18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਅਗ੍ਰੋਹਾ ਧਾਮ ਵਿਚ 25 ਅਕਤੂਬਰ ਨੂੰ ਹੋਵੇਗਾ ਸ਼ਰਦ ਪੂਰਨਿਮਾ ’ਤੇ ਵਿਸ਼ਾਲ ਸਾਲਾਨਾ ਮੇਲਾ

ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)- ਅਗ੍ਰੋਹਾ ਧਾਮ ਵੈਸ਼ ਸਮਾਜ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਅਤੇ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਬਜਰੰਗ ਗਰਗ ਦੀ ਪ੍ਰਧਾਨਗੀ ਹੇਠ ਵੈਸ਼ ਭਾਈਚਾਰੇ ਦੇ ਨੁਮਾਇੰਦਿਆਂ ਦੀ ਇੱਕ ਮੀਟਿੰਗ ਹੋਈ। 25 ਅਕਤੂਬਰ ਨੂੰ ਅਗ੍ਰੋਹਾ ਧਾਮ ਵਿਖੇ ਹੋਣ ਵਾਲੇ ਸਾਲਾਨਾ ਮੇਲੇ ਬਾਰੇ ਚਰਚਾ ਕੀਤੀ ਗਈ।

ਅਜੀਤ ਡੈਸਕ 18-09-2026
ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)- ਅਗ੍ਰੋਹਾ ਧਾਮ ਵੈਸ਼ ਸਮਾਜ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਅਤੇ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਬਜਰੰਗ ਗਰਗ ਦੀ ਪ੍ਰਧਾਨਗੀ ਹੇਠ ਵੈਸ਼ ਭਾਈਚਾਰੇ ਦੇ ਨੁਮਾਇੰਦਿਆਂ ਦੀ ਇੱਕ ਮੀਟਿੰਗ ਹੋਈ। 25 ਅਕਤੂਬਰ ਨੂੰ ਅਗ੍ਰੋਹਾ ਧਾਮ ਵਿਖੇ ਹੋਣ ਵਾਲੇ ਸਾਲਾਨਾ ਮੇਲੇ ਬਾਰੇ ਚਰਚਾ ਕੀਤੀ ਗਈ। ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਅਗਰੋਹਾ ਧਾਮ ਵੈਸ਼ਯ ਸਮਾਜ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਬਜਰੰਗ ਗਰਗ ਨੇ ਕਿਹਾ ਕਿ 25 ਅਕਤੂਬਰ ਨੂੰ ਸ਼ਰਦ ਪੂਰਨਿਮਾ ’ਤੇ ਅਗਰੋਹਾ ਧਾਮ ਵਿਖੇ ਇੱਕ ਵਿਸ਼ਾਲ ਸਾਲਾਨਾ ਮੇਲਾ ਲਗਾਇਆ ਜਾਵੇਗਾ ਜਿਸ ਵਿੱਚ ਦੇਸ਼ ਤੇ ਰਾਜ ਦੇ ਹਰ ਕੋਨੇ ਤੋਂ ਵੱਡੀ ਗਿਣਤੀ ’ ਚ ਲੋਕ ਹਿੱਸਾ ਲੈਣਗੇ। ਉਹਨਾਂ ਦੱਸਿਆ ਕਿ 25 ਅਕਤੂਬਰ ਨੂੰ ਅਗਰੋਹਾ ਧਾਮ ਵਿਖੇ ਸਵੇਰੇ 5 ਵਜੇ ਸ਼ਕਤੀ ਸਰੋਵਰ ਵਿੱਚ ਇਸ਼ਨਾਨ, ਸਵੇਰੇ 7 ਵਜੇ ਮੰਦਰਾਂ ਵਿੱਚ ਆਰਤੀ ਤੇ ਸਵੇਰੇ 9 ਵਜੇ ਛੱਪਣ ਭੋਗ ਅਤੇ ਭੰਡਾਰਾ ਹੋਵੇਗਾ। ਸਵੇਰੇ 10:15 ਵਜੇ ਝੰਡਾ ਲਹਿਰਾਇਆ ਜਾਵੇਗਾ ਤੇ ਦੁਪਹਿਰ 12 ਵਜੇ ਇੱਕ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ ਅਤੇ ਸੰਮੇਲਨ ਹੋਵੇਗਾ। ਬਜਰੰਗ ਗਰਗ ਨੇ ਕਿਹਾ ਕਿ ਅਗਰੋਹਾ ਧਾਮ ਵਿਖੇ 24 ਤੇ 25 ਅਕਤੂਬਰ ਨੂੰ ਵਪਾਰ ਮੇਲਾ ਲਗਾਇਆ ਜਾਵੇਗਾ। ਅਗਰੋਹਾ ਧਾਮ ਆਉਣ ਵਾਲੇ ਸ਼ਰਧਾਲੂਆਂ ਲਈ ਰਿਹਾਇਸ਼ ਅਤੇ ਖਾਣਾ ਮੁਫ਼ਤ ਹੋਵੇਗਾ। ਬਜਰੰਗ ਗਰਗ ਨੇ ਕਿਹਾ ਕਿ ਰਿਹਾਇਸ਼ ਲਈ 280 ਕਮਰੇ ਤੇ 7 ਹਾਲ ਬਣਾਏ ਗਏ ਹਨ ਤੇ ਅਗਰੋਹਾ ਧਾਮ ਦੇ 30 ਏਕੜ ਵਿੱਚ ਸਾਰੇ ਦੇਵੀ-ਦੇਵਤਿਆਂ ਦੇ ਵਿਸ਼ਾਲ ਮੰਦਰ ਬਣਾਏ ਗਏ ਹਨ। ਇਸ ਮੌਕੇ ਅਗਰੋਹਾ ਧਾਮ ਸਿਰਸਾ ਦੇ ਨੁਮਾਇੰਦਿਆਂ ਚੈਂਬਰ ਆਫ਼ ਕਾਮਰਸ ਦੇ ਜ਼ਿਲ੍ਹਾ ਪ੍ਰਧਾਨ ਅਨਿਲ ਸਰਾਫ਼ ਅਤੇ ਸੂਬਾ ਜਨਰਲ ਸਕੱਤਰ ਹੀਰਾਲਾਲ ਸ਼ਰਮਾ, ਸੂਬਾ ਉਪ ਪ੍ਰਧਾਨ ਆਨੰਦ ਬਿਆਨੀ, ਸ਼ਹਿਰੀ ਪ੍ਰਧਾਨ ਕੀਰਤੀ ਗਰਗ, ਉਪ ਪ੍ਰਧਾਨ ਅੰਜਨੀ ਕਨੋਡੀਆ, ਖਜ਼ਾਨਚੀ ਸੁਰੇਸ਼ ਗੋਇਲ, ਸੂਬਾ ਯੁਵਾ ਇੰਚਾਰਜ ਭੀਮ ਸਿੰਗਲਾ, ਯੂਥ ਪ੍ਰਧਾਨ ਰਾਹੁਲ ਗਰਗ, ਜਨਰਲ ਸਕੱਤਰ ਹੇਮੰਤ ਗੁਪਤਾ, ਅਸ਼ਵਨੀ ਬਾਂਸਲ, ਵਿਮਲ ਸਵਾਮੀ, ਸੁਭਾਸ਼ ਮਿੱਢਾ, ਪਵਨ ਗੁਪਤਾ, ਅਜੈ ਜੈਨ ਤੇ ਹੋਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਪਿਛਲੀ ਖ਼ਬਰ 264 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ ਅਗਲੀ ਖ਼ਬਰ ਤੇਰਾ ਪੰਥ ਯੁਵਕ ਪ੍ਰੀਸ਼ਦ ਦੇ ਸਥਾਪਨਾ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।