21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਾਈਬਰ ਸੈੱਲ ਨੇ ਕੀਤਾ ਅਲਰਟ ਜਾਰੀ

ਨਵੀਂ ਦਿੱਲੀ, 21 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਇਕ ਸਾਈਬਰ ਅਲਰਟ ਜਾਰੀ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਤਿਉਹਾਰਾਂ ਦੇ ਇਸ ਮੌਸਮ ਵਿਚ ਤੋਹਫ਼ਿਆਂ ਦੀ ਖਰੀਦਦਾਰੀ ਪ੍ਰਤੀ ਸਾਈਬਰ ਠੱਗਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਇਹ ਲੋਕ ਸਸਤਾ ਸਾਮਾਨ ਆਨਲਾਈਨ ਦੇਣ ਦਾ ਲਾਲਚ ਦੇ ਕੇ ਠੱਗੀ ਮਾਰਦੇ ਹਨ ਅਤੇ ਬੰਪਰ ਛੋਟ ਦੇ ਝਾਂਸੇ ਵਿਚ ਆਉਣ ’ਤੇ ਬੈਂਕ ਖਾਤਾ ਖ਼ਾਲੀ ਹੋ ਸਕਦਾ ਹੈ।

ਅਜੀਤ ਡੈਸਕ 22-10-2026
ਨਵੀਂ ਦਿੱਲੀ, 21 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਇਕ ਸਾਈਬਰ ਅਲਰਟ ਜਾਰੀ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਤਿਉਹਾਰਾਂ ਦੇ ਇਸ ਮੌਸਮ ਵਿਚ ਤੋਹਫ਼ਿਆਂ ਦੀ ਖਰੀਦਦਾਰੀ ਪ੍ਰਤੀ ਸਾਈਬਰ ਠੱਗਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਇਹ ਲੋਕ ਸਸਤਾ ਸਾਮਾਨ ਆਨਲਾਈਨ ਦੇਣ ਦਾ ਲਾਲਚ ਦੇ ਕੇ ਠੱਗੀ ਮਾਰਦੇ ਹਨ ਅਤੇ ਬੰਪਰ ਛੋਟ ਦੇ ਝਾਂਸੇ ਵਿਚ ਆਉਣ ’ਤੇ ਬੈਂਕ ਖਾਤਾ ਖ਼ਾਲੀ ਹੋ ਸਕਦਾ ਹੈ। ਸਾਈਬਰ ਸੈੱਲ ਦਾ ਇਹ ਵੀ ਕਹਿਣਾ ਹੈ ਕਿ ਦੀਵਾਲੀ ਅਤੇ ਹੋਰਨਾਂ ਤਿਉਹਾਰਾਂ ਵਿਚ ਗਿਫ਼ਟਾਂ ਦਾ ਲੈਣ-ਦੇਣ ਅਤੇ ਖਰੀਦਦਾਰੀ ਦਾ ਚਲਨ ਜ਼ਿਆਦਾ ਹੁੰਦਾ ਹੈ, ਜਿਸ ਕਰਕੇ ਸਾਈਬਰ ਠੱਗ ਪੂਰੀ ਤਰ੍ਹਾਂ ਸਰਗਰਮ ਹੋ ਕੇ ਲੋਕਾਂ ਨਾਲ ਠੱਗੀ ਮਾਰਨ ਤੋਂ ਪਿੱਛੇ ਨਹੀਂ ਹਟਦੇ ਅਤੇ ਇਹ ਠੱਗ ਨਾਮੀ ਈ-ਕਾਮਰਸ ਕੰਪਨੀ ਦੀ ਹੂਬਹੂ ਵੈੱਬਸਾਈਟ ਬਣਾ ਕੇ ਉਸ ਵਿਚ ਸਸਤੀਆਂ ਕੀਮਤਾਂ ਵਿਚ ਡਰਾਈ ਫਰੂਟ ਵੇਚਣ ਦਾ ਲਾਲਚ ਦਿੰਦੇ ਹਨ। ਸਾਈਬਰ ਸੈੱਲ ਨੇ ਕਈ ਫਰਜ਼ੀ ਵੈੱਬਸਾਈਟਸ ਫੜੀਆਂ ਵੀ ਹਨ। ਪੁਲਿਸ ਇਨ੍ਹਾਂ ਦੇ ਗਰੋਹ ਦਾ ਪਰਦਾਫ਼ਾਸ਼ ਵੀ ਕਰ ਰਹੀ ਹੈ।
ਪਿਛਲੀ ਖ਼ਬਰ ਨਰ ਸਿੰਘ ਕਾਲੋਨੀ ਤੋਂ 6.50 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਬਿਜਲੀ ਮੰਤਰੀ ਨੂੰ ਗੁਰੂਗ੍ਰਾਮ ਤੇ ਨੂਹ ਵਿਚ ਬਿਜਲੀ ਵੰਡ ਲਈ ਨਿੱਜੀ ਕੰਪਨੀਆਂ ਨੂੰ ਦਿੱਤਾ ਲਾਇਸੈਂਸ ਰੱਦ ਕਰਨਾ ਚਾਹੀਦੈ -...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।