06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਬਾਰਿਸ਼ ਪੈਣ ਨਾਲ ਬਸੰਤ ਕੁੰਜ ਇਲਾਕੇ ’ਚ ਦੀਵਾਰ ਡਿੱਗੀ, ਕਈ ਥਾਵਾਂ ’ਤੇ ਦਰੱਖ਼ਤ ਡਿਗਣ ਕਾਰਨ ਟ੍ਰੈਫ਼ਿਕ ਪ੍ਰਭਾਵਿਤ

ਨਵੀਂ ਦਿੱਲੀ, 5 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਬਾਰਿਸ਼ ਪੈਣ ਨਾਲ ਬੇਸ਼ੱਕ ਮੌਸਮ ਸੁਹਾਵਣਾ ਹੋ ਗਿਆ ਹੈ ਪਰ ਇਸ ਦੇ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੋਈ ਹੈ।

ਅਜੀਤ ਡੈਸਕ 06-09-2026
ਨਵੀਂ ਦਿੱਲੀ, 5 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਬਾਰਿਸ਼ ਪੈਣ ਨਾਲ ਬੇਸ਼ੱਕ ਮੌਸਮ ਸੁਹਾਵਣਾ ਹੋ ਗਿਆ ਹੈ ਪਰ ਇਸ ਦੇ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੋਈ ਹੈ। ਬਸੰਤ ਕੁੰਜ ਇਲਾਕੇ ਵਿਚ ਦੀਵਾਰ ਡਿੱਗ ਗਈ ਅਤੇ ਕਈ ਇਲਾਕਿਆਂ ਵਿਚ ਦਰੱਖ਼ਤ ਡਿੱਗ ਗਏ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਦਿੱਲੀ ਦੇ ਆਈ.ਜੀ.ਆਈ. ਏਅਰਪੋਰਟ ਦੇ ਫੋਰਕੋਟ ਤੱਕ ਪਾਣੀ ਭਰ ਗਿਆ। ਟਰਮੀਨਲ-3 ਅਤੇ ਟਰਮੀਨਲ-2 ਦੇ ਫੋਰਕੋਟ ਏਰੀਆ ਵਿਚ ਪਾਣੀ ਭਰ ਜਾਣ ’ਤੇ ਅਜਿਹੀ ਸਥਿਤੀ ਬਣੀ ਕਿ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਖੀਰ ਇਥੋਂ ਪੰਪ ਲਗਾ ਕੇ ਪਾਣੀ ਕੱਢਿਆ ਗਿਆ। ਗੁਰੂਗ੍ਰਾਮ ਵਿਚ ਬਾਰਿਸ਼ ਨਾਲ ਸ਼ਹਿਰ ਦੇ ਹੇਠਲੇ ਇਲਾਕੇ ਅਤੇ ਸੜਕਾਂ ’ਤੇ ਪਾਣੀ ਭਰ ਜਾਣ ਨਾਲ ਲੋਕ ਬਹੁਤ ਪ੍ਰੇਸ਼ਾਨ ਹੋਏ। ਦਿੱਲੀ-ਜੈਪੁਰ ਹਾਈਵੇ ’ਤੇ ਇਫ਼ਕੋ ਚੌਕ, ਸਿਗਨੇਚਰ ਟਾਵਰ ਤੇ ਨਰਸਿੰਗਪੁਰ ਦੇ ਕੋਲ ਸਰਵਿਸ ਲੇਨ ’ਤੇ ਪਾਣੀ ਭਰ ਜਾਣ ਕਾਰਨ ਗੱਡੀਆਂ ਦਾ ਦਬਾਓ ਜ਼ਿਆਦਾ ਹੋ ਗਿਆ ਅਤੇ ਦਿੱਲੀ ਬਾਰਡਰ ਤੱਕ ਹਾਈਵੇ ਦੀ ਰਫ਼ਤਾਰ ਹੌਲੀ ਹੋ ਗਈ। ਦੱਖਣੀ ਦਿੱਲੀ ਦੇ ਪ੍ਰੈੱਸ ਇਨਕਲੇਵ ਕੋਲ ਇਕ ਘੰਟਾ ਗੱਡੀਆਂ ਰੁਕੀਆਂ ਰਹੀਆਂ। ਮਹਾਰਾਣੀ ਬਾਗ਼ ਤੋਂ ਸ੍ਰੀਨਿਵਾਸਪੁਰ, ਕਾਲਕਾ ਜੀ ਮੰਦਰ ਰੋਡ, ਸਰਾਏ ਕਾਲੇ ਖਾਂ ਤੋਂ ਡੀ.ਐਨ.ਡੀ. ਫਲਾਈ ਓਵਰ ਤੱਕ ਗੱਡੀਆਂ ਦੀ ਰਫ਼ਤਾਰ ਬਹੁਤ ਹੌਲੀ ਰਹੀ। ਸ਼ਾਹਦਰਾ ਦੇ ਜੀ.ਟੀ. ਰੋਡ ’ਤੇ ਬਾਰਿਸ਼ ਨਾਲ ਨਿਰਮਾਣ ਦਾ ਕੰਮ ਚੱਲਣ ’ਤੇ ਅਪਸਰਾ ਬਾਰਡਰ ਵੱਲ ਜਾਣ ਵਾਲੇ ਮਾਰਗ ’ਤੇ ਜਾਮ ਦੀ ਸਥਿਤੀ ਬਣੀ ਰਹੀ
ਪਿਛਲੀ ਖ਼ਬਰ ਕੇਸ਼ਵਪੁਰਮ ਸਕੂਲ ’ਚ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਜ਼ਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।