26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਗੁਰੂ ਨਾਨਕ ਖ਼ਾਲਸਾ ਕਾਲਜ ਵਲੋਂ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਯਮੁਨਾਨਗਰ, 25 ਨਵੰਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਵਲੋਂ ਸ਼ਹਿਰ ਦੇ ਯਮੁਨਾ ਘਾਟ ‘ਤੇ ‘ਸਾਫ਼ ਪਾਣੀ ਮੁਹਿੰਮ’ ਰਾਹੀਂ ਜਾਗਰੂਕਤਾ ਫੈਲਾਉਣ ਲਈ ਇਕ ਪ੍ਰੋਗਰਾਮ ਉਲੀਕਿਆ ਗਿਆ। ਇਸ ਮੁਹਿੰਮ ਦਾ ਪ੍ਰਬੰਧ ਕਾਲਜ ਦੇ ਆਈ.

ਅਜੀਤ ਡੈਸਕ 26-11-2026
ਯਮੁਨਾਨਗਰ, 25 ਨਵੰਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਵਲੋਂ ਸ਼ਹਿਰ ਦੇ ਯਮੁਨਾ ਘਾਟ ‘ਤੇ ‘ਸਾਫ਼ ਪਾਣੀ ਮੁਹਿੰਮ’ ਰਾਹੀਂ ਜਾਗਰੂਕਤਾ ਫੈਲਾਉਣ ਲਈ ਇਕ ਪ੍ਰੋਗਰਾਮ ਉਲੀਕਿਆ ਗਿਆ। ਇਸ ਮੁਹਿੰਮ ਦਾ ਪ੍ਰਬੰਧ ਕਾਲਜ ਦੇ ਆਈ. ਕਿਊ. ਏ. ਸੀ., ਬਾਇਓਟੈਕਨਾਲੋਜੀ ਵਿਭਾਗ ਅਤੇ ਐਨ. ਐਸ. ਐਸ. ਵਲੋਂ ‘ਮਾਈਕ੍ਰੋਬਾਇਓਲੋਜਿਸਟਸ ਸੁਸਾਇਟੀ ਇੰਡੀਆ’ ਅਤੇ ‘ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ’ ਦੇ ਸਹਿਯੋਗ ਨਾਲ ਕੀਤਾ ਗਿਆ। ਇਹ ਮੁਹਿੰਮ ‘ਛਠ ਪੁਰਬ’ ਤੋਂ ਬਾਅਦ ਚਲਾਈ ਗਈ, ਜਦੋਂ ਸ਼ਰਧਾਲੂ ਮਾਂ ਯਮੁਨਾ ਦੀ ਪੂਜਾ ਕਰਦੇ ਹਨ ਅਤੇ ਭੇਟਾਵਾਂ ਅਰਪਣ ਕਰਦੇ ਹਨ। ਇਸ ਮੁਹਿੰਮ ਦਾ ਉਦੇਸ਼ ਸਿਰਫ਼ ਸਫ਼ਾਈ ਕਰਨਾ ਹੀ ਨਹੀਂ, ਸਗੋਂ 6 ਵਿਵਸਥਿਤ ਪੜਾਵਾਂ ਰਾਹੀਂ ਮਾਂ ਯਮੁਨਾ ਦੀ ਰੱਖਿਆ ਕਰਨਾ ਸੀ, ਜਾਗਰੂਕਤਾ ਰੈਲੀ, ਟੀਮਾਂ ਦਾ ਗਠਨ, ਕੂੜੇ ਦੀ ਵੰਡ (ਪਲਾਸਟਿਕ, ਪੀਓ ਪੀ , ਰੰਗ, ਜੈਵਿਕ ਪਦਾਰਥ ਆਦਿ), ਘਾਟ ‘ਤੇ ਕੂੜਾ ਇਕੱਠਾ ਕਰਨਾ, ‘ਗ੍ਰੀਨ ਪੂਜਾ’ (ਸਿਰਫ਼ ਫੁੱਲਾਂ ਦੀ ਵਰਤੋਂ, ਪਲਾਸਟਿਕ ਦੀ ਮਨਾਹੀ) ਅਤੇ ਅੰਤਿਮ ਨਿਪਟਾਰਾ ਜਾਂ ਮੁੜ-ਵਰਤੋਂ (ਜਿਸ ਲਈ ਸਮੱਗਰੀ ਘਾਟ ਇੰਚਾਰਜ ਨੂੰ ਸੌਂਪ ਦਿੱਤੀ ਗਈ)। ਇਸ ਦਿਨ ਦਾ ਸਭ ਤੋਂ ਖਾਸ ਪਲ ਯਮੁਨਾ ਵਿਚ ‘ਈਕੋ-ਫ੍ਰੈਂਡਲੀ’ (ਵਾਤਾਵਰਨ-ਅਨੁਕੂਲ) ਆਟੇ ਦੀਆਂ ਗੋਲੀਆਂ ਅਰਪਣ ਕਰਨਾ ਸੀ - ਜੋ 100% ਕੁਦਰਤੀ ਤੌਰ ‘ਤੇ ਨਸ਼ਟ ਹੋਣ ਯੋਗ ਮੱਛੀਆਂ ਲਈ ਸੁਰੱਖਿਅਤ ਅਤੇ ਪ੍ਰਦੂਸ਼ਣ-ਰਹਿਤ ਹਨ। ਮੁੱਖ ਸਰਪ੍ਰਸਤ ਰਣਦੀਪ ਸਿੰਘ ਜੌਹਰ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਜਦਕਿ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਟੀਮ ਵਲੋਂ ਕੀਤੇ ਗਏ ਸਮਰਪਿਤ ਕੰਮ ਦੀ ਪ੍ਰਸ਼ੰਸਾ ਕੀਤੀ। ਡਾ. ਏ. ਐੱਮ. ਦੇਸ਼ਮੁਖ ਨੇ ਟੀਮ ਨੂੰ ਇਸ ਸ਼ਾਨਦਾਰ ਪਹਿਲਕਦਮੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਦਰਸਾਉਂਦੀ ਹੈ ਕਿ ਕਿਵੇਂ ਵਿਗਿਆਨ, ਆਸਥਾ ਅਤੇ ਸਮਾਜਿਕ ਜ਼ਿੰਮੇਵਾਰੀ ਮਿਲ ਕੇ ਸਾਡੇ ਜਲ ਸ੍ਰੋਤਾਂ ਦੀ ਰਾਖੀ ਕਰ ਸਕਦੇ ਹਨ। ਇਹ ਪ੍ਰੋਗਰਾਮ ਡਾ. ਕੈਥਰੀਨ ਮਸੀਹ, ਐੱਨ. ਐੱਸ. ਐਸ. ਟੀਮ ਦੇ ਮੈਂਬਰਾਂ- ਡਾ. ਹੇਮੰਤ ਮਿਸ਼ਰਾ, ਡਾ. ਗਿਆਨ ਭੂਸ਼ਣ, ਡਾ. ਪਾਇਲ ਲਾਂਬਾ ਅਤੇ ‘ਕਲੀਨ ਵਾਟਰ ਕਮੇਟੀ’ ਦੀ ਰਾਸ਼ਟਰੀ ਚੇਅਰਪਰਸਨ ਡਾ. ਨਿਧੀ ਮਹੇਂਦਰੂ ਦੀ ਅਗਵਾਈ ਹੇਠ ਕਰਵਾਇਆ ਕੀਤਾ ਗਿਆ। ਪ੍ਰਬੰਧਕੀ ਟੀਮ ਵਿਚ ਡਾ. ਸੋਨਾਲੀ ਸਾਂਗਵਾਨ ਅਤੇ ਰਾਘਵ ਸ਼ਾਮਿਲ ਸਨ।
ਪਿਛਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਦੀ ਪਹਿਲਕਦਮੀ ਸਦਕਾ , ਕੁਰੂਕਸ਼ੇਤਰ ਸੰਸਦੀ ਹਲਕੇ ਵਿਚ ਵਿਸ਼ਾਲ ਤਿਰੰਗੇ ਦੇਸ਼ ਭਗਤੀ ਦਾ ਪ੍ਰਤੀਕ... ਅਗਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ ਦਾ 47ਵੇਂ ਅੰਤਰ ਜ਼ੋਨਲ ਯੁਵਕ ਮੇਲੇ ਵਿਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।