23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸਹੁਰੇ ਘਰ ਦਾਖ਼ਲ ਹੋ ਕੇ ਵਿਅਕਤੀ ਨੇ ਖੁਦ ਨੂੰ ਅੱਗ ਲਗਾਈ <br/>

ਅਜੀਤ ਡੈਸਕ 28-02-2026
ਮਕਸੂਦਾਂ, 27 ਫਰਵਰੀ (ਸੌਰਵ ਮਹਿਤਾ) - ਥਾਣਾ ਮਕਸੂਦਾਂ ਦੇ ਅਧੀਨ ਪੈਂਦੇ ਪਿੰਡ ਨੂਰਪੁਰ ਵਿੱਚ ਉਸ ਵੇਲੇ ਦਹਿਸ਼ਤ ਭਰਾ ਮਾਹੌਲ ਬਣ ਗਿਆ ਜਦੋਂ ਢੰਨ ਮੁਹੱਲਾ ਵਾਸੀ ਸੰਦੀਪ ਨਾਮਕ ਵਿਅਕਤੀ ਆਪਣੇ ਸਹੁਰੇ ਘਰ ਗਿਆ ਤੇ ਆਪਣੇ ਉੱਪਰ ਤੇਲ ਛਿੜਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਤੇਜ਼ਧਾਰ ਹਥਿਆਰ ਨਾਲ ਘਰ ਅੰਦਰ ਮੌਜੂਦ ਪਰਿਵਾਰਕ ਮੈਂਬਰਾਂ 'ਤੇ ਹਮਲਾ ਕਰ ਦਿੱਤਾ | ਘਟਨਾ ਦੌਰਾਨ ਇਕ ਰਿਸ਼ਤੇਦਾਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਜਦਕਿ ਅੱਗ ਦੀ ਲਪੇਟ 'ਚ ਆ ਕੇ ਕਈ ਹੋਰ ਵੀ ਝੁਲਸ ਗਏ | ਸੰਦੀਪ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਡਾਕਟਰਾਂ ਮੁਤਾਬਿਕ ਉਸ ਦਾ ਲਗਭਗ 70 ਫੀਸਦੀ ਸਰੀਰ ਸੜ ਚੁੱਕਾ ਹੈ | ਜਾਣਕਾਰੀ ਮੁਤਾਬਕ ਸੰਦੀਪ ਦਾ ਆਪਣੀ ਪਤਨੀ ਸੁਖਮਨੀ ਨਾਲ ਕਾਫ਼ੀ ਸਮੇਂ ਤੋਂ ਘਰੇਲੂ ਵਿਵਾਦ ਚੱਲ ਰਿਹਾ ਸੀ | ਝਗੜਿਆਂ ਤੋਂ ਤੰਗ ਆ ਕੇ ਸੁਖਮਨੀ ਕੁਝ ਦਿਨ ਪਹਿਲਾਂ ਆਪਣੇ ਪੇਕੇ ਆ ਗਈ ਸੀ ਤੇ ਉਸ ਨੇ ਥਾਣਾ ਮਕਸੂਦਾਂ ਵਿੱਚ ਆਪਣੇ ਪਤੀ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਸੀ | ਅੱਖੀਂ ਦੇਖਣ ਵਾਲਿਆਂ ਮੁਤਾਬਿਕ ਉਹ ਘਰ ਦੇ ਬਾਹਰ ਹੀ ਆਪਣੇ ਉੱਤੇ ਤੇਲ ਛਿੜਕ ਕੇ ਹਥਿਆਰ ਸਮੇਤ ਅੰਦਰ ਦਾਖ਼ਲ ਹੋਇਆ ਤੇ ਧਰਮਪਾਲ ਨਾਮਕ ਰਿਸ਼ਤੇਦਾਰ ਦੇ ਸਿਰ 'ਤੇ ਵਾਰ ਕਰ ਦਿੱਤਾ | ਜਦ ਪਰਿਵਾਰਕ ਮੈਂਬਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਖੁਦ ਨੂੰ ਅੱਗ ਲਗਾ ਲਈ ਤੇ ਪਤਨੀ ਵੱਲ ਵਧਿਆ¢ ਸਥਿਤੀ ਦੀ ਗੰਭੀਰਤਾ ਨੂੰ ਭਾਂਪਦਿਆਂ ਸੁਖਮਨੀ ਨੇ ਹਿੰਮਤ ਦਿਖਾਉਂਦਿਆਂ ਉਸ ਨੂੰ ਧੱਕਾ ਦਿੱਤਾ ਤੇ ਖੁਦ ਬਾਥਰੂਮ ਵਿੱਚ ਜਾ ਬੰਦ ਹੋ ਗਈ | ਇਸ ਦÏਰਾਨ ਧੀ ਦਿਲਪ੍ਰੀਤ ਦੇ ਹੱਥ ਵੀ ਅੱਗ ਕਾਰਨ ਝੁਲਸ ਗਏ | ਅੱਗ ਬੁਝਾਉਣ ਲਈ ਅੱਗੇ ਆਇਆ ਸਰਬਜੀਤ ਸਿੰਘ ਵੀ ਲਪੇਟ 'ਚ ਆ ਗਿਆ | ਰੌਲਾ ਸੁਣ ਕੇ ਪਿੰਡ ਵਾਸੀ ਇਕੱਠੇ ਹੋਏ ਤੇ ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ | ਸਾਰੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ | ਥਾਣਾ ਮਕਸੂਦਾਂ ਦੇ ਐਸ.ਐਚ.ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ |

ਪਿਛਲੀ ਖ਼ਬਰ ਅਮਿਤ ਸ਼ਾਹ ਦੀ ਰੈਲੀ ਪੰਜਾਬ 'ਚ ਸਿਆਸੀ ਬਦਲਾਅ ਲਿਆਵੇਗੀ- ਅਮਰਜੀਤ ਅਮਰੀ ਅਗਲੀ ਖ਼ਬਰ ਸਬਜ਼ੀ ਮੰਡੀ ਮਕਸੂਦਾਂ ਤੋਂ ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।