03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪਿੰਡ ਅੱਟੀ ਵਿਖੇ ਜਾਗਰੂਕਤਾ ਕੈਂਪ ਲਗਾਇਆ <br/>

ਸੜਕ ਸੁਰੱਖਿਆ ਫੋਰਸ ਦੇ ਮਾਹਿਰ ਤੇ ਸਕੂਲ ਦੇ ਪ੍ਰਬੰਧਕ ਚਰਨਜੀਤ ਸਿੰਘ, ਸਕੂਲੀ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਕਰਦੇ ਹੋਏ | ਤਸਵੀਰ-ਸਤਿੰਦਰ ਸ਼ਰਮਾ <br/> 25-01-2026
ਫਿਲੌਰ, 24 ਜਨਵਰੀ (ਸਤਿੰਦਰ ਸ਼ਰਮਾ)- ਸੜਕ ਸੁਰੱਖਿਆ ਫੋਰਸ ਤੇ ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਵੱਲੋਂ ਸੜਕ ਸੁਰੱਖਿਆ ਹਫ਼ਤਾ ਮਨਾਉਂਦੇ ਹੋਏ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਵਿਚ ਏ.ਐਸ.ਆਈ. ਜਸਵਿੰਦਰ ਸਿੰਘ, ਏ.ਐਸ.ਆਈ. ਸਰਬਜੀਤ ਸਿੰਘ, ਮੈਡਮ ਨੀਸ਼ਾ ਤੇ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਨੇ ਬੱਚਿਆਂ ਨੂੰ ਧੁੰਦ ਤੇ ਰਾਤ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਮਾਹਿਰਾਂ ਨੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਨਾ ਚਲਾਉਣ ਦੀ ਅਪੀਲ ਕੀਤੀ | ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਵੱਲੋਂ ਵੱਖ-ਵੱਖ ਵਾਹਨਾਂ ਨੂੰ ਰਿਫਲੈਕਟਰ ਸਟਿੱਕਰ ਲਗਾਏ ਗਏ | ਇਸ ਮੌਕੇ ਸਕੂਲ ਦੇ ਐਮ.ਡੀ. ਸੁਖਦੀਪ ਸਿੰਘ, ਸਕੂਲ ਸਟਾਫ਼, ਡਰਾਈਵਰ ਤਰਸੇਮ ਲਾਲ, ਅਤਵਾਤ ਸਿੰਘ, ਅਸ਼ੋਕ ਕੁਮਾਰ, ਰਵਿੰਦਰ, ਰਾਜਾ ਵਰਿੰਦਰ ਸਮਰਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਹਿੰਦ ਨੇੜੇ ਅੰਮਿ੍ਤਸਰ-ਦਿੱਲੀ ਰੇਲ ਪਟੜੀ 'ਤੇ ਵੱਡਾ ਧਮਾਕਾ ਅਗਲੀ ਖ਼ਬਰ ਪੀ.ਐੱਮ. ਪੋਸ਼ਣ ਸਕੀਮ ਅਧੀਨ ਬਲਾਕ ਪੱਧਰੀ ਕੁਕਿੰਗ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।