08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ <br/>

ਭਾਈ ਭਾਰਤ ਸਿੰਘ ਜਵੱਦੀ ਟਕਸਾਲ ਲੁਧਿਆਣਾ ਦਾ ਜਥਾ ਕੀਰਤਨ ਕਰਦਾ ਹੋਇਆ, ਨਾਲ ਸ. ਰਛਪਾਲ ਸਿੰਘ ਪਾਲ ਨੂੰ ਸਨਮਾਨਿਤ ਕਰਦੇ ਹੋਏ ਸਰਦਾਰਨੀ ਬਲਬੀਰ ਕੌਰ, ਜਸਪਾਲ ਸਿੰਘ ਵੜੈਚ, ਪਿ੍ੰ. ਰਸ਼ਪਾਲ ਸਿੰਘ ਸੰਧੂ ਤੇ ਦੀਪਇੰਦਰ ਸਿੰਘ ਪੁਰੇਵਾਲ | ਤਸਵੀਰਾਂ. ਮੁਨੀਸ਼ <br/> 25-01-2026
ਜਲੰਧਰ, 24 ਜਨਵਰੀ (ਜਸਪਾਲ ਸਿੰਘ)-ਲਾਇਲਪੁਰ ਖ਼ਾਲਸਾ ਕਾਲਜ ਵਿਖੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਮੌਕੇ ਸਹਿਜ ਪਾਠ ਦੇ ਭੋਗ ਉਪਰੰਤ ਭਾਈ ਭਾਰਤ ਸਿੰਘ ਜਵੱਦੀ ਟਕਸਾਲ ਲੁਧਿਆਣਾ ਦੇ ਜਥੇ ਨੇ ਰਵਾਇਤੀ ਤੰਤੀ ਸਾਜ਼ਾਂ ਨਾਲ ਆਪਣੀ ਰਸਭਿੰਨੀ ਤੇ ਮਧੁਰ ਵਾਣੀ ਨਾਲ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ, ਮੀਤ ਪ੍ਰਧਾਨ ਸ. ਦੀਪਇੰਦਰ ਸਿੰਘ ਪੁਰੇਵਾਲ, ਸੰਯੁਕਤ ਸਕੱਤਰ ਸ. ਜਸਪਾਲ ਸਿੰਘ ਵੜੈਚ, ਪਿ੍ੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਤੇ ਸ. ਰਸ਼ਪਾਲ ਸਿੰਘ ਪਾਲ ਨੇ ਭਾਈ ਭਾਰਤ ਸਿੰਘ ਜਵੱਦੀ ਟਕਸਾਲ ਦੇ ਕੀਰਤਨੀ ਜਥੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਸ਼ਖਸੀਅਤ ਸੰਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਪੰਜਾਬ ਦੇ ਰਫੀ ਸ. ਰਸ਼ਪਾਲ ਸਿੰਘ ਪਾਲ ਨੇ ਆਪਣੀ ਆਵਾਜ਼ ਰਾਹੀਂ ਗੁਰੂ ਸਾਹਿਬ ਦੀ ਮਹਿਮਾ ਵਿੱਚ ਕਾਵਿ ਗਾਇਨ ਕੀਤਾ | ਇਸ ਸਮੇਂ ਸਮੂਹ ਸਟਾਫ, ਵਿਦਿਆਰਥੀ ਤੇ ਲਾਇਲਪੁਰ ਖ਼ਾਲਸਾ ਮੈਨੇਜਮੈਂਟ ਦੀਆਂ ਸਮੂਹ ਵਿਦਿਅਕ ਸੰਸਥਾਵਾਂ ਦੇ ਪਿ੍ੰਸੀਪਲ ਵੀ ਹਾਜ਼ਰ ਸਨ | ਮੰਚ ਸੰਚਾਲਨ ਦੀ ਭੂਮਿਕਾ ਡਾ. ਹਰਜਿੰਦਰ ਸਿੰਘ ਸੇਖੋ ਨੇ ਬਾਖੂਬੀ ਨਿਭਾਈ |

ਪਿਛਲੀ ਖ਼ਬਰ ਕੇ. ਐਮ. ਵੀ. ਵਿਖੇ ਮਨਾਇਆ ਗਣਤੰਤਰ ਦਿਵਸ <br/> ਅਗਲੀ ਖ਼ਬਰ ਸਿਹਤ ਬੀਮਾ ਯੋਜਨਾ ਆਮ ਆਦਮੀ ਪਾਰਟੀ ਦਾ ਸਿਆਸੀ ਸਟੰਟ- ਬੇਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।