11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਮੈਰਾਥਨ ਵਿੱਚ ਸ਼ਮੂਲੀਅਤ ਲਈ ਵਿਦਿਆਰਥੀਆਂ ਨੂੰ ਸੱਦਾ ਦਿੱਤਾ

ਟੋਹਾਣਾ, 10 ਅਕਤੂਬਰ (ਮਨਜੀਤ ਸਿੰਘ)- ਨਸ਼ਾ ਮੁਕਤ ਟੋਹਾਣਾ, ਨਸ਼ਾ ਮੁਕਤ ਹਰਿਆਣਾ ਮੁਹਿੰਮ ਤਹਿਤ 11 ਅਕਤੂਬਰ ਨੂੰ ਟੋਹਾਣਾ ਵਿਖੇ ਕਰਵਾਈ ਜਾ ਰਹੀ ਮੈਰਾਥਨ ਦੌੜ ਵਿੱਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਡੀ. ਐੱਸ.

ਅਜੀਤ ਡੈਸਕ 11-10-2026
ਟੋਹਾਣਾ, 10 ਅਕਤੂਬਰ (ਮਨਜੀਤ ਸਿੰਘ)- ਨਸ਼ਾ ਮੁਕਤ ਟੋਹਾਣਾ, ਨਸ਼ਾ ਮੁਕਤ ਹਰਿਆਣਾ ਮੁਹਿੰਮ ਤਹਿਤ 11 ਅਕਤੂਬਰ ਨੂੰ ਟੋਹਾਣਾ ਵਿਖੇ ਕਰਵਾਈ ਜਾ ਰਹੀ ਮੈਰਾਥਨ ਦੌੜ ਵਿੱਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਡੀ.ਐੱਸ.ਪੀ. ਜੈ ਭਗਵਾਨ ਬਾਕਸਰ ਟੋਹਾਣਾ ਦੇ ਆਈ.ਜੀ. ਕਾਲਜ ਵਿਖੇ ਪਹੁੰਚੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੈਰਾਥਨ ਵਿੱਚ ਹਿੱਸਾ ਲੈਣ ਦਾ ਸੱਦਾ ਦਿੰਦਿਆਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਇਹ ਮੈਰਾਥਨ 11 ਅਕਤੂਬਰ ਨੂੰ ਸਵੇਰੇ ਅੱਠ ਵਜੇ ਟੋਹਾਣਾ ਦੇ ਪੁਰਾਣੇ ਬੱਸ ਅੱਡੇ ਤੋਂ ਸ਼ੁਰੂ ਹੋ ਕੇ ਹਿਸਾਰ ਬਾਈਪਾਸ ਤੱਕ ਕਰਵਾਈ ਜਾਵੇਗੀ।
ਪਿਛਲੀ ਖ਼ਬਰ ਗੁਪਤਾ ਕਾਲੋਨੀ ਧਰਮਸ਼ਾਲਾ ਟੋਹਾਣਾ ਵਿਖੇ 17 ਨੂੰ ਹੋਵੇਗਾ ਵਿਸ਼ਾਲ ਜਾਗਰਣ ਅਗਲੀ ਖ਼ਬਰ ਬਾਅਦ ਦੁਪਹਿਰ ਪਏ ਤੇਜ਼ ਮੀਂਹ ਨੇ ਚਿੰਤਾ ’ਚ ਪਾਏ ਕਿਸਾਨ ਤੇ ਆੜ੍ਹਤੀਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।