05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪਿੰਡ ਕਡਿਆਣਾ ’ਚ 3 ਰੋਜ਼ਾ ਗੁਰਮਤਿ ਸਮਾਗਮ ਕਰਵਾਇਆ

ਫਿਲੌਰ, 4 ਅਕਤੂਬਰ (ਸਤਿੰਦਰ ਸ਼ਰਮਾ)- ਗੁਰਦੁਆਰਾ ਸਿੰਘ ਸਭਾ ਕੜਿਆਣਾ ਵਿਖੇ 3 ਰੋਜ਼ਾ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਾਨਾ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਕੜਿਆਣਾ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਅਜੀਤ ਡੈਸਕ 05-10-2026
ਫਿਲੌਰ, 4 ਅਕਤੂਬਰ (ਸਤਿੰਦਰ ਸ਼ਰਮਾ)- ਗੁਰਦੁਆਰਾ ਸਿੰਘ ਸਭਾ ਕੜਿਆਣਾ ਵਿਖੇ 3 ਰੋਜ਼ਾ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਾਨਾ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਕੜਿਆਣਾ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਵਾਰ ਦਾ ਸਮਾਗਮ ਗੁਰੂ ਨਾਨਕ ਸਹਿਬ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਰਿਹਾ। 3 ਦਿਨ ਹੀ ਬੱਚਿਆਂ ਵਲੋਂ ਸ਼ਬਦ, ਕਵਿਤਾ ਅਤੇ ਲੈਕਚਰ ਸੁਣਾਏ ਗਏ। ਬਾਬਾ ਮੰਗਲ ਸਿੰਘ ਸੋਢੀਆਂ ਵਾਲੇ, ਬਾਬਾ ਅਮਰਿੰਦਰ ਸਿੰਘ ਰਾਮਗੜ੍ਹ ਵਾਲੇ, ਭਾਈ ਸੁਖਦੇਵ ਸਿੰਘ ਕੜਿਆਣਾ ਅਤੇ ਭਾਈ ਜਸਪ੍ਰੀਤ ਸਿੰਘ ਮਾਛੀਵਾੜਾ ਸਾਹਿਬ ਵਾਲਿਆਂ ਦੇ ਕੀਰਤਨੀ ਜਥਿਆਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਕਥਾ ਵਾਚਕਾਂ ਗਿਆਨੀ ਸਤਵੰਤ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਗਿਆਨੀ ਮਨਪ੍ਰੀਤ ਸਿੰਘ ਦਿੱਲੀ ਅਤੇ ਗਿਆਨੀ ਸਰਬਜੀਤ ਸਿੰਘ ਧੂੰਦਾ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਬਾਣੀ ਬਾਣੇ ਦੇ ਧਾਰਨੀ ਬਣ ਕੇ ਗੁਰੂ ਲੜ੍ਹ ਲੱਗਣ ਦੀ ਪ੍ਰੇਰਨਾ ਦਿੱਤੀ। ਕਵੀਸ਼ਰੀ ਜਥਾ ਗਿਆਨੀ ਸਤਨਾਮ ਸਿੰਘ ਬੁੱਲੇਵਾਲ, ਕਵੀਸ਼ਰੀ ਜਥਾ ਗਿਆਨੀ ਗੁਰਪ੍ਰੀਤ ਸਿੰਘ ਖਾਲਸਾ ਅਤੇ ਢਾਡੀ ਜਥਾ ਗਿਆਨੀ ਸਰੂਪ ਸਿੰਘ ਕਡਿਆਣਾ ਦੇ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ। ਕਥਾ ਵਾਚਕ ਭਾਈ ਦਲਵਿੰਦਰ ਸਿੰਘ ਅੱਪਰਾ ਵਲੋਂ 3 ਦਿਨ ਹੀ ਸਟੇਜ ਸਕੱਤਰ ਦੀ ਸੇਵਾ ਨਿਭਾਈ ਗਈ। ਬਾਬਾ ਨਰਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਲੰਗਰ ਸਾਹਿਬ ਹਜ਼ੂਰ ਸਾਹਿਬ ਦੇ ਸੇਵਾਦਾਰ ਬਾਬਾ ਕਸ਼ਮੀਰ ਸਿੰਘ ਅਤੇ ਭਾਈ ਕੁਲਵੀਰ ਸਿੰਘ ਬੜਾ ਪਿੰਡ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਸੰਗਤਾਂ ’ਚ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਪ੍ਰਬੰਧਕਾਂ ਵਲੋਂ ਬਾਬਾ ਕਸ਼ਮੀਰ ਸਿੰਘ, ਭਾਈ ਕੁਲਵੀਰ ਸਿੰਘ, ਆਏ ਹੋਏ ਜਥਿਆਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਬੱਚਿਆਂ, ਬੀਬੀਆਂ ਤੇ ਨੌਜਵਾਨਾਂ ਵਲੋਂ ਵੱਖ-ਵੱਖ ਸੇਵਾਵਾਂ ਬਹੁਤ ਹੀ ਉਤਸ਼ਾਹ ਨਾਲ ਨਿਭਾਈਆਂ ਗਈਆਂ।
ਪਿਛਲੀ ਖ਼ਬਰ ਪਰਗਟ ਸਿੰਘ ਦੀ ਅਗਵਾਈ ’ਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ-ਪਰਮਜੀਤ ਕੌਰ ਬਜਾਜ ਅਗਲੀ ਖ਼ਬਰ ਪੁਲਿਸ ਥਾਣਾ ਸਦਰ ਟੋਹਾਣਾ ਨੇ 7.68 ਗ੍ਰਾਮ ਹੈਰੋਇਨ ਸਮੇਤ ਇਕ ਮੁਲਜ਼ਮ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।