22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਪੁਲਿਸ ਨੇ ਫਾਇਰਿੰਗ ਦੇ ਮਾਮਲੇ ’ਚ ਤਿੰਨ ਦੋਸ਼ੀਆਂ ਨੂੰ ਕੀਤਾ ਕਾਬੂ

ਨਵੀਂ ਦਿੱਲੀ, 21 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਰੋਹਿਤ ਗੋਦਾਰਾ ਗਰੋਹ ਦੇ ਤਿੰਨ ਮੈਂਬਰਾਂ ਨੂੰ ਫਾਇਰਿੰਗ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਕੋਲੋਂ ਪੁਲਿਸ ਨੇ 02 ਸੈਮੀ ਆਟੋਮੈਟਿਕ ਪਿਸਤੌਲ (0.

ਅਜੀਤ ਡੈਸਕ 22-11-2026
ਨਵੀਂ ਦਿੱਲੀ, 21 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਰੋਹਿਤ ਗੋਦਾਰਾ ਗਰੋਹ ਦੇ ਤਿੰਨ ਮੈਂਬਰਾਂ ਨੂੰ ਫਾਇਰਿੰਗ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਕੋਲੋਂ ਪੁਲਿਸ ਨੇ 02 ਸੈਮੀ ਆਟੋਮੈਟਿਕ ਪਿਸਤੌਲ (0.32 ਬੋਰ) ਇਕ ਸੀ.ਐਮ.ਪੀ., 12 ਜ਼ਿੰਦਾ ਕਾਰਤੂਸ, ਇਕ ਕਾਰ ਅਤੇ ਇਕ ਬਾਈਕ ਬਰਾਮਦ ਕੀਤਾ ਹੈ। ਇਨ੍ਹਾਂ ਦੇ ਨਾਂਅ ਨਿਖਿਲ ਕੁਮਾਰ (24) ਨਿਵਾਸੀ ਸਮਾਲਕਾ ਹਰਿਆਣਾ, ਸ਼ੁਭਮ (23) ਨਿਵਾਸੀ ਮੁਜ਼ੱਫਰ ਨਗਰ, ਉੱਤਰ ਪ੍ਰਦੇਸ਼ ਅਤੇ ਮੁਕੇਸ਼ (24) ਨਿਵਾਸੀ ਕਰਨਾਲ ਹਰਿਆਣਾ ਹਨ। ਪੁਲਿਸ ਨੇ ਇਨ੍ਹਾਂ ’ਤੇ ਧਾਰਾ 308 (4) 125/3 (5) ਬੀ.ਐਨ.ਐਸ. ਅਤੇ ਧਾਰਾ 27 ਆਰਮ ਐਕਟ ਲਗਾ ਕੇ ਮਾਮਲਾ ਦਰਜ ਕੀਤਾ ਹੈ ਜੋ ਕਿ ਸੁਭਾਸ਼ ਪੈਲੇਸ ਥਾਣਾ ਵਿਖੇ ਦਰਜ ਕੀਤਾ ਗਿਆ ਹੈ। ਇਸ ਮਾਮਲੇ ਪ੍ਰਤੀ ਸਾਹਿਲ ਜੈਨ ਪੀਤਮਪੁਰਾ ਦਿੱਲੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਰਿਹਾਇਸ਼ ’ਤੇ ਫਾਇਰਿੰਗ ਕੀਤੀ ਸੀ ਅਤੇ ਨਾਲ ਹੀ ਉਸ ਦੀ ਕਾਰ ’ਤੇ ਵੀ ਫਾਇਰਿੰਗ ਕੀਤੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਤਕਨੀਕ ਨਿਗਰਾਨੀ, ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਇਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਇਨ੍ਹਾਂ ਤੋ ਪੁੱਛ ਪੜਤਾਲ ਕਰਨ ਵਿਚ ਜੁਟੀ ਹੋਈ ਹੈ।
ਪਿਛਲੀ ਖ਼ਬਰ ਫੈੱਡਰੇਸ਼ਨ ਆਫ਼ ਸੀਡ ਇੰਡਸਟਰੀ ਆਫ਼ ਇੰਡੀਆ ਦਾ ਹੋਇਆ ਦੂਸਰਾ ਸੰਮੇਲਨ ਅਗਲੀ ਖ਼ਬਰ ਇਕ ਹਫ਼ਤੇ ਅੰਦਰ ਸੈਂਪਲਾਂ ਦੀਆਂ ਰਿਪੋਰਟਾਂ ਅਤੇ ਕਾਰਵਾਈ ਦਾ ਵੇਰਵਾ ਜਨਤਕ ਨਾ ਕੀਤਾ ਤਾਂ ਸਿਹਤ ਵਿਭਾਗ ਦੇ ਦਫ਼ਤਰਾਂ ਦਾ ਕੀਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।