ਸੇਂਟ ਜ਼ੇਵੀਅਰ ਸਕੂਲ ਦੇ ਬੱਚਿਆਂ ਨੇ ਕੀਤਾ ਭਾਈ ਕਨ੍ਹਈਆ ਆਸ਼ਰਮ ਦਾ ਵਿਦਿਅਕ ਦੌਰਾ
ਕਾਲਾਂਵਾਲੀ/ਸਿਰਸਾ, 23 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸੇਂਟ ਜ਼ੇਵੀਅਰ ਸਕੂਲ ਕਾਲਾਂਵਾਲੀ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੀ ਅਗਵਾਈ ਹੇਠ ਇੱਕ ਸਮਾਜਿਕ ਅਤੇ ਵਿਦਿਅਕ ਪ੍ਰੋਗਰਾਮ ਦੇ ਤਹਿਤ ਭਾਈ ਕਨ੍ਹਈਆ ਆਸ਼ਰਮ ਸਿਰਸਾ ਦਾ ਦੌਰਾ ਕੀਤਾ। ਇਸ ਟੂਰ ਦਾ ਉਦੇਸ਼ ਵਿਦਿਆਰਥੀਆਂ ਵਿੱਚ ਮਨੁੱਖੀ ਸੰਵੇਦਨਸ਼ੀਲਤਾ, ਹਮਦਰਦੀ, ਸਹਿਯੋਗ ਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ।
ਅਜੀਤ ਡੈਸਕ
24-10-2026