05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਫਿਲੌਰ ਰੇਲਵੇ ਫਾਟਕਾਂ ਵਿਚਕਾਰ ਫਸੀ ਇੱਟਾਂ ਦੀ ਭਰੀ ਟਰਾਲੀ, ਵੱਡਾ ਹਾਦਸਾ ਹੋਣੋਂ ਟਲਿਆ <br/>

ਫਾਟਕ ਵਿਚਕਾਰ ਮਿੱਟੀ 'ਚ ਧਸੀ ਇੱਟਾਂ ਨਾਲ ਭਰੀ ਟਰਾਲੀ ਅਤੇ ਕੋਲੋਂ ਗੁਜ਼ਰਦੀ ਟਰੇਨ | ਤਸਵੀਰਾਂ:ਗੈਰੀ ਫਿਲੌਰ <br/> 25-01-2026
ਫਿਲੌਰ, 24 ਜਨਵਰੀ (ਵਿਪਨ ਗੈਰੀ)- ਫਿਲੌਰ ਤੋਂ ਨੂਰਮਹਿਲ ਜਾਣ ਵਾਲੇ ਰਸਤੇ ਵਿਚ ਬਣੇ ਰੇਲਵੇ ਫਾਟਕਾਂ 'ਤੇ ਉਸ ਸਮੇਂ ਹਲਚਲ ਮੱਚ ਗਈ ਜਦੋਂ ਇੱਟਾਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਫਾਟਕਾਂ ਦੇ ਵਿਚਕਾਰ ਫਸ ਗਈ | ਟਰੈਕਟਰ-ਟਰਾਲੀ ਦੇ ਡਰਾਈਵਰ ਸੰਜੇ ਨੇ ਦੱਸਿਆ ਕਿ ਉਹ ਇੱਕ ਨਿੱਜੀ ਇੱਟ ਭੱਠੇ ਤੋਂ ਇੱਟਾਂ ਭਰ ਕੇ ਨੂਰਮਹਿਲ ਰੋਡ ਵਲ ਜਾ ਰਿਹਾ ਸੀ | ਭਾਰੀ ਮੀਂਹ ਕਾਰਨ ਮਿੱਟੀ ਪੋਲੀ ਹੋਣ ਨਾਲ ਫਾਟਕਾਂ ਦੇ ਨਜ਼ਦੀਕ ਟਰਾਲੀ ਦਾ ਪਹੀਆ ਮਿੱਟੀ ਵਿਚ ਧਸ ਗਿਆ ਜਿਸ ਕਾਰਨ ਟਰਾਲੀ ਵਿਚਕਾਰ ਹੀ ਅਟਕ ਗਈ | ਘਟਨਾ ਦੌਰਾਨ ਦੋਵਾਂ ਪਾਸਿਆਂ ਤੋਂ ਆ ਰਹੀਆਂ ਰੇਲ ਗੱਡੀਆਂ ਨੂੰ ਸਾਵਧਾਨੀ ਵਜੋਂ ਹੌਲੀ ਗਤੀ ਨਾਲ ਲੰਘਾਇਆ ਗਿਆ ਜਿਸ ਮਗਰੋਂ ਹੈੱਡਰ ਕਰੇਨ ਦੀ ਮਦਦ ਨਾਲ ਟਰਾਲੀ ਨੂੰ ਬਾਹਰ ਕੱਢ ਲਿਆ ਗਿਆ ਜਿਸ ਨਾਲ ਕਿਸੇ ਵੀ ਵੱਡੇ ਹਾਦਸੇ ਤੋਂ ਬਚਾਅ ਰਿਹਾ |

ਪਿਛਲੀ ਖ਼ਬਰ ਸੇਂਟ ਸੋਲਜਰ ਮੈਨੇਜਮੈਂਟ ਐਂਡ ਟੈਕਨੀਕਲ ਇੰਸਟੀਚਿਊਟ 'ਚ ਬਸੰਤ ਪੰਚਮੀ ਮਨਾਈ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ ਸ਼ਾਹਕੋਟ ਦੇ ਪਿੰਡਾਂ 'ਚ 'ਟਰੈਕਟਰ ਮਾਰਚ' ਭਲਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।