08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਦਇਆ ਅਤੇ ਮਾਨਵਤਾ ਦੇ ਸੰਦੇਸ਼ ਨਾਲ ਰੰਗਾਰੰਗ ਪੇਸ਼ਕਾਰੀਆਂ ਨੇ ਬੰਨ੍ਹਿਆਂ ਸਮਾਂ

ਫ਼ਿਰੋਜ਼ਪੁਰ, 7 ਨਵੰਬਰ (ਗੁਰਿੰਦਰ ਸਿੰਘ)-ਸੇਂਟ ਜੋਸਫ਼ ਕਾਨਵੈਂਟ ਸਕੂਲ, ਫ਼ਿਰੋਜ਼ਪੁਰ ਵਲੋਂ ਆਪਣੀ ਸਥਾਪਨਾ ਦੇ 60 ਸ਼ਾਨਦਾਰ ਵਰ੍ਹੇ ਪੂਰੇ ਹੋਣ ਦੀ ਖ਼ੁਸ਼ੀ ਵਿਚ ਡਾਇਮੰਡ ਜੁਬਲੀ ਸਾਲਾਨਾ ਸਮਾਗਮ ‘ਡਾਇਮੰਟੇ-2026’ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ‘ਦਇਆ-ਜੀਵਨ ਦੀ ਇਕ ਤਾਲ’ ਵਿਸ਼ੇ ’ਤੇ ਆਧਾਰਿਤ ਇਹ ਸਮਾਗਮ ਸੰਸਥਾ ਦੀ ਛੇ ਦਹਾਕਿਆਂ ਦੀ ਸ਼ਾਨਦਾਰ ਵਿੱਦਿਅਕ ਵਿਰਾਸਤ, ਉੱਤਮਤਾ ਅਤੇ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਰਿਹਾ।

ਡਾਇਮੰਡ ਜੁਬਲੀ ਸਾਲਾਨਾ ਸਮਾਗਮ ‘ਡਾਇਮੰਟੇ-2026’ ਦੌਰਾਨ ਮਹਿਮਾਨਾਂ ਦਾ ਸਵਾਗਤ ਕਰਦੇ ਸੈਂਟ ਜੋਸੇਫ਼ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ। ਅਜੀਤ ਤਸਵੀਰ 08-11-2026
ਫ਼ਿਰੋਜ਼ਪੁਰ, 7 ਨਵੰਬਰ (ਗੁਰਿੰਦਰ ਸਿੰਘ)-ਸੇਂਟ ਜੋਸਫ਼ ਕਾਨਵੈਂਟ ਸਕੂਲ, ਫ਼ਿਰੋਜ਼ਪੁਰ ਵਲੋਂ ਆਪਣੀ ਸਥਾਪਨਾ ਦੇ 60 ਸ਼ਾਨਦਾਰ ਵਰ੍ਹੇ ਪੂਰੇ ਹੋਣ ਦੀ ਖ਼ੁਸ਼ੀ ਵਿਚ ਡਾਇਮੰਡ ਜੁਬਲੀ ਸਾਲਾਨਾ ਸਮਾਗਮ ‘ਡਾਇਮੰਟੇ-2026’ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ‘ਦਇਆ-ਜੀਵਨ ਦੀ ਇਕ ਤਾਲ’ ਵਿਸ਼ੇ ’ਤੇ ਆਧਾਰਿਤ ਇਹ ਸਮਾਗਮ ਸੰਸਥਾ ਦੀ ਛੇ ਦਹਾਕਿਆਂ ਦੀ ਸ਼ਾਨਦਾਰ ਵਿੱਦਿਅਕ ਵਿਰਾਸਤ, ਉੱਤਮਤਾ ਅਤੇ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਰਿਹਾ। ਇਸ ਵਿਸ਼ੇਸ਼ ਸਮਾਗਮ ਵਿਚ ਐੱਸ.ਐੱਸ.ਪੀ. ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਉੱਤਰੀ ਰੇਲਵੇ, ਫ਼ਿਰੋਜ਼ਪੁਰ ਦੇ ਸੀਨੀਅਰ ਡਿਵੀਜ਼ਨਲ ਵਿੱਤ ਪ੍ਰਬੰਧਕ ਰਾਹੁਲ ਦਿਓ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਸ਼ਹਿਰ ਦੀਆਂ ਉੱਘੀਆਂ ਸ਼ਖ਼ਸੀਅਤਾਂ, ਸਕੂਲ ਦੇ ਹਿੱਸੇਦਾਰਾਂ ਅਤੇ ਵੱਡੀ ਗਿਣਤੀ ਵਿਚ ਮਾਪਿਆਂ ਦੀ ਹਾਜ਼ਰੀ ਨੇ ਸਮਾਗਮ ਦੀ ਰੌਣਕ ਅਤੇ ਮਹੱਤਤਾ ਵਿਚ ਹੋਰ ਵਾਧਾ ਕੀਤਾ। ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਵੱਖ-ਵੱਖ ਸਭਿਆਚਾਰਕ, ਮਨੋਰੰਜਕ ਅਤੇ ਨਾਟਕੀ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਨ੍ਹਾਂ ਪੇਸ਼ਕਾਰੀਆਂ ਰਾਹੀਂ ਦਇਆ, ਹਮਦਰਦੀ, ਮਨੁੱਖੀ ਕਦਰਾਂ-ਕੀਮਤਾਂ ਅਤੇ ਆਪਸੀ ਸਾਂਝ ਦਾ ਸੁਨੇਹਾ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਦੀ ਕਲਾ, ਆਤਮ-ਵਿਸ਼ਵਾਸ ਅਤੇ ਮੰਚ ਸੰਚਾਲਨ ਦੀ ਪ੍ਰਤਿਭਾ ਨੇ ਸਮੁੱਚੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਇਹ ਸਮਾਗਮ ਸਕੂਲ ਦੇ ਇਤਿਹਾਸ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਇਆ। ਇਸ ਨੇ ਸੰਸਥਾ ਦੇ ਛੇ ਦਹਾਕਿਆਂ ਦੇ ਸਫ਼ਰ, ਵਿੱਦਿਅਕ ਉੱਤਮਤਾ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨੂੰ ਵੀ ਉਜਾਗਰ ਕੀਤਾ। ਸਮਾਗਮ ਦੀ ਸਮਾਪਤੀ ਮੌਕੇ ਸਕੂਲ ਪ੍ਰਬੰਧਕ ਕਮੇਟੀ, ਸਮਰਪਿਤ ਸਟਾਫ਼ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਪਿਛਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ ਦੀ ਮੀਟਿੰਗ ਹੋਈ ਅਗਲੀ ਖ਼ਬਰ ਵਿਦਿਆਰਥੀਆਂ ਨੇ ਵਿਗਿਆਨਕ ਮਾਡਲਾਂ ਅਤੇ ਨਵੀਨਤਮ ਪ੍ਰੋਜੈਕਟਾਂ ਰਾਹੀਂ ਦਿਖਾਈ ਆਪਣੀ ਪ੍ਰਤਿਭਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।