤੇ ਬੂਟੇ ਲਗਾਉਣ ਦੀ ਯੋਜਨਾਬੰਦੀ, ਸਾਈਨ ਬੋਰਡ, ਜੰਗਲਾਤ ਵਿਭਾਗ ਦੀ ਆਗਿਆ ਨਾਲ ਨਿਰਮਾਣ ਕਾਰਜ, ਪ੍ਰਾਜੈਕਟ ਸਾਈਟ ‘ਤੇ ਬਿਜਲੀ ਸਪਲਾਈ ਅਤੇ ਆਲੇ ਦੁਆਲੇ ਦੀ ਜ਼ਮੀਨ ਦੀ ਨਿਸ਼ਾਨਦੇਹੀ ਸ਼ਾਮਿਲ ਸੀ। ਇਸ ਮੌਕੇ ਡੀ. ਐਫ. ਓ. ਸੰਦੀਪ ਸੈਣੀ, ਬਿਜਲੀ ਵਿਭਾਗ ਦੇ ਐਕਸੀਅਨ ਜਸਮੀਤ ਸਿੰਘ, ਐਸ. ਡੀ. ਓ. ਪੀ. ਡਬਲਿਊ. ਡੀ. ਅਨੁਰਾਗ ਜਿੰਦਲ, ਜੇ. ਈ. ਵਿਨੈ, ਐਸ. ਡੀ. ਓ. ਉੱਤਰੀ ਹਰਿਆਣਾ ਬਿਜਲੀ ਵੰਡ ਨਿਗਮ ਧਰਮਿੰਦਰ ਯਾਦਵ, ਨਾਇਬ ਤਹਿਸੀਲਦਾਰ ਰਵਿੰਦਰ ਸਿੰਘ, ਬੀ. ਡੀ. ਪੀ. ਓ. ਸ਼ਬਨਮ ਰੇਹਲਾਨ, ਆਰ. ਐਫ. ਓ. ਕ੍ਰਿਸ਼ਨ ਕੁਮਾਰ, ਟਰੱਸਟ ਦੇ ਸੈਕਸ਼ਨ ਅਫ਼ਸਰ ਰਜਿੰਦਰ ਸਿੰਘ, ਸਲਾਹਕਾਰ ਨੀਤੀਕਾ ਕਪੂਰ, ਆਰਕੀਟੈਕਟ ਹਰਵਿੰਦਰ ਸਿੰਘ ਤੇ ਜਸਮੇਰ ਸਿੰਘ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਜੀਪ ਬਾਡੀ ਕਾਰੀਗਰ ਦੀ ਲੋਹੇ ਦੀ ਪਾਈਪ ਮਾਰ ਕੇ ਹੱਤਿਆ, ਚਾਰ ਖ਼ਿਲਾਫ਼ ਮੁਕੱਦਮਾ ਅਗਲੀ ਖ਼ਬਰ ਕਤਲ ਮਾਮਲੇ ’ ਚ 11 ਵਾਂ ਸਹਿ - ਮੁਲਜ਼ਮ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।