‘ ਛਤਰਪਤੀ ਯਾਦਗਾਰੀ ਸਮਾਰੋਹ’ 29 ਨੂੰ- ਤਿਆਰੀਆਂ ਮੁਕੰਮਲ
ਸਿਰਸਾ, 27 ਨਵੰਬਰ (ਭੁਪਿੰਦਰ ਪੰਨੀਵਾਲੀਆ)- ਸਾਹਿਤਕ, ਸੱਭਿਆਚਾਰਕ ਅਤੇ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਸੰਸਥਾ ‘ਸੰਵਾਦ ਸਿਰਸਾ’ ਵੱਲੋਂ 29 ਨਵੰਬਰ ਨੂੰ ਪੰਚਾਇਤ ਭਵਨ ’ਚ ਕਰਵਾਏ ਜਾ ਰਹੇ ‘ਛਤਰਪਤੀ ਯਾਦਗਾਰੀ ਸਮਾਰੋਹ’ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਸੰਸਥਾ ਦੇ ਕਨਵੀਨਰ ਪਰਮਾਨੰਦ ਸ਼ਾਸਤਰੀ ਦੀ ਪ੍ਰਧਾਨਗੀ ਹੇਠ ਹੋਈ। ‘ਸੰਵਾਦ ਸਿਰਸਾ’ ਦੇ ਕੋ-ਕਨਵੀਨਰ ਡਾ.
ਸਿਰਸਾ, 27 ਨਵੰਬਰ (ਭੁਪਿੰਦਰ ਪੰਨੀਵਾਲੀਆ)- ਸਾਹਿਤਕ, ਸੱਭਿਆਚਾਰਕ ਅਤੇ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਸੰਸਥਾ ‘ਸੰਵਾਦ ਸਿਰਸਾ’ ਵੱਲੋਂ 29 ਨਵੰਬਰ ਨੂੰ ਪੰਚਾਇਤ ਭਵਨ ’ਚ ਕਰਵਾਏ ਜਾ ਰਹੇ ‘ਛਤਰਪਤੀ ਯਾਦਗਾਰੀ ਸਮਾਰੋਹ’ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਸੰਸਥਾ ਦੇ ਕਨਵੀਨਰ ਪਰਮਾਨੰਦ ਸ਼ਾਸਤਰੀ ਦੀ ਪ੍ਰਧਾਨਗੀ ਹੇਠ ਹੋਈ। ‘ਸੰਵਾਦ ਸਿਰਸਾ’ ਦੇ ਕੋ-ਕਨਵੀਨਰ ਡਾ. ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਦੌਰਾਨ ਵੱਖ-ਵੱਖ ਕਮੇਟੀਆਂ ਦੇ ਇੰਚਾਰਜਾਂ ਨੇ ਸਮਾਰੋਹ ਸਬੰਧੀ ਤਿਆਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਭਰੋਸਾ ਦੁਆਇਆ ਕਿ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਡਾ. ਹਰਵਿੰਦਰ ਸਿੰਘ ਨੇ ਕਿਹਾ ਕਿ ‘ਛਤਰਪਤੀ ਯਾਦਗਾਰੀ ਸਮਾਰੋਹ’ ਦੌਰਾਨ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਪੱਤਰਕਾਰ ਸ਼ੀਤਲ ਪੀ. ਸਿੰਘ ਨੂੰ ‘ਛਤਰਪਤੀ ਸਨਮਾਨ-2026’ ਨਾਲ ਨਿਵਾਜਿਆ ਜਾਵੇਗਾ। ਇਸ ਮੌਕੇ ਸ਼ੀਤਲ ਪੀ. ਸਿੰਘ ‘ਏ.ਆਈ. ਦੇ ਦੌਰ ਵਿੱਚ ਦੁਨੀਆਂ, ਲੋਕਤੰਤਰ ਅਤੇ ਮੀਡੀਆ’ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕਰਨਗੇ। ਸਮਾਰੋਹ ਦੀ ਪ੍ਰਧਾਨਗੀ ਪ੍ਰਸਿੱਧ ਪੰਜਾਬੀ ਲੇਖਕ ਅਤਰਜੀਤ ਕਹਾਣੀਕਾਰ (ਬਠਿੰਡਾ) ਕਰਨਗੇ। ਇਸ ਮੌਕੇ ਪ੍ਰੋ. ਹਰਭਗਵਾਨ ਚਾਵਲਾ ਵੱਲੋਂ ਰਚਿਤ ਹਿੰਦੀ ਮਿੰਨੀ ਕਹਾਣੀ ਸੰਗ੍ਰਹਿ ‘ਸੀਜ਼ਫਾਇਰ’ ਅਤੇ ਡਾ. ਰਾਮੇਸ਼ਵਰ ਦਾਸ ਵੱਲੋਂ ਲਿਖੀ ਸਮੀਖਿਆ ਪੁਸਤਕ ‘ਜਾਤੀ ਵਿਵਸਥਾ ਅਤੇ ਵਿਚਾਰਧਾਰਾ’ ਦਾ ਲੋਕ ਅਰਪਣ ਕੀਤਾ ਜਾਵੇਗਾ ਅਤੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਮੀਟਿੰਗ ਵਿੱਚ ਅੰਸ਼ੁਲ ਛਤਰਪਤੀ, ਪ੍ਰੋ. ਹਰਭਗਵਾਨ ਚਾਵਲਾ, ਪਰਮਾਨੰਦ ਸ਼ਾਸਤਰੀ, ਡਾ. ਹਰਵਿੰਦਰ ਸਿੰਘ, ਡਾ. ਨਿਰਮਲ ਸਿੰਘ, ਅਰਵੇਲ ਸਿੰਘ ਵਿਰਕ, ਡਾ. ਸ਼ੇਰ ਚੰਦ, ਅਨੀਸ਼ ਕੁਮਾਰ, ਸੁਸ਼ੀਲ ਪੁਰੀ, ਕੁਲਵੰਤ ਸਿੰਘ, ਲਲਿਤ ਸੋਲੰਕੀ, ਨਵਨੀਤ ਸਿੰਘ ਰੈਣੂ ਆਦਿ ਨੇ ਸ਼ਿਰਕਤ ਕੀਤੀ।