ਜਲੰਧਰ, 13 ਫਰਵਰੀ (ਡਾ.ਜਤਿੰਦਰ ਸਾਬੀ) - ਸੀਨੀਅਰ ਪੰਜਾਬ ਸਟੇਟ ਖੋ-ਖੋ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੇ ਮੁਕਾਬਲੇ 14 ਤੋਂ 15 ਫਰਵਰੀ ਤੱਕ ਪਿੰਡ ਅੱਕਾਂਵਾਲੀ (ਮਾਨਸਾ) ਵਿਖੇ ਕਰਵਾਏ ਜਾ ਰਹੇ ਹਨ | ਜਨਰਲ ਸਕੱਤਰ ਹਰਬਿੰਦਰ ਪਾਲ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੀਆਂ ਜਲੰਧਰ ਦੀ ਲੜਕੇ ਵਰਗ ਦੀ ਟੀਮ 'ਚ ਵਿਨੀਤ (ਕਪਤਾਨ), ਸੁਭਾਸ਼ ਪਾਸਵਾਲ, ਸੁਸ਼ੀਲ, ਸੋਹਿਲ, ਵਿਸ਼ਾਲ ਕੁਮਾਰ, ਭਰਤ, ਪ੍ਰਵੇਸ਼ ਕੁਮਾਰ, ਪਿੰਸ ਡੁੰਗ ਡੁੰਗ, ਮਨਦੀਪ ਯਾਦਵ, ਸੁਖਚੈਨ, ਨਵੀਸ, ਗੁਲਸ਼ਨ, ਅਨਮੋਲ, ਜਗਜੀਤ ਸਿੰਘ ਦੀ ਚੋਣ ਕੀਤੀ ਗਈ ਹੈ | ਲ਼ੜਕੀਆਂ ਦੀ ਟੀਮ 'ਚ ਜਸਪ੍ਰੀਤ ਕੌਰ ਕਪਤਾਨ, ਖ਼ੁਸ਼ੀ, ਸਿੱਧੀ ਕੁਮਾਰੀ, ਨੀਲਮ, ਪਲਕ, ਅਨਾਸ਼ਿਕਾ, ਤਮੰਨਾ, ਅਨਾਮਿਕਾ, ਪ੍ਰੀਆ, ਮੋਨਿਕਾ, ਅਰਸ਼ਪ੍ਰੀਤ ਕੌਰ ਦੀ ਚੋਣ ਕੀਤੀ ਗਈ ਹੈ | ਲੜਕੇ ਵਰਗ ਦਾ ਕੋਚ ਸੁਰੇਸ਼ ਕੁਮਾਰ ਤੇ ਮੈਨੇਜਰ ਵਿਸ਼ਾਲ ਕੁਮਾਰ ਤੇ ਲੜਕੀਆਂ ਦੀ ਟੀਮ ਦਾ ਕੋਚ ਜਤਿੰਦਰ ਕੁਮਾਰ ਤੇ ਮੈਨੇਜਰ ਅਫਸਾਨਾ ਨੂੰ ਬਣਾਇਆ ਗਿਆ | ਇਨ੍ਹਾਂ ਟੀਮਾਂ ਨੂੰ ਪੰਜਾਬ ਚੈਂਪੀਅਨਸ਼ਿਪ ਲਈ ਰਵਾਨਾ ਕਰਨ ਮੌਕੇ ਪ੍ਰਧਾਨ ਗੁਰਦੇਵ ਸਿੰਘ ਕੰਬੋਜ, ਸੌਰਵ ਰਾਜ, ਨਵੀਨ ਸ਼ੋਰੀ, ਗੁਰਚਰਨ ਸਿੰਘ, ਨਿਰਮਲ ਸੈਣੀ, ਗੁਰਿੰਦਰ ਸਿੰਘ ਗੁਰੂ ਤੇ ਹੋਰ ਹਾਜ਼ਰ ਸਨ |