09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਲਤੀਫ਼ਪੁਰਾ 'ਚ ਹੋ ਸਕਦੀ ਹੈ ਫਰਵਰੀ ਦੇ ਪਹਿਲੇ ਹਫ਼ਤੇ ਕਾਰਵਾਈ <br/>

ਅਜੀਤ ਡੈਸਕ 25-01-2026
ਲਤੀਫਪੁਰਾ ਦੀ 120 ਫੁੱਟੀ ਰੋਡ ਸਮੇਤ ਹੋਰ ਕਬਜ਼ੇ ਹਟਾਉਣ ਸੰਬੰਧੀ ਕਾਰਵਾਈ ਲਈ 9 ਫਰਵਰੀ ਤੱਕ ਦਾ ਸਮਾਂ ਮੰਗਿਆ ਗਿਆ ਹੈ | ਦੱਸਿਆ ਜਾਂਦਾ ਹੈ ਕਿ ਉਸ ਮਾਮਲੇ ਵਿਚ ਟਰੱਸਟ ਵੱਲੋਂ ਵੀ ਆਪਣੀ ਤਿਆਰੀ ਕਰ ਲਈ ਦੱਸੀ ਜਾ ਰਹੀ ਹੈ | ਇਹ ਮਾਮਲਾ ਲੰਬੇ ਸਮੇਂ ਤੋਂ ਲਟਕ ਰਿਹਾ ਹੈ | ਟਰੱਸਟ ਵੱਲੋਂ ਦੋ ਸਾਲ ਪਹਿਲਾਂ ਲਤੀਫਪੁਰਾ ਦੇ ਕਬਜ਼ੇ ਤੋੜੇ ਗਏ ਸੀ ਪਰ ਮਲਬਾ ਨਹੀਂ ਚੁੱਕਿਆ ਗਿਆ ਸੀ ਤਾਂ ਇਸ ਤੋਂ ਇਲਾਵਾ 120 ਫੁੱਟੀ ਰੋਡ ਜਿਹੜੀ ਪਹਿਲਾਂ ਚੱਲਦੀ ਸੀ ਉਸ ਦਾ ਰਸਤਾ ਵੀ ਬਾਅਦ ਵਿਚ ਬੰਦ ਕਰ ਦਿੱਤਾ ਗਿਆ ਹੈ | ਦੂਜੇ ਪਾਸੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਤਰਫ਼ੋਂ ਸਰਕਾਰ ਦੇ ਵਧੀਕ ਐਡਵੋਕੇਟ ਜਨਰਲ ਨੇ ਹਾਈਕੋਰਟ ਵਿਚ ਪੇਸ਼ ਹੋ ਕੇ 9 ਫਰਵਰੀ ਤੋਂ ਪਹਿਲਾਂ-ਪਹਿਲਾਂ ਕਬਜ਼ਾ ਹਟਾਉਣ ਦਾ ਭਰੋਸਾ ਦਿੱਤਾ ਸੀ ਜਿਸ 'ਤੇ ਹੁਣ ਇਹ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਟਰੱਸਟ, ਪ੍ਰਸ਼ਾਸਨ ਵੱਲੋਂ ਫਰਵਰੀ ਦੇ ਪਹਿਲੇ ਹਫ਼ਤੇ ਕਿਸੇ ਵੇਲੇ ਕਾਰਵਾਈ ਕੀਤੀ ਜਾ ਸਕਦੀ ਹੈ | ਇਸ ਤੋਂ ਪਹਿਲਾਂ ਲਤੀਫਪੁਰਾ ਮੁੜ ਵਸੇਬਾ ਮੋਰਚਾ ਨੇ ਡੀ.ਸੀ. ਹਿਮਾਂਸ਼ੂ ਅਗਰਵਾਲ ਨੂੰ ਮੰਗ ਪੱਤਰ ਵੀ ਦਿੱਤਾ ਸੀ ਕਿ ਉਹ ਲਤੀਫਪੁਰਾ ਦੀ 120 ਫੁੱਟੀ ਰੋਡ 'ਤੇ ਪਾਈਪ ਤਾਂ ਪਾਉਣ ਦੇਣਗੇ ਜਦੋਂ ਕਿ ਪਹਿਲਾਂ ਉਨ੍ਹਾਂ ਦਾ ਪੁਨਰਵਾਸ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚੁਗਿੱਟੀ ਵਿਚ ਪਾਵਰਕਾਮ ਦੀ ਜ਼ਮੀਨ 'ਤੇ ਬਣੇ ਮਕਾਨਾਂ ਨੂੰ ਨਾ ਹਟਾਉਣ ਦਾ ਫ਼ੈਸਲਾ ਕਰ ਚੁੱਕੀ ਹੈ ਤਾਂ ਉਨ੍ਹਾਂ ਦਾ ਮੁੜ ਵਸੇਬਾ ਇਸ ਜਗ੍ਹਾ 'ਤੇ ਕੀਤਾ ਜਾਵੇ |

ਪਿਛਲੀ ਖ਼ਬਰ ਇੰਪਰੂਵਮੈਂਟ ਟਰੱਸਟ ਦੀਆਂ ਕਾਲੋਨੀਆਂ 'ਚ 31 ਦਸੰਬਰ ਤੱਕ ਅਲਾਟੀਆਂ ਨੂੰ ਕਰਨੀ ਪਏਗੀ ਉਸਾਰੀ ਅਗਲੀ ਖ਼ਬਰ ਸਰਫੇਸ ਵਾਟਰ ਪ੍ਰਾਜੈਕਟ 'ਚ ਦੇਰੀ ਲਈ ਐਲ. ਐਂਡ ਟੀ. ਕੰਪਨੀ ਨੂੰ 7.5 ਕਰੋੜ ਰੁਪਏ ਜੁਰਮਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।