24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਫੋਰਮ ਨੇ ਮਹਾਰਾਣੀ ਮਹਿਤਾਬ ਕੌਰ ਜੀ ਦੇ ਜੀਵਨ ’ ਤੇ ਵਿਸ਼ੇਸ਼ ਲੈਕਚਰ ਕਰਾਇਆ

ਨਵੀਂ ਦਿੱਲੀ, 23 ਅਗਸਤ (ਜਗਤਾਰ ਸਿੰਘ)-ਸਿੱਖ ਹਿਸਟਰੀ ਐਂਡ ਗੁਰਬਾਣੀ ਫੋਰਮ ਵੱਲੋਂ ਇਤਿਹਾਸ ਵਿਚ ਸਿੱਖ ਬੀਬੀਆਂ, ਲੈਕਚਰ ਲੜੀ ਹੇਠ ਮਹਾਰਾਣੀ ਮਹਿਤਾਬ ਕੌਰ ਜੀ ਜੀਵਨ ’ਤੇ ਵਿਸ਼ੇਸ਼ ਲੈਕਚਰ ਕਰਾਇਆ। ਫੋਰਮ ਦੇ ਡਾਇਰੈਕਟਰ ਡਾ.

ਅਜੀਤ ਡੈਸਕ 24-08-2026
ਨਵੀਂ ਦਿੱਲੀ, 23 ਅਗਸਤ (ਜਗਤਾਰ ਸਿੰਘ)-ਸਿੱਖ ਹਿਸਟਰੀ ਐਂਡ ਗੁਰਬਾਣੀ ਫੋਰਮ ਵੱਲੋਂ ਇਤਿਹਾਸ ਵਿਚ ਸਿੱਖ ਬੀਬੀਆਂ, ਲੈਕਚਰ ਲੜੀ ਹੇਠ ਮਹਾਰਾਣੀ ਮਹਿਤਾਬ ਕੌਰ ਜੀ ਜੀਵਨ ’ਤੇ ਵਿਸ਼ੇਸ਼ ਲੈਕਚਰ ਕਰਾਇਆ। ਫੋਰਮ ਦੇ ਡਾਇਰੈਕਟਰ ਡਾ. ਹਰਬੰਸ ਕੌਰ ਸਾਗੂ ਨੇ ਸਮਾਗਮ ਦੀ ਰੂਪ-ਰੇਖਾ ਸਾਂਝੀ ਕਰਦਿਆਂ ਮੁੱਖ ਵਕਤਾ, ਮੁੱਖ ਮਹਿਮਾਨ ਅਤੇ ਪਤਵੰਤੇ ਸੱਜਣਾਂ ਦਾ ਰਸਮੀ ਸੁਆਗਤ ਕੀਤਾ। ਮੁੱਖ ਵਕਤਾ ਡਾ. ਅਬਨਾਸ਼ ਕੌਰ ਨੇ ਆਪਣੇ ਲੈਕਚਰ ਰਾਹੀਂ ਮਹਾਰਾਣੀ ਮਹਿਤਾਬ ਕੌਰ ਜੀ ਦੇ ਜੀਵਨ ਸੰਘਰਸ਼ ਅਤੇ ਕੌਮੀ ਸੇਵਾ ਦੇ ਵੱਖ-ਵੱਖ ਪੱਖਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਮਹਾਰਾਣੀ ਮਹਿਤਾਬ ਕੌਰ ਦਾ ਇਤਿਹਾਸਕ ਯੋਗਦਾਨ ਸੁਕਰਚੱਕੀਆ ਅਤੇ ਕਨ੍ਹਈਆ ਮਿਸਲਾਂ ਨੂੰ ਇੱਕ ਸੂਤਰ ਵਿੱਚ ਪਰੋ ਕੇ ਪੰਜਾਬ ਵਿਚ ਮਜ਼ਬੂਤ ਸਿਆਸੀ ਗੱਠਜੋੜ ਕਾਇਮ ਕਰਨਾ ਸੀ। ਉਨ੍ਹਾਂ ਦੇ ਵਿਆਹ ਅਤੇ ਮਾਤਾ ਰਾਣੀ ਸਦਾ ਕੌਰ ਦੇ ਸਾਥ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੁਰੂਆਤੀ ਰਾਜਨੀਤਿਕ ਸਥਿਰਤਾ ਪ੍ਰਦਾਨ ਕੀਤੀ, ਜਿਸ ਨਾਲ ਵਿਸ਼ਾਲ ਸਿੱਖ ਸਾਮਰਾਜ ਦੀ ਨੀਂਹ ਪਈ। ਮੁੱਖ ਮਹਿਮਾਨ ਪ੍ਰਿਤਪਾਲ ਸਿੰਘ ਕਪੂਰ ਨੇ ਫੋਰਮ ਦੁਆਰਾ ਚਲਾਈ ਜਾ ਰਹੀ ਵਿਸ਼ੇਸ਼ ਲੈਕਚਰ ਲੜੀ ਦੀ ਸ਼ਲਾਘਾ ਕੀਤੀ। ਸਮਾਗਮ ਦੇ ਅਖੀਰ ਵਿਚ ਡਾ. ਹਰਪ੍ਰੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਣਾ ਬੇਹੱਦ ਮੰਦਭਾਗਾ- ਗੋਲਡੀ ਭਾਟੀਆ ਅਗਲੀ ਖ਼ਬਰ ਨਵੀਂ ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਰਤ ਦੀ ਦਿਵਿਆਂਗ ਪੁਰਸ਼ ਕ੍ਰਿਕਟ ਟੀਮ ਨਾਲ ਮੁਲਾਕਾਤ ਦੌਰਾਨ। ਇਹ ਟੀਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।