25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਬੋਲੀਨਾ ਦੋਆਬਾ ਵਿਖੇ ਲਗਾਇਆ ਖ਼ੂਨਦਾਨ ਕੈਂਪ

ਚੁਗਿੱਟੀ/ ਜੰਡੂਸਿੰਘਾ, 24 ਅਕਤੂਬਰ ( ਨਰਿੰਦਰ ਲਾਗੂ)-ਖੂਨਦਾਨ ਕਰਨਾ ਪੁੰਨ ਦਾ ਇੱਕ ਉਤਮ ਕਾਰਜ ਹੈ, ਜਿਸ ਪ੍ਰਤੀ ਹੋ ਸਕੇ ਤਾਂ ਹਰੇਕ ਵਲੋਂ ਤਵੱਜੋਂ ਵਧਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਇਸ ਉੱਦਮ ਨਾਲ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ।

ਅਜੀਤ ਡੈਸਕ 25-10-2026
ਚੁਗਿੱਟੀ/ ਜੰਡੂਸਿੰਘਾ, 24 ਅਕਤੂਬਰ ( ਨਰਿੰਦਰ ਲਾਗੂ)-ਖੂਨਦਾਨ ਕਰਨਾ ਪੁੰਨ ਦਾ ਇੱਕ ਉਤਮ ਕਾਰਜ ਹੈ, ਜਿਸ ਪ੍ਰਤੀ ਹੋ ਸਕੇ ਤਾਂ ਹਰੇਕ ਵਲੋਂ ਤਵੱਜੋਂ ਵਧਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਇਸ ਉੱਦਮ ਨਾਲ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ। ਇਹ ਗੱਲ ਅੱਜ ਪਿੰਡ ਬੋਲੀਨਾ ਦੋਆਬਾ ਵਿਖੇ ਗ੍ਰਾਮ ਪੰਚਾਇਤ ਦੇ ਯਤਨਾਂ ਨਾਲ ਲਗਾਏ ਗਏ ਖੂਨਦਾਨ ਕੈਂਪ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਸਰਪੰਚ ਤੇ ਉੱਘੇ ਸਮਾਜ ਸੇਵਕ ਗੁਰਦੀਪ ਸਿੰਘ ਫਗੂੜਾ ਅਤੇ ਉਨ੍ਹਾਂ ਦੀ ਧਰਮ ਪਤਨੀ ਮੌਜੂਦਾ ਸਰਪੰਚ ਬੀਬੀ ਰਜਵੰਤ ਕੌਰ ਵਲੋਂ ਆਖੀ ਗਈ। ਉਨ੍ਹਾਂ ਕਿਹਾ ਕਿ ਅੱਜ 20 ਤੋਂ ਵੱਧ ਲੋਕਾਂ ਵਲੋਂ ਖੂਨਦਾਨ ਕਰਕੇ ਸੁੱਚੀ ਮਾਨਵਤਾ ਦਾ ਸਬੂਤ ਪੇਸ਼ ਕੀਤਾ ਗਿਆ। ਇਸ ਦੌਰਾਨ ਵੱਖ -ਵੱਖ ਹੋਰ ਬੁਲਾਰਿਆਂ ਵਲੋਂ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸਾਬਕਾ ਸਰਪੰਚ ਕੁਲਵਿੰਦਰ ਬਾਘਾ,ਪੰਚ ਗੁਰਮੀਤ ਕੌਰ ਮਹੇ,ਪੰਚ ਸਾਹਿਲ ਬਾਘਾ, ਰਘੂਨਾਥ ਪੰਚ, ਨਰਿੰਦਰ ਬਾਘਾ ਪੰਚ,ਪੰਚ ਗੁਰਮੀਤ ਕੌਰ, ਪ੍ਰਦੀਪ ਹੀਰ, ਗੁਰਮੀਤ ਕੌਰ ਪੰਚ ਤੇ ਪ੍ਰੀਤਮ ਸਿੰਘ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।
ਪਿਛਲੀ ਖ਼ਬਰ ‘ਦਿਸ਼ਾ-ਐਨ ਇਨੀਸ਼ੀਏਟਿਵ’ ਦੇ ਤਹਿਤ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ 5ਵਾਂ ਸਾਲਾਨਾ ਅਕਾਦਮਿਕ ਐਕਸੀਲੈ... ਅਗਲੀ ਖ਼ਬਰ ਸੇਂਟ ਸੋਲਜਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਦੇ 2 ਵਿਦਿਆਰਥੀਆਂ ਦੀ ਨੋਵੋਟੈਲ, ਬੈਂਗਲੁਰੂ ਵਿਖੇ ਪਲੇਸਮੈਂਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।