ਗੂਹਲਾ ਚੀਕਾ (ਕੁਰੂਕਸ਼ੇਤਰ), 21 ਸਤੰਬਰ (ਓ.ਪੀ. ਸੈਣੀ)- ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੰਕਜ ਸੇਤੀਆ ਨੇ ਦੱਸਿਆ ਕਿ ਅੰਤਰਰਾਸ਼ਟਰੀ ਗੀਤਾ ਮਹੋਤਸਵ 2026 5 ਦਸੰਬਰ ਤੋਂ 25 ਦਸੰਬਰ 2026 ਤੱਕ ਕਰਵਾਇਆ ਜਾਵੇਗਾ। ਇਸ ਸਾਲ ਗੀਤਾ ਜਯੰਤੀ ਦਾ ਵਿਸ਼ਾਲ ਤਿਉਹਾਰ 20 ਦਸੰਬਰ 2026 ਨੂੰ ਮਨਾਇਆ ਜਾਵੇਗਾ ਤੇ ਮੁੱਖ ਸਮਾਗਮ 14 ਦਸੰਬਰ ਤੋਂ 20 ਦਸੰਬਰ 2026 ਤੱਕ ਜਾਣਗੇ। ਕੇ.ਡੀ.ਬੀ. ਦੇ ਸੀ.ਈ.ਓ. ਪੰਕਜ ਸੇਤੀਆ ਨੇ ਦੱਸਿਆ ਕਿ ਇਸ ਸਮਾਗਮ ਸੰਬੰਧੀ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨਾਲ ਇੱਕ ਮੀਟਿੰਗ 24 ਸਤੰਬਰ ਨੂੰ ਸਵੇਰੇ 10:30 ਵਜੇ ਗੀਤਾ ਗਿਆਨ ਸੰਸਥਾਨਮ ਦੇ ਆਡੀਟੋਰੀਅਮ ਵਿੱਚ ਹੋਵੇਗੀ। ਮੀਟਿੰਗ ਦੌਰਾਨ, ਗੀਤਾ ਮਹੋਤਸਵ ਨੂੰ ਗੀਤਾ-ਕੇਂਦ੍ਰਿਤ ਤੇ ਜਨਤਕ ਭਾਗੀਦਾਰੀ ਨਾਲ ਭਰਪੂਰ ਬਣਾਉਣ ਅਤੇ ਭਾਰਤ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਦਾ ਸਵਾਗਤ ਕਰਨ ਲਈ ਕੁਰੂਕਸ਼ੇਤਰ ਨੂੰ ਬਿਹਤਰ ਢੰਗ ਨਾਲ ਤਿਆਰ ਕਰਨ ਲਈ ਸੁਝਾਅ ਮੰਗੇ ਜਾਣਗੇ।