18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਰਾਮਾਇਣ ਦੇ ਆਦਰਸ਼ਾਂ ਨੂੰ ਜੀਵਨ ’ਚ ਅਪਣਾਉਣ ਦੀ ਲੋੜ-ਸੁਦੇਸ਼ ਧਵਨ

ਜਲੰਧਰ, 17 ਅਕਤੂਬਰ (ਸ਼ਿਵ)-ਪ੍ਰਤਾਪ ਬਾਗ ਦੀ ਸਾਲਾਂ ਪੁਰਾਣੀ ਰਾਮਲੀਲ੍ਹਾ ਨਾਲ ਜੁੜੇ ਸੁਦੇਸ਼ ਧਵਨ ਨੇ ਰਾਮਾਇਣ ਦੇ ਆਦਰਸ਼ਾਂ ਨੂੰ ਅੱਜ ਦੇ ਸਮਾਜ ਅਤੇ ਪਰਿਵਾਰਾਂ ਲਈ ਬੇਹੱਦ ਮਹੱਤਵਪੂਰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਸ੍ਰੀ ਰਾਮ ਮਰਿਆਦਾ, ਫਰਜ਼ ਅਤੇ ਆਦਰਸ਼ ਰਾਜ ਦੇ ਪ੍ਰਤੀਕ ਹਨ, ਜਦਕਿ ਮਾਤਾ ਸੀਤਾ ਤਿਆਗ ਤੇ ਪਵਿੱਤਰਤਾ, ਲਕਸ਼ਮਣ ਅਤੇ ਭਰਤ ਭਾਈਚਾਰੇ ਅਤੇ ਹਨੂੰਮਾਨ ਨਿਸ਼ਕਾਮ ਸੇਵਾ ਤੇ ਅਟੁੱਟ ਭਗਤੀ ਦੀ ਮਿਸਾਲ ਹਨ।

ਸੁਦੇਸ਼ ਧਵਨ 18-10-2026
ਜਲੰਧਰ, 17 ਅਕਤੂਬਰ (ਸ਼ਿਵ)-ਪ੍ਰਤਾਪ ਬਾਗ ਦੀ ਸਾਲਾਂ ਪੁਰਾਣੀ ਰਾਮਲੀਲ੍ਹਾ ਨਾਲ ਜੁੜੇ ਸੁਦੇਸ਼ ਧਵਨ ਨੇ ਰਾਮਾਇਣ ਦੇ ਆਦਰਸ਼ਾਂ ਨੂੰ ਅੱਜ ਦੇ ਸਮਾਜ ਅਤੇ ਪਰਿਵਾਰਾਂ ਲਈ ਬੇਹੱਦ ਮਹੱਤਵਪੂਰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਸ੍ਰੀ ਰਾਮ ਮਰਿਆਦਾ, ਫਰਜ਼ ਅਤੇ ਆਦਰਸ਼ ਰਾਜ ਦੇ ਪ੍ਰਤੀਕ ਹਨ, ਜਦਕਿ ਮਾਤਾ ਸੀਤਾ ਤਿਆਗ ਤੇ ਪਵਿੱਤਰਤਾ, ਲਕਸ਼ਮਣ ਅਤੇ ਭਰਤ ਭਾਈਚਾਰੇ ਅਤੇ ਹਨੂੰਮਾਨ ਨਿਸ਼ਕਾਮ ਸੇਵਾ ਤੇ ਅਟੁੱਟ ਭਗਤੀ ਦੀ ਮਿਸਾਲ ਹਨ। ਉਨ੍ਹਾਂ ਕਿਹਾ ਕਿ ਰਾਮਾਇਣ ਸਿਰਫ਼ ਧਾਰਮਿਕ ਗ੍ਰੰਥ ਨਹੀਂ, ਸਗੋਂ ਜੀਵਨ ਜਿਊਣ ਦੀ ਸਿੱਖਿਆ ਦਿੰਦੀ ਹੈ। ਇਹ ਸਾਨੂੰ ਸੱਚਾਈ ਦੀ ਜਿੱਤ, ਵਚਨ ਦੀ ਪਾਲਣਾ ਅਤੇ ਹੰਕਾਰ ਦੇ ਨਾਸ਼ ਦਾ ਸੰਦੇਸ਼ ਦਿੰਦੀ ਹੈ । ਉਨ੍ਹਾਂ ਜ਼ੋਰ ਦਿੱਤਾ ਕਿ ਅੱਜ ਦੇ ਸਮੇਂ ’ਚ ਪਰਿਵਾਰਾਂ ’ਚ ਵਧ ਰਹੇ ਮਤਭੇਦਾਂ ਨੂੰ ਦੂਰ ਕਰਨ ਲਈ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਰਾਮਾਇਣ ਅਤੇ ਸਨਾਤਨ ਧਰਮ ਦੇ ਸੰਸਕਾਰਾਂ ਨਾਲ ਜੋੜਨਾ ਜ਼ਰੂਰੀ ਹੈ, ਤਾਂ ਜੋ ਸਮਾਜ ਵਿਚ ਪਿਆਰ, ਏਕਤਾ ਅਤੇ ਭਾਈਚਾਰਾ ਕਾਇਮ ਰਹੇ।
ਪਿਛਲੀ ਖ਼ਬਰ ਗੁਰਦੁਆਰਾ ਬਾਜ਼ਾਰ ਸ਼ੇਖਾਂ ਵਿਖੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 2 ਰੋਜ਼ਾ ਗੁਰਮਤਿ ਸਮਾਗਮ ਕਰਵਾਏ ਅਗਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅੱਖਾਂ ਦੀ ਮੁਫ਼ਤ ਜਾਂਚ-ਆਪ੍ਰੇਸ਼ਨ ਅਤੇ ਜਨਰਲ ਮੈਡੀਕਲ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।