14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਲੱਕੜਵਾਲੀ ’ਚ ਲਗਾਇਆ ਮੁਫ਼ਤ ਆਯੁਰਵੈਦਿਕ ਇਲਾਜ ਅਤੇ ਯੋਗ ਕੈਂਪ

ਕਾਲਾਂਵਾਲੀ/ਸਿਰਸਾ, 13 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਆਯੁਰਵੈਦਿਕ ਅਧਿਕਾਰੀ ਡਾ. ਆਸ਼ੂ ਸ਼ਰਮਾ ਦੀ ਅਗਵਾਈ ਹੇਠ ਪਿੰਡ ਲੱਕੜਵਾਲੀ ਦੇ ਲਿਟਲ ਚੈਂਪ ਸਕੂਲ ਵਿੱਚ ਮੰਗਲਵਾਰ ਨੂੰ ਆਯੁਸ਼ਮਾਨ ਅਰੋਗਿਆ ਮੰਦਰ ਆਯੁਸ਼ ਆਨੰਦਗੜ੍ਹ ਵਲੋਂ ਇੱਕ ਮੁਫ਼ਤ ਆਯੁਰਵੈਦਿਕ ਇਲਾਜ ਅਤੇ ਯੋਗ ਕੈਂਪ ਦਾ ਆਯੋਜਨ ਕੀਤਾ ਗਿਆ।

ਅਜੀਤ ਡੈਸਕ 14-10-2026
ਕਾਲਾਂਵਾਲੀ/ਸਿਰਸਾ, 13 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਆਯੁਰਵੈਦਿਕ ਅਧਿਕਾਰੀ ਡਾ. ਆਸ਼ੂ ਸ਼ਰਮਾ ਦੀ ਅਗਵਾਈ ਹੇਠ ਪਿੰਡ ਲੱਕੜਵਾਲੀ ਦੇ ਲਿਟਲ ਚੈਂਪ ਸਕੂਲ ਵਿੱਚ ਮੰਗਲਵਾਰ ਨੂੰ ਆਯੁਸ਼ਮਾਨ ਅਰੋਗਿਆ ਮੰਦਰ ਆਯੁਸ਼ ਆਨੰਦਗੜ੍ਹ ਵਲੋਂ ਇੱਕ ਮੁਫ਼ਤ ਆਯੁਰਵੈਦਿਕ ਇਲਾਜ ਅਤੇ ਯੋਗ ਕੈਂਪ ਦਾ ਆਯੋਜਨ ਕੀਤਾ ਗਿਆ। ਡਾ. ਸੁਰਭੀ ਪਾਰੀਖ ਨੇ ਲਗਭਗ 92 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਅਤੇ ਮੁਫ਼ਤ ਆਯੁਰਵੈਦਿਕ ਦਵਾਈਆਂ ਵੰਡੀਆਂ। ਯੋਗਾ ਫੈਸੀਲੀਟੇਟਰ ਤਰਸੇਮ ਸਿੰਘ ਅਤੇ ਯੋਗਾ ਇੰਸਟਰਕਟਰ ਅਮਿਤ ਕੁਮਾਰ ਨੇ ਮਰੀਜ਼ਾਂ ਨੂੰ ਯੋਗਾ ਅਭਿਆਸਾਂ ਵਿੱਚ ਅਗਵਾਈ ਕੀਤੀ ਅਤੇ ਨਿਯਮਤ ਯੋਗਾ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਕੈਂਪ ਨੂੰ ਸਫਲ ਬਣਾਉਣ ਵਿੱਚ ਸਕੂਲ ਪ੍ਰਿੰਸੀਪਲ ਸੰਦੀਪ ਸਿੰਘ ਦਾਦਰਵਾਲ, ਵਾਈਸ ਪ੍ਰਿੰਸੀਪਲ ਮੁਕੇਸ਼ ਮੈਡਮ, ਸਰਪੰਚ ਭੀਮ ਸਿੰਘ, ਆਸ਼ਾ ਵਰਕਰ ਕਮਲੇਸ਼ ਰਾਣੀ ਅਤੇ ਅਧਿਆਪਕ ਅਨਿਲ ਕੁਮਾਰ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਪਿਛਲੀ ਖ਼ਬਰ ਸੇਵਾ ਸੰਕਲਪ ਅਭਿਆਨ ਤਹਿਤ ਲਗਾਏ ਕੈਂਪ ’ਚ ਜਨਤਕ ਸਮੱਸਿਆਵਾਂ ਦਾ ਹੋਇਆ ਹੱਲ ਅਗਲੀ ਖ਼ਬਰ ਮੈਕਸ ਹਸਪਤਾਲ ਨੇ ਸਿਰਸਾ ਵਿਚ ਨਿਊਰੋਲੋਜੀ ਓ.ਪੀ.ਡੀ. ਦੀ ਕੀਤੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।