04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪੁਲਿਸ ਨੇ ਚਾਰ ਜੂਏਬਾਜ਼ਾਂ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ, 3 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਰੋਹਿਣੀ ਜ਼ਿਲ੍ਹੇ ਦੀ ਏ.

ਪੁਲਿਸ ਵਲੋਂ ਕਾਬੂ ਕੀਤੇ ਗਏ ਜੂਏਬਾਜ਼। 04-11-2026
ਨਵੀਂ ਦਿੱਲੀ, 3 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਰੋਹਿਣੀ ਜ਼ਿਲ੍ਹੇ ਦੀ ਏ.ਏ.ਟੀ.ਐਸ. ਟੀਮ ਨੇ ਜੂਆ ਖਿਡਾਉਣ ਅਤੇ ਖੇਡਣ ਦੇ ਦੋਸ਼ ਵਿਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਦੇ ਕੋਲੋਂ 25,920 ਰੁਪਏ ਦੀ ਨਕਦੀ, ਜੂਆ ਖੇਡਣ ਦਾ ਸਾਮਾਨ, ਤਾਸ਼ ਅਤੇ ਇਕ ਚਾਰਟ ਬਰਾਮਦ ਕੀਤਾ ਹੈ। ਇਸ ਮਾਮਲੇ ਦੇ ਪ੍ਰਤੀ ਪੁਲਿਸ ਨੇ ਥਾਣਾ ਅਮਨ ਵਿਹਾਰ ਦਿੱਲੀ ਵਿਖੇ ਪਲਲਿਕ ਗੈਂਬਲਿੰਗ ਐਕਟ 1955 ਦੀ ਧਾਰਾ 3/4/9 ਦੇ ਅਧੀਨ ਕੇਸ ਦਰਜ ਕੀਤਾ ਹੈ। ਜੂਏਬਾਜ਼ੀ ਦੇ ਵਿਰੁੱਧ ਰੋਹਿਣੀ ਜ਼ਿਲ੍ਹੇ ਦੀ ਏ.ਏ.ਟੀ.ਐਸ. ਟੀਮ, ਜਿਸ ਦੀ ਅਗਵਾਈ ਇੰਸਪੈਕਟਰ ਮੁਕੇਸ਼ ਕੁਮਾਰ ਅਤੇ ਏ.ਸੀ.ਪੀ. (ਆਪ੍ਰੇਸ਼ਨ) ਅਜਮੇਰ ਸਿੰਘ ਨੇ ਕਰਦੇ ਹੋਏ ਹਰ ਇਲਾਕੇ ਵਿਚ ਨਿਗਰਾਨੀ ਰੱਖ ਰਹੇ ਸਨ। ਇਸ ਟੀਮ ਨੂੰ ਇਕ ਗੁਪਤ ਸੂਚਨਾ ਮਿਲੀ ਕਿ ਕੁਝ ਵਿਅਕਤੀ ਸੈਕਟਰ 20 ਰੋਹਿਣੀ ਦਿੱਲੀ ਵਿਖੇ ਜੂਆ ਖੇਡ ਰਹੇ ਹਨ। ਟੀਮ ਨੇ ਇਸ ਦੀ ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕਰਦੇ ਹੋਏ ਦੱਸੀ ਥਾਂ ’ਤੇ ਛਾਪਾ ਮਾਰਿਆ ਅਤੇ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ ਜੋ ਕਿ ਉਸ ਸਮੇਂ ਜੂਆ ਖੇਡਣ ਵਿਚ ਮਸਤ ਸਨ। ਪੁਲਿਸ ਨੇ ਨਕਦੀ ਅਤੇ ਹੋਰ ਸਾਮਾਨ ਫੜ ਲਿਆ। ਪੁਲਿਸ ਇਨ੍ਹਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ।
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਵਸ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ 19 ਨਵੰਬਰ ਤੋਂ 27 ਨਵੰਬਰ ਤੱਕ ਆਮ ਲੋਕ ਜਾ ਸਕਣਗੇ ਟਰੇਡ ਫੇਅਰ ’ਚ 13 ਨਵੰਬਰ ਨੂੰ ਹੋਵੇਗਾ ਟਰੇਡ ਫੇਅਰ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।