22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਘਰ ’ਚ ਚੋਰੀ ਕਰਨ ਦੇ ਮਾਮਲੇ ’ਚ ਮੁਲਜ਼ਮ ਕਾਬੂ

ਟੋਹਾਣਾ, 21 ਅਗਸਤ (ਮਨਜੀਤ ਸਿੰਘ)- ਥਾਣਾ ਸ਼ਹਿਰ ਟੋਹਾਣਾ ਪੁਲਿਸ ਨੇ ਘਰੋਂ ਨਕਦੀ, ਘੜੀ ਅਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰਨ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਰਿੰਕੂ ਪੁੱਤਰ ਦੇਵਾਰਾਮ ਵਾਸੀ ਰੱਤਾਖੇੜਾ ਨੂੰ ਕਾਬੂ ਕੀਤਾ ਹੈ। ਪੁਲਿਸ ਵਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਅਜੀਤ ਡੈਸਕ 22-08-2026
ਟੋਹਾਣਾ, 21 ਅਗਸਤ (ਮਨਜੀਤ ਸਿੰਘ)- ਥਾਣਾ ਸ਼ਹਿਰ ਟੋਹਾਣਾ ਪੁਲਿਸ ਨੇ ਘਰੋਂ ਨਕਦੀ, ਘੜੀ ਅਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰਨ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਰਿੰਕੂ ਪੁੱਤਰ ਦੇਵਾਰਾਮ ਵਾਸੀ ਰੱਤਾਖੇੜਾ ਨੂੰ ਕਾਬੂ ਕੀਤਾ ਹੈ। ਪੁਲਿਸ ਵਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਥਾਣਾ ਸ਼ਹਿਰ ਟੋਹਾਣਾ ਦੇ ਮੁਖੀ ਇੰਸਪੈਕਟਰ ਸੰਦੀਪ ਨੇ ਦੱਸਿਆ ਕਿ ਪਿੰਡ ਬੜਾਈਖੇੜਾ ਵਾਸੀ ਧਰਮਬੀਰ ਸਿੰਘ ਬੁਡਾਨੀਆ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 11 ਅਗਸਤ ਨੂੰ ਉਹ ਲੇਬਰ ਚੌਕ ਤੋਂ ਆਪਣੇ ਖੇਤ ਵਿੱਚ ਕੰਮ ਕਰਵਾਉਣ ਲਈ ਰੱਤਾਖੇੜਾ ਵਾਸੀ ਰਿੰਕੂ ਨੂੰ ਮਜ਼ਦੂਰੀ ਲਈ ਆਪਣੇ ਨਾਲ ਲੈ ਕੇ ਆਇਆ ਸੀ। ਸ਼ਿਕਾਇਤਕਰਤਾ ਅਨੁਸਾਰ ਖੇਤ ਜਾਣ ਤੋਂ ਪਹਿਲਾਂ ਰਿੰਕੂ ਉਸ ਦੇ ਘਰੋਂ ਬਟੂਆ ਅਤੇ ਘੜੀ ਚੋਰੀ ਕਰਕੇ ਉਥੋਂ ਚਲਾ ਗਿਆ। ਬਟੂਏ ਵਿੱਚ ਕਰੀਬ 9 ਤੋਂ 10 ਹਜ਼ਾਰ ਰੁਪਏ ਦੀ ਨਕਦੀ ਤੋਂ ਇਲਾਵਾ ਡਰਾਈਵਿੰਗ ਲਾਇਸੈਂਸ, ਸੀਨੀਅਰ ਨਾਗਰਿਕ ਸਰਟੀਫਿਕੇਟ, ਏ.ਟੀ.ਐੱਮ. ਕਾਰਡ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਸਨ। ਧਰਮਬੀਰ ਸਿੰਘ ਨੇ ਆਪਣੇ ਪੱਧਰ ’ਤੇ ਮੁਲਜ਼ਮ ਦੀ ਕਾਫ਼ੀ ਭਾਲ ਕੀਤੀ, ਪਰ ਉਸ ਦਾ ਕੋਈ ਪਤਾ ਨਾ ਲੱਗਣ ’ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਇਸ ਸਬੰਧੀ ਥਾਣਾ ਸ਼ਹਿਰ ਟੋਹਾਣਾ ਵਿਖੇ ਮੁਕੱਦਮਾ ਨੰਬਰ 245 ਮਿਤੀ 28 ਅਗਸਤ 2026 ਨੂੰ ਧਾਰਾ 305, 331(3) ਬੀ.ਐੱਨ.ਐੱਸ. ਤਹਿਤ ਦਰਜ ਕੀਤਾ ਗਿਆ। ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਰਿੰਕੂ ਨੂੰ ਕਾਬੂ ਕਰ ਲਿਆ। ਪੁਲਿਸ ਵਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਪਿੰਡ ਸ਼ੱਕਰਪੁਰਾ ਵਿਚ “ਬੇਟੀ ਬਚਾਓ, ਬੇਟੀ ਪੜ੍ਹਾਓ” ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢ ਕੇ ਪਿੰਡ ਵਾਸੀਆਂ ਨੂੰ ਜਾਗਰੂਕ... ਅਗਲੀ ਖ਼ਬਰ ਟੋਹਾਣਾ ’ਚ 23 ਅਗਸਤ ਨੂੰ ਹੋਵੇਗੀ ਸ਼ਾਖਾ ਪੱਧਰੀ ਰਾਸ਼ਟਰੀ ਸਮੂਹ ਗਾਇਨ ਪ੍ਰਤੀਯੋਗਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।