16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸ਼ਾਹਕੋਟ ਪੁਲਿਸ ਵਲੋਂ 265 ਗ੍ਰਾਮ ਹੈਰੋਇਨ, 1 ਪਿਸਤੌਲ, 5 ਜ਼ਿੰਦਾ ਰੌਂਦਾਂ ਸਮੇਤ 5 ਤਸਕਰ ਕਾਬੂ <br/>

ਮਲਸੀਆਂ ਚੌਕੀ ਦੀ ਪੁਲਿਸ ਵਲੋਂ ਬਰਾਮਦ ਪਿਸਤੌਲ ਤੇ ਹੈਰੋਇਨ ਨਾਲ ਚੌਕੀ ਇੰਚਾਰਜ ਏ.ਐੱਸ.ਆਈ. ਜਗਤਾਰ ਸਿੰਘ ਤੇ ਪੁਲਿਸ ਪਾਰਟੀ | ਤਸਵੀਰਾਂ- ਸੁਖਦੀਪ ਸਿੰਘ <br/> ਥਾਣਾ ਸ਼ਾਹਕੋਟ ਦੀ ਪੁਲਿਸ ਵਲੋਂ ਬਰਾਮਦ ਹੈਰੋਇਨ ਸਮੇਤ ਏ.ਐੱਸ.ਆਈ. ਸਰਵਣ ਸਿੰਘ ਤੇ ਪੁਲਿਸ ਪਾਰਟੀ | <br/> 23-02-2026
ਸ਼ਾਹਕੋਟ/ਮਲਸੀਆਂ, 22 ਫਰਵਰੀ (ਸੁਖਦੀਪ ਸਿੰਘ, ਦਲਜੀਤ ਸਿੰਘ ਸਚਦੇਵਾ)- ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀ.ਐੱਸ.ਪੀ. ਸ਼ਾਹਕੋਟ ਸੁਖਪਾਲ ਸਿੰਘ ਦੀ ਅਗਵਾਈ ਤੇ ਐੱਸ.ਐਚ.ਓ. ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਦੀ ਦੇਖ-ਰੇਖ ਹੇਠ ਪੁਲਿਸ ਪਾਰਟੀਆਂ ਵੱਲੋਂ 5 ਤਸਕਰਾਂ ਨੂੰ ਗਿ੍ਫ਼ਤਾਰ ਕਰ ਕੇ 265 ਗ੍ਰਾਮ ਹੈਰੋਇਨ, ਇੱਕ ਪਿਸਤੌਲ, 5 ਜਿੰਦਾ ਰੌਂਦ ਬਰਾਮਦ ਕੀਤੇ ਹਨ | ਡੀ.ਐੱਸ.ਪੀ. ਸੁਖਪਾਲ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲਸੀਆਂ ਪੁਲਿਸ ਚੌਂਕੀ ਦੇ ਇੰਚਾਰਜ ਏ.ਐੱਸ.ਆਈ. ਜਗਤਾਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਨਰਸਿੰਗ ਕਾਲਜ ਮਲਸੀਆਂ ਸਾਹਮਣੇ ਇੱਕ ਮੋਟਰਸਾਈਕਲ ਮਾਰਕਾ ਯਾਹਮਾ (ਪੀ.ਬੀ. 08 ਈ.ਪੀ. 2787) 'ਤੇ ਸਵਾਰ ਸੁਰਿੰਦਰਪਾਲ ਸਿੰਘ ਉਰਫ ਸ਼ਿੰਦਾ ਪੁੱਤਰ ਅਮਰਜੀਤ ਵਾਸੀ ਪਿੰਡ ਪੂਨੀਆਂ (ਸ਼ਾਹਕੋਟ), ਰਵਿੰਦਰ ਉਦੈ ਪੁੱਤਰ ਲਖਵੀਰ ਵਾਸੀ ਪਿੰਡ ਹੇਰਾਂ ਥਾਣਾ ਸਦਰ ਨਕੋਦਰ, ਗੁਰਪ੍ਰੀਤ ਸਿੰਘ ਪੁੱਤਰ ਬੁੱਧ ਪ੍ਰਕਾਸ਼ ਵਾਸੀ ਪਿੰਡ ਬੀਟਲਾ ਥਾਣਾ ਮਹਿਤਪੁਰ ਨੂੰ ਕਾਬੂ ਕਰਕੇ ਤਲਾਸ਼ੀ ਲੈਣ 'ਤੇ ਸੁਰਿੰਦਰਪਾਲ ਸਿੰਘ ਉਰਫ ਸ਼ਿੰਦਾ ਦੀ ਡੱਬ 'ਚੋਂ ਇੱਕ ਪਿਸਤੌਲ 45 ਬੋਰ ਸਮੇਤ 5 ਜਿੰਦਾ ਰੌਂਦ ਤੇ 22 ਗ੍ਰਾਮ ਹੈਰੋਇਨ, ਰਵਿੰਦਰ ਉਦੈ ਕੋਲੋਂ 21 ਗ੍ਰਾਮ ਹੈਰੋਇਨ, ਗੁਰਪ੍ਰੀਤ ਸਿੰਘ ਕੋਲੋਂ 19 ਗ੍ਰਾਮ ਹੈਰੋਇਨ (ਕੁੱਲ 62 ਗ੍ਰਾਮ) ਬਰਾਮਦ ਹੋਈ ਜਿੰਨ੍ਹਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਏ.ਐੱਸ.ਆਈ. ਸਰਵਣ ਸਿੰਘ ਥਾਣਾ ਸ਼ਾਹਕੋਟ ਵਲੋਂ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਥੰਮੂਵਾਲ ਤੋਂ ਇੱਕ ਸਵਿੱਫਟ ਡਿਜ਼ਾਇਰ ਚਿੱਟੇ ਰੰਗ ਦੀ ਕਾਰ (ਪੀ.ਬੀ. 33 ਈ. 3651) 'ਚ ਸਵਾਰ ਚਾਲਕ ਬਲਜੀਤ ਸਿੰਘ ਉਰਫ ਬਲਜੀਤਾ ਪੁੱਤਰ ਕੁਲਵੰਤ ਸਿੰਘ ਵਾਸੀ ਬੀਟਲਾ ਥਾਣਾ ਮਹਿਤਪੁਰ ਤੇ ਨਾਲ ਦੀ ਸੀਟ 'ਤੇ ਬੈਠੇ ਲਵਪ੍ਰੀਤ ਸਿੰਘ ਉਰਫ ਸਮਰ ਪੁੱਤਰ ਮੁਖਤਿਆਰ ਸਿੰਘ ਵਾਸੀ ਜੋਧੇ ਥਾਣਾ ਸਦਰ ਜਲਾਲਾਬਾਦ (ਫਾਜ਼ਿਲਕਾ) ਨੂੰ ਕਾਬੂ ਕਰਕੇ ਤਲਾਸ਼ੀ ਲੈਣ 'ਤੇ ਬਲਜੀਤ ਸਿੰਘ ਉਰਫ ਬਲਜੀਤਾ ਕੋਲੋਂ 102 ਗ੍ਰਾਮ ਹੈਰੋਇਨ ਤੇ ਲਵਪ੍ਰੀਤ ਸਿੰਘ ਉਰਫ ਸਮਰ ਕੋਲੋਂ 101 ਗ੍ਰਾਮ ਹੈਰੋਇਨ (ਕੁੱਲ 203 ਗ੍ਰਾਮ) ਬਰਾਮਦ ਕੀਤੀ ਗਈ ਹੈ | ਇੰਨ੍ਹਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ |


ਪਿਛਲੀ ਖ਼ਬਰ ਅੱਜ ਬੰਦ ਰਹੇਗੀ ਬਿਜਲੀ ਅਗਲੀ ਖ਼ਬਰ -ਮਾਮਲਾ ਲੱਕੀ ਓਬਰਾਏ ਦੀ ਹੱਤਿਆ ਦਾ- ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੇ ਕੱਢਿਆ ਮੋਮਬੱਤੀ ਮਾਰਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।