29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸਾਈਬਰ ਪੁਲਿਸ ਨੇ ਸ਼ੱਕੀ ਮਿਊਲ ਬੈਂਕ ਖਾਤਾ ਨੈੱਟਵਰਕ ਦਾ ਕੀਤਾ ਪਰਦਾਫ਼ਾਸ਼

ਨਵੀਂ ਦਿੱਲੀ, 28 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਪੂਰਬੀ ਜ਼ਿਲ੍ਹੇ ਦੇ ਸਾਈਬਰ ਪੁਲਿਸ ਸਟੇਸ਼ਨ ਨੇ ਇਕ ਸ਼ੱਕੀ ਮਿਊਲ ਬੈਂਕ ਖਾਤਾ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਮਾਮਲੇ ਵਿਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਵਲੋਂ ਫੜੇ ਗਏ ਮੁਲਜ਼ਮ। 29-10-2026
ਨਵੀਂ ਦਿੱਲੀ, 28 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਪੂਰਬੀ ਜ਼ਿਲ੍ਹੇ ਦੇ ਸਾਈਬਰ ਪੁਲਿਸ ਸਟੇਸ਼ਨ ਨੇ ਇਕ ਸ਼ੱਕੀ ਮਿਊਲ ਬੈਂਕ ਖਾਤਾ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਮਾਮਲੇ ਵਿਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 5 ਮੋਬਾਈਲ ਬਰਾਮਦ ਕੀਤੇ ਹਨ। ਇਹ ਗ੍ਰਿਫ਼ਤਾਰੀਆਂ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ’ਤੇ ਦਰਜ ਸ਼ਿਕਾਇਤਾਂ, ਬੈਂਡ ਰਿਕਾਰਡਾਂ ਅਤੇ ਸ਼ੱਕੀ ਵਿੱਤੀ ਲੈਣ-ਦੇਣ ਦੇ ਵਿਸ਼ਲੇਸ਼ਣ ਤੋਂ ਬਾਅਦ ਕੀਤੀਆਂ ਗਈਆਂ ਹਨ। ਇਨ੍ਹਾਂ ਵੇਰਵਿਆਂ ਦੀ ਪੜਤਾਲ ਕਰਨ ਦੇ ਬਾਅਦ 44 ਹਜ਼ਾਰ ਰੁਪਏ ਦੇ ਇਕ ਸ਼ੱਕੀ ਲੈਣ-ਦੇਣ ਦਾ ਪੁਲਿਸ ਨੂੰ ਪਤਾ ਲੱਗਾ। ਇਸ ਮਾਮਲੇ ਪ੍ਰਤੀ ਸ਼ਿਕਾਇਤ ਕਰਤਾ ਵਿਗਨੇਸ ਦੁਆਰਾ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲਿਸ ਨੇ ਫੜੇ ਮੋਬਾਈਲਾਂ ਦਾ ਵਿਸ਼ਲੇਸ਼ਣ ਕੀਤਾ ਅਤੇ ਸ਼ੱਕੀ ਨੈੱਟਵਰਕ ਨਾਲ ਜੁੜੇ ਖਾਤਿਆਂ ’ਤੇ ਵਿਅਕਤੀਆਂ ਦੀ ਪਛਾਣ ਕੀਤੀ। ਇਸ ਮਾਮਲੇ ਵਿਚ ਸ਼ਾਮਿਲ ਦੋਸ਼ੀਆਂ ਦੇ ਨਾਂਅ ਅਸ਼ਵਨੀ (24) ਨਿਵਾਸੀ ਤਿਰਲੋਕਪੁਰੀ ਦਿੱਲੀ, ਆਦਿਤਿਆ (24) ਨਿਵਾਸੀ ਤਿਰਲੋਕਪੁਰੀ, ਰਾਮ ਕੁਮਾਰ ਉਰਫ ਅੰਨੂ (22) ਨਿਵਾਸੀ ਰਾਜ ਨਗਰ ਪਾਲਮ ਦਿੱਲੀ ਅਤੇ ਵਿਕਰਾਂਤ ਉਰਫ ਵਿੱਕੀ (31) ਨਿਵਾਸੀ ਕਕਰੋਲਾ ਦਿੱਲੀ ਨੂੰ ਕਾਬੂ ਕੀਤਾ। ਪੁਲਿਸ ਫੜੇ ਗਏ ਦੋਸ਼ੀਆਂ ਤੋਂ ਪੁੱਛ ਪੜਤਾਲ ਕਰ ਰਹੀ ਹੈ।
ਪਿਛਲੀ ਖ਼ਬਰ ਡੀ.ਟੀ.ਸੀ. ਬੱਸ ਨੇ 22 ਸਾਲਾ ਨੌਜਵਾਨ ਨੂੰ ਦਰੜਿਆ ਅਗਲੀ ਖ਼ਬਰ ਡੀ.ਏ.ਪੀ.ਖਾਦ ਦੀ ਨਿਰਵਿਘਨ ਸਪਲਾਈ ਅਤੇ ਬਿਨਾਂ ਟੈਗਿੰਗ ਦੇ ਮੁਹੱਈਆ ਕਰਵਾਉਣ ਦੀ ਮੰਗ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।