29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਦਿੱਲੀ ਦੇ ਸ਼ਾਲੀਮਾਰ ਬਾਗ ਵਿਖੇ ਹੁਨਰ ਦਾ ਨਵਾਂ ਕੇਂਦਰ ਹੋਵੇਗਾ ਵਿਕਸਿਤ

ਨਵੀਂ ਦਿੱਲੀ, 28 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸ਼ਾਲੀਮਾਰ ਬਾਗ ਇਲਾਕੇ ਵਿਚ ਹੁਨਰ ਦਾ ਨਵਾਂ ਕੇਂਦਰ ਵਿਕਸਿਤ ਕੀਤਾ ਜਾਵੇਗਾ, ਤਾਂ ਕਿ ਔਰਤਾਂ ਨੂੰ ਰੁਜ਼ਗਾਰ ਮਿਲ ਸਕੇ ਅਤੇ ਉਹ ਆਰਥਿਕ ਰੂਪ ਵਿਚ ਨਿਰਭਰ ਹੋ ਜਾਣ।

ਅਜੀਤ ਡੈਸਕ 29-11-2026
ਨਵੀਂ ਦਿੱਲੀ, 28 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸ਼ਾਲੀਮਾਰ ਬਾਗ ਇਲਾਕੇ ਵਿਚ ਹੁਨਰ ਦਾ ਨਵਾਂ ਕੇਂਦਰ ਵਿਕਸਿਤ ਕੀਤਾ ਜਾਵੇਗਾ, ਤਾਂ ਕਿ ਔਰਤਾਂ ਨੂੰ ਰੁਜ਼ਗਾਰ ਮਿਲ ਸਕੇ ਅਤੇ ਉਹ ਆਰਥਿਕ ਰੂਪ ਵਿਚ ਨਿਰਭਰ ਹੋ ਜਾਣ। ਇਹ ਕੇਂਦਰ ਸ਼ਾਲੀਮਾਰ ਬਾਗ ਦੀ ਡੇਸੂ ਕਾਲੋਨੀ ਦੇ ਨਜ਼ਦੀਕ ਅੱਠ ਏਕੜ ਵਿਚ ਹੋਵੇਗਾ। ਇਸ ਕੇਂਦਰ ਦਾ ਨਿਰਮਾਣ ਡੀ. ਟੀ. ਟੀ. ਡੀ. ਸੀ. ਦੇ ਦੁਆਰਾ ਕੀਤਾ ਜਾਵੇਗਾ। ਇਸ ਕੇਂਦਰ ੇ ਵਿਚ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਔਰਤਾਂ ਨੂੰ ਆਪਣਾ ਕੰਮ ਧੰਦਾ ਸ਼ੁਰੂ ਕਰਨ ਵਿਚ ਸਹਾਇਤਾ ਕੀਤੀ ਜਾਵੇਗੀ। ਇਸ ਕੇਂਦਰ ਵਿਚ 14 ਆਧੁਨਿਕ ਲੈਬ, ਸਮਾਰਟ ਕਲਾਸ ਰੂਮ, ਕਾਨਫਰੰਸ ਹਾਲ, ਲਰਨਿੰਗ ਰਿਸੋਰਸ ਸੈਂਟਰ (ਲਾਇਬ੍ਰੇਰੀ) ਅਤੇ ਤਕਰੀਬਨ 250 ਲੋਕਾਂ ਦੀ ਸਮਰੱਥਾ ਵਾਲਾ ਮਲਟੀਪਰਪਜ਼ ਆਡੀਟੋਰੀਅਮ ਤਿਆਰ ਕੀਤਾ ਜਾਵੇਗਾ ਅਤੇ ਨਾਲ ਹੀ ਇਥੇ ਹਾਰਟੀਕਲਚਰ ’ਚ ਟ੍ਰੇਨਿੰਗ ਫੀਲਡ ਵਿਕਸਿਤ ਹੋਵੇਗਾ ਜਿਥੇ ਕਿ ਪੌਦਿਆਂ ਦੀ ਦੇਖਭਾਲ ਕਰਨ ਦੇ ਪ੍ਰਤੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਕ ਹੋਸਟਲ ਅਤੇ ਆਧੁਨਿਕ ਖੇਡ ਸਹੂਲਤਾਂ ਵੀ ਵਿਕਸਤ ਕੀਤੀਆਂ ਜਾਣਗੀਆਂ। ਇਸ ਕੇਂਦਰ ਵਿਚ ਔਰਤਾਂ ਲਈ ਬੇਕਰੀ, ਫੂਡ ਪ੍ਰੋਸੈਸਿੰਗ, ਫੈਸ਼ਨ ਡਿਜ਼ਾਇਨ, ਸਿਲਾਈ ਕਢਾਈ ਤੇ ਬਿਊਟੀ ਵੈੱਲਨੈਸ ਜਿਹੇ ਪਾਠਕ੍ਰਮ ਸੰਚਾਲਿਤ ਕੀਤੇ ਜਾਣਗੇ। ਟ੍ਰੇਨਿੰਗ ਤੋਂ ਬਾਅਦ ਔਰਤਾਂ ਆਪਣਾ ਕੰਮ ਸ਼ੁਰੂ ਕਰ ਸਕਣਗੀਆਂ।
ਪਿਛਲੀ ਖ਼ਬਰ ਨਗਰ ਨਿਗਮ ਦੇ ਸਕੂਲਾਂ ’ਚ ਬੱਚਿਆਂ ਦੇ ਦਾਖ਼ਲੇ ਪ੍ਰਤੀ ਅਧਿਆਪਕ ਲੋਕਾਂ ਦੇ ਘਰ ਜਾਣਗੇ ਅਗਲੀ ਖ਼ਬਰ ਅਗਲੇ ਸਾਲ ਦੋ ਸਰਕਾਰੀ ਹਸਪਤਾਲ ਹੋਣਗੇ ਸ਼ੁਰੂ-ਲੋਕਾਂ ਨੂੰ ਮਿਲੇਗੀ ਸਹੂਲਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।