12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪੁਲਿਸ ਨੇ ਲੁੱਟ-ਖਸੁੱਟ ਕਰਨ ਵਾਲੇ ਗਰੋਹ ਦਾ ਕੀਤਾ ਪਰਦਾਫ਼ਾਸ਼

ਨਵੀਂ ਦਿੱਲੀ, 11 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਪੂਰਬੀ ਜ਼ਿਲੇ ਦੇ ਥਾਣਾ ਪੜਪੜਗੰਜ ਇੰਡਸਟਰੀਅਲ ਏਰੀਆ ਦੀ ਪੁਲਿਸ ਨੇ ਲੁੱਟ-ਖਸੁੱਟ ਕਰਨ ਵਾਲੇ ਇਕ ਸੰਗਠਿਤ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਗਰੋਹ ਦੇ ਚਾਰ ਸਰਗਰਮ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਜੋ ਦਿੱਲੀ ਦੇ ਰੇਲਵੇ ਸਟੇਸ਼ਨਾਂ ਅਤੇ ਆਈ.

ਸਕਾਲਰਸ਼ਿਪ ਵੰਡਦੇ ਹੋਏ ਪਤਵੰਤੇ। ਤਸਵੀਰ : ਓ.ਪੀ. ਸੈਣੀ ਪੁਲਿਸ ਵਲੋਂ ਫੜੇ ਗਏ ਗਰੋਹ ਦੇ ਮੈਂਬਰ। 12-11-2026

ਨਵੀਂ ਦਿੱਲੀ, 11 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਪੂਰਬੀ ਜ਼ਿਲੇ ਦੇ ਥਾਣਾ ਪੜਪੜਗੰਜ ਇੰਡਸਟਰੀਅਲ ਏਰੀਆ ਦੀ ਪੁਲਿਸ ਨੇ ਲੁੱਟ-ਖਸੁੱਟ ਕਰਨ ਵਾਲੇ ਇਕ ਸੰਗਠਿਤ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਗਰੋਹ ਦੇ ਚਾਰ ਸਰਗਰਮ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਜੋ ਦਿੱਲੀ ਦੇ ਰੇਲਵੇ ਸਟੇਸ਼ਨਾਂ ਅਤੇ ਆਈ. ਐਸ. ਬੀ. ਟੀ. ਦੇ ਬਾਹਰ ਅਨਜਾਣ ਯਾਤਰੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ। ਇਹ ਲੋਕ ਯਾਤਰੀਆਂ ਨੂੰ ‘ਸ਼ੇਅਰਡ ਟੈਕਸੀ’ ਦੀ ਪੇਸ਼ਕਸ਼ ਕਰ ਕੇ ਉਨ੍ਹਾਂ ਨੂੰ ਲੁਭਾਉਂਦੇ ਸਨ, ਜਿਸ ਵਿਚ ਉਨ੍ਹਾਂ ਦਾ ਕੀਮਤੀ ਸਾਮਾਨ ਤੇ ਨਕਦੀ ਲੁੱਟ ਲੈਂਦੇ ਸਨ।ਪੁਲਿਸ ਨੇ ਇਨ੍ਹਾਂ ਤੋਂ ਅਪਰਾਧ ਦੇ ਵਿਚ ਵਰਤੀ ਗਈ ਕਾਰ, ਲੁੱਟਿਆ ਹੋਇਆ ਇਕ ਮੋਬਾਈਲ ਨੇ ਨਕਦੀ ਬਰਾਮਦ ਕੀਤੀ ਹੈ। ਇਸ ਮਾਮਲੇ ਦੇ ਪ੍ਰਤੀ ਇਕ ਸ਼ਿਕਾਇਤਕਰਤਾ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਟੈਕਸੀ ਵਾਲੇ ਨੇ ਉਸ ਦਾ ਸਾਮਾਨ ਤੇ ਨਕਦੀ ਖੋਹ ਲਈ ਅਤੇ ਨਾਲ ਹੀ ਜ਼ਬਰਦਸਤੀ ਬੈਂਕ ਖਾਤੇ ਵਿਚ ਯੂ. ਪੀ. ਆਈ. ਰਾਹੀਂ 7 ਹਜ਼ਾਰ ਰੁਪਏ ਵੀ ਟਰਾਂਸਫਰ ਕਰਵਾ ਲਏ। ਪੁਲਿਸ ਨੇ ਮਾਮਲਾ ਦਰਜ ਕਰਕੇ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੇਖੀ ਅਤੇ ਇਕ ਦੋਸ਼ੀ ਦੀ ਪਹਿਚਾਣ ਕਰ ਲਈ। ਇਸ ਤੋਂ ਇਲਾਵਾ ਖੁਫ਼ੀਆ ਜਾਣਕਾਰੀ ਤੋਂ ਮੁਖ਼ਬਰ ਰਾਹੀਂ ਪੁਲਿਸ ਨੇ ਇਕ ਦੋਸ਼ੀ ਦੀ ਪਹਿਚਾਣ ਕਰ ਲਈ। ਇਸ ਤੋਂ ਇਲਾਵਾ ਖੁਫੀਆ ਜਾਣਕਾਰੀ ਤੇ ਮੁਖ਼ਬਰ ਰਾਹੀਂ ਪੁਲਿਸ ਨੇ ਇਸ ਗਰੋਹ ਦੇ ਮੈਂਬਰਾਂ ਨੂੰ ਫੜ ਲਿਆ। ਜਿਨ੍ਹਾਂ ਦੇ ਨਾਂਅ ਵੀਰ ਸਿੰਘ (35) ਉੱਤਰ ਪ੍ਰਦੇਸ਼, ਕਿਸ਼ਨਪਾਲ (37) ਦਿੱਲੀ, ਵਿਜੈ ਉਰਫ ਮੋਨੂੰ (40) ਯੂ. ਪੀ. ਅਤੇ ਵਿਕਾਸ ਉਰਫ਼ ਕਾਲੀਆ(31) ਵਾਸੀ ਯੂ. ਪੀ. ਹਨ। ਪੁਲਿਸ ਇਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।

ਪਿਛਲੀ ਖ਼ਬਰ ਡੀ. ਏ. ਵੀ. ਗਰਲਜ਼ ਕਾਲਜ ਨੇ ਸਸਟੇਨੇਬਲ ਲਾਈਫ ਸਟਾਈਲ ਹਫ਼ਤਾ ਮਨਾਇਆ ਅਗਲੀ ਖ਼ਬਰ ਫ਼ਿਰੋਜ਼ਪੁਰ ਪੁਲਿਸ ਨੇ ਕਾਸੋ ਆਪ੍ਰੇਸ਼ਨ ਤਹਿਤ ਜ਼ਿਲ੍ਹੇ ਭਰ ’ਚ ਚਲਾਈ ਤਲਾਸ਼ੀ ਮੁਹਿੰਮ ਪੁਲਿਸ ਨੇ ਕਾਬੂ ਕੀਤੇ 5 ਜੂਏਬਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।