ਮਨੀਲਾ ਦੇ ਪ੍ਰਵਾਸੀ ਪੰਜਾਬੀ ਪਰਗਟ ਸਿੰਘ ਦੇ ਪ੍ਰਧਾਨ ਬਣਨ ’ਤੇ ਖੁਸ਼-ਗਾਂਧੀ
ਜੰਡਿਆਲਾ ਮੰਜਕੀ,4 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਫਿਲਪਾਈਨਜ਼ ਦੇ ਮਨੀਲਾ ਵਿੱਚ ਵਸਦੇ ਉੱਘੇ ਕਾਰੋਬਾਰੀ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਲੋਂ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਕੋਆਰਡੀਨੇਟਰ ਨਿਯੁਕਤ ਰਹੇ ਗੁਰਮੇਜ ਸਿੰਘ ਗਾਂਧੀ ਜੋ ਕਿ ਸਥਾਨਕ ਕਸਬੇ ਨਾਲ ਸੰਬੰਧਿਤ ਹਨ ਨੇ ਵਿਧਾਇਕ ਪ੍ਰਗਟ ਸਿੰਘ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਦੂਰ ਅੰਦੇਸ਼ ਅਤੇ ਪੰਜਾਬ ਲਈ ਦਰਦ ਰੱਖਣ ਵਾਲੇ ਪਰਗਟ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਮਜਬੂਤ ਹੋਵੇਗੀ ਅਤੇ ਪੰਜਾਬ ਦੇ ਭਲੇ ਲਈ ਬਿਨਾਂ ਕਿਸੇ ਧੜੇਬੰਦੀ ਤੋਂ ਪੂਰਨ ਏਕਤਾ ਨਾਲ ਕੰਮ ਕਰੇਗੀ।
ਅਜੀਤ ਡੈਸਕ
05-10-2026